ਭਾਰਤ ਵਿਚ ਲੋਕ ਖਾਣ-ਪੀਣ ਦੇ ਬਹੁਤ ਹੀ ਸ਼ੌਕੀਨ ਹਨ। ਬਹੁਤ ਘੱਟ ਲੋਕ ਆਪਣੀ ਸਿਹਤ ਦੇ ਬਾਰੇ ਧਿਆਨ ਦਿੰਦੇ ਹਨ। ਜ਼ਿਆਦਾ ਤਰ ਲੋਕ ਡਾਕਟਰਾਂ ਦੇ ਕਹਿਣ ਕਰਕੇ ਹੀ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਪ੍ਰਹੇਜ਼ ਰੱਖਦੇ ਹਨ। 'ਅਮਰੀਕਨ ਇੰਸਟੀਚਿਊਟ ਆਫ ਏਜਿੰਗ' ਦੇ ਵਿਗਿਆਨੀਆਂ ਨੇ ਇਕ ਖੋਜ ਵਿਚ ਪਾਇਆ ਹੈ ਕਿ ਭੋਜਨ ਵਿਚ ਕਮੀ ਕਰਕੇ ਲੰਮੀ ਉਮਰ ਪਾਈ ਜਾ ਸਕਦੀ ਹੈ। ਉਨ੍ਹਾਂ ਨੇ ਕੁਝ ਜਾਨਵਰਾਂ 'ਤੇ ਪ੍ਰਯੋਗ ਕਰਕੇ ਪਾਇਆ ਕਿ ਜਿਨ੍ਹਾਂਂ ਜਾਨਵਰਾਂ ਨੂੰ ਦਿੱਤੀ ਜਾਣ ਵਾਲੀ ਕੈਲੋਰੀ ਦੀ ਮਾਤਰਾ ਵਿਚ 30 ਫੀਸਦੀ ਕਮੀ ਕੀਤੀ, ਉਨ੍ਹਾਂ ਦੀ ਉਮਰ ਵਿਚ 30 ਫੀਸਦੀ ਦਾ ਵਾਧਾ ਦੇਖਿਆ ਗਿਆ।
ਮਾਹਿਰਾਂ ਨੂੰ ਆਸ ਹੈ ਕਿ ਉਹ ਇਸ ਦੁਆਰਾ ਮਨੁੱਖ ਦੇ ਜੀਵਨ ਵਿਚ 30 ਫੀਸਦੀ ਦਾ ਵਾਧਾ ਕਰ ਸਕਣਗੇ। ਉਹ ਇਸ ਖੋਜ ਦੁਆਰਾ ਅਜਿਹੇ ਭੋਜਨ ਦੀ ਖੋਜ ਕਰ ਰਹੇ ਹਨ ਜੋ ਪੋਸ਼ਣ ਤਾਂ ਪੂਰਾ ਦੇਵੇ ਪਰ ਕੈਲੋਰੀ ਘੱਟ ਦੇਵੇ। ਫਿਰ ਵੀ ਮਾਹਿਰਾਂ ਦਾ ਇਹ ਹੀ ਦਾਵਾ ਹੈ ਕਿ ਜੇਕਰ ਹਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਵਧੇਰੇ ਖਾਧਾ ਜਾਵੇ ਤਾਂ ਹਰ ਕੋਈ ਤੰਦਰੁਸਤ ਹੋ ਸਕਦਾ ਹੈ।
ਮੋਟਾਪੇ ਨੂੰ ਨਾ ਕਰੋ ਨਜ਼ਰਅੰਦਾਜ਼, ਇਹ ਹੈ ਗੰਭੀਰ ਖਤਰਾ !
NEXT STORY