ਮੁੰਬਈ— ਰੋਜ਼ ਸ਼ਾਮ ਨੂੰ ਇਕ ਗਿਲਾਸ ਦੁੱਧ ਪੀਣਾ ਜ਼ਰੂਰੀ ਹੈ ਕਿਉਂਕਿ ਦੁੱਧ ਨੂੰ ਸੰਪੂਰਣ ਖੁਰਾਕ ਮੰਨਿਆ ਜਾਂਦਾ ਹੈ। ਇਸ 'ਚ ਉਹ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ। ਦੁੱਧ 'ਚ ਕੈਲਸ਼ੀਅਮ ਤੋਂ ਲੈ ਕੇ ਵਸਾ ਅਤੇ ਪ੍ਰੋਟੀਨ ਜਿਹੇ ਸਾਰੇ ਤੱਤ ਮੌਜੂਦ ਹੁੰਦੇ ਹਨ।
ਜੇ ਤੁਸੀਂ ਰੋਜ਼ ਦੁੱਧ ਨਹੀਂ ਪੀਂਦੇ ਤਾਂ ਅੱਜ ਤੋਂ ਹੀ ਪੀਣਾ ਸ਼ੁਰੂ ਕਰ ਦਿਓ। ਪਰ ਇਕ ਗੱਲ ਦਾ ਧਿਆਨ ਰੱਖੋ ਕਿ ਜੋ ਕਿ ਦੁੱਧ ਉਬਾਲਣ ਬਾਰੇ ਹੈ। ਇਹ ਸੱਚ ਹੈ ਕਿ ਦੁੱਧ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ ਕਿਉਂਕਿ ਕੱਚਾ ਦੁੱਧ ਪੀਣ ਨਾਲ ਪੇਟ ਖਰਾਬ ਹੋ ਸਕਦਾ ਹੈ। ਪਰ ਦੁੱਧ ਨੂੰ ਕਿੰਨੀ ਵਾਰ ਉਬਾਲਣਾ ਚਾਹੀਦਾ ਹੈ ਇਸ ਬਾਰੇ ਸਾਰਿਆਂ ਨੂੰ ਪਤਾ ਨਹੀਂ ਹੈ।
ਅਸਲ 'ਚ ਵਾਰ-ਵਾਰ ਉਬਲਿਆ ਹੋਇਆ ਦੁੱਧ ਪੀਣਾ ਸਿਹਤ ਲਈ ਚੰਗਾ ਨਹੀਂ ਹੁੰਦਾ। ਦੁੱਧ ਨੂੰ ਕਈ ਵਾਰ ਉਬਾਲਣ ਨਾਲ ਇਸ 'ਚ ਮੌਜੂਦ ਜ਼ਰੂਰੀ ਜੀਵਾਣੂ ਨਸ਼ਟ ਹੋ ਜਾਂਦੇ ਹਨ। ਇਕ ਸੋਧ 'ਚ ਇਹ ਪਤਾ ਚੱੱਲਿਆ ਹੈ ਕਿ ਵਾਰ-ਵਾਰ ਉਬਾਲਣ ਨਾਲ ਦੁੱਧ ਦੇ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ ਅਤੇ ਜਿਸ ਮਕਸਦ ਲਈ ਦੁੱਧ ਪੀਤਾ ਗਿਆ ਸੀ ਉਹ ਪੂਰਾ ਨਹੀਂ ਹੁੰਦਾ।
ਜ਼ਿਆਦਾਤਰ ਘਰਾਂ 'ਚ ਦੁੱਧ ਦੀ ਵਰਤੋਂ ਜਿੰਨੀ ਵਾਰੀ ਕੀਤੀ ਜਾਂਦੀ ਹੈ ਉਨੀ ਹੀ ਵਾਰੀ ਉਸ ਨੂੰ ਉਬਾਲ ਲਿਆ ਜਾਂਦਾ ਹੈ। ਕਈ ਵਾਰੀ ਦੁੱਧ ਦੇ ਖਰਾਬ ਹੋ ਜਾਣ ਦੇ ਡਰ ਕਾਰਨ ਵੀ ਅਸੀਂ ਉਸ ਨੂੰ ਦਿਨ 'ਚ ਦੋ-ਤਿੰਨ ਵਾਰੀ ਉਬਾਲ ਲੈਂਦੇ ਹਾਂ। ਇਸ ਤਰ੍ਹਾਂ ਕਰਨ ਨਾਲ ਦੁੱਧ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ।
ਭਾਰ ਘੱਟ ਕਰਨ ਦੇ ਲਈ ਕਰੋ ਨਾਰੀਅਲ ਪਾਣੀ ਦੀ ਵਰਤੋ
NEXT STORY