ਨਵੀਂ ਦਿੱਲੀ— ਰਾਈ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਖਾਣੇ ਨੂੰ ਸੁਆਦਲਾ ਬਣਾਉਣ ਵਾਲੀ ਰਾਈ ਨਾਲ ਕਈ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕੀਤਾ ਜਾਂਦਾ ਹੈ। ਔਸ਼ਧੀਆਂ ਗੁਣਾਂ ਨਾਲ ਭਰਪੂਰ ਰਾਈ ਦੀ ਵਰਤੋਂ ਕਈ ਤਰ੍ਹਾਂ ਦੇ ਕੰਨ ਦਰਦੇ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਰਾਈ ਨਾਲ ਕਿਨ੍ਹਾਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
1. ਫੋੜੇ ਫਿੰਸੀਆਂ
ਰਾਈ ਦੇ ਘੋਲ ਨੂੰ ਹਫਤੇ ਵਿਚ ਤਿੰਨ ਵਾਰ ਸਿਰ 'ਤੇ ਲਗਾਉਣ ਨਾਲ ਕੁਝ ਹੀ ਸਮੇਂ ਵਿਚ ਫੋੜੇ-ਫਿੱਸੀਆਂ ਦੂਰ ਹੋ ਜਾਂਦੀਆਂ ਹਨ।
2. ਜੋੜਾਂ ਦਾ ਦਰਦ
ਇਸ ਨੂੰ ਪੀਸ ਕੇ ਕਪੂਰ ਵਿਚ ਮਿਕਸ ਕਰਕੇ ਰੋਜ਼ਾਨਾ ਮਾਲਿਸ਼ ਕਰਨ ਨਾਲ ਜੋੜਾਂ ਅਤੇ ਗੋਡਿਆਂ ਦਾ ਦਰਦ ਕੁਝ ਹੀ ਦਿਨਾਂ ਵਿਚ ਦੂਰ ਹੋ ਜਾਵੇਗਾ।
3. ਕੁਸ਼ਠ ਰੋਗ
ਕੁਸ਼ਠ ਰੋਗ ਨੂੰ ਦੂਰ ਕਰਨ ਲਈ ਰਾਈ ਦੇ ਆਟੇ ਨੂੰ ਗਾਂ ਦੇ ਦੁੱਧ ਵਿਚ ਰੋਜ਼ਾਨਾ ਮਿਲਾ ਕੇ ਲਗਾਓ। ਕੁਝ ਦਿਨਾਂ ਤੱਕ ਇਸ ਲੇਪ ਦੀ ਵਰਤੋਂ ਕਰਨ ਨਾਲ ਕੁਸ਼ਠ ਰੋਗ ਦੂਰ ਹੋ ਜਾਵੇਗਾ।
4. ਕੰਨ ਦਰਦ
ਇਸ ਨੂੰ ਜੈਤੂਨ ਦੇ ਤੇਲ ਵਿਚ ਮਿਕਸ ਕਰਕੇ 2-3 ਬੂੰਦਾ ਰੋਜ਼ਾਨਾ ਕੰਨ ਵਿਚ ਪਾਓ। ਇਸ ਨਾਲ ਕੰਨ ਦਾ ਦਰਦ ਦੂਰ ਹੋ ਜਾਵੇਗਾ ਅਤੇ ਇਨਫੈਕਸ਼ਨ ਵੀ ਖਤਮ ਹੋ ਜਾਵੇਗੀ।
5. ਕਾਲੇ ਬੁਲ੍ਹ
ਕਈ ਵਾਰ ਗਲਤ-ਗਲਤ ਪ੍ਰੋਡਕਟ ਅਤੇ ਸਿਗਰਟ ਦੀ ਵਰਤੋਂ ਨਾਲ ਬੁਲ੍ਹ ਕਾਲੇ ਹੋ ਜਾਂਦੇ ਹਨ। ਅਜਿਹੇ ਵਿਚ ਕਾਲਾਪਨ ਦੂਰ ਕਰਨ ਲਈ ਰੋਜ਼ਾਨਾ ਰਾਈ ਨੂੰ ਪੀਸ ਕੇ ਲਗਾਓ।
ਇਨ੍ਹਾਂ ਚੀਜ਼ਾਂ ਦੀ ਵਰਤੋ ਨਾਲ ਵਧਾਓ ਬਲੱਡ ਵਿਚ ਘੱਟ ਹੋਏ ਪਲੇਟਲੈਟਸ
NEXT STORY