ਜਲੰਧਰ - ਬਰਸਾਤ ਦੇ ਮੌਸਮ 'ਚ ਲੋਕ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਬਰਸਾਤ ਕਾਰਨ ਬੈਕਟੀਰੀਆ ਦੀ ਗਿਣਤੀ ਵੱਧ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਕੋਈ ਨਾ ਕੋਈ ਬੀਮਾਰੀ ਹੋ ਜਾਂਦੀ ਹੈ। ਆਈ ਫਲੂ ਇਨ੍ਹਾਂ 'ਚੋਂ ਇੱਕ ਬੀਮਾਰੀ ਹੈ। ਆਈ ਫਲੂ (Eye Flu) ਨੂੰ ਅੱਖਾਂ ਦਾ ਇੰਨਫੈਕਸ਼ਨ ਕਿਹਾ ਜਾਂਦਾ ਹੈ। ਇਸ ਨਾਲ ਅੱਖਾਂ 'ਚ ਜਲਨ, ਦਰਦ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਹ ਬੀਮਾਰੀ ਇੱਕ ਅੱਖ ਤੋਂ ਸ਼ੁਰੂ ਹੁੰਦੀ ਹੈ ਅਤੇ ਕੁਝ ਸਮੇਂ ਬਾਅਦ ਦੂਜੀ ਅੱਖ ਵੀ ਇਸ ਦੀ ਲਪੇਟ ਵਿੱਚ ਆ ਜਾਂਦੀ ਹੈ। ਆਈ ਫਲੂ ਨੂੰ ਪਿੰਕ ਆਈ ਤੇ ਕੰਜਕਟੀਵਾਈਟਿਸ ਵੀ ਕਿਹਾ ਜਾਂਦਾ ਹੈ। ਇਸ ਦਾ ਜ਼ਿਆਦਾ ਖ਼ਤਰਾ ਬੱਚੇ-ਬਜ਼ੁਰਗਾਂ ਨੂੰ ਹੈ, ਕਿਉਂਕਿ ਉਹਨਾਂ ਨੂੰ ਇਹ ਬੀਮਾਰੀ ਸਭ ਤੋਂ ਜ਼ਿਆਦਾ ਹੋ ਰਹੀ ਹੈ।
ਜਾਣੋ ਕਿਵੇਂ ਫੈਲਦਾ ਹੈ ਆਈ ਫਲੂ
ਗਰਮੀ ਤੋਂ ਬਾਅਦ ਬਾਰਿਸ਼ ਕਾਰਨ ਮੌਸਮ 'ਚ ਤੇਜ਼ੀ ਨਾਲ ਬਦਲਾਅ ਹੁੰਦਾ ਹੈ। ਇਸ ਮੌਸਮ 'ਚ ਹਵਾ ਪ੍ਰਦੂਸ਼ਣ ਅਤੇ ਨਮੀ ਕਾਰਨ ਫੰਗਲ ਇਨਫੈਕਸ਼ਨ ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਨਾਲ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਸਭ ਤੋਂ ਵੱਧ ਪਰੇਸ਼ਾਨ ਕਰਦੀਆਂ ਹਨ। ਬਰਸਾਤ ਦੇ ਮੌਸਮ 'ਚ ਫੰਗਲ ਇਨਫੈਕਸ਼ਨ ਵਧਣ ਕਾਰਨ ਅੱਖਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਿਹੜੇ ਲੋਕ ਅੱਖਾਂ ਵਿੱਚ ਕਾਂਟੈਕਟ ਲੈਂਸ ਪਾਉਂਦੇ ਹਨ, ਉਹ ਆਪਣਾ ਵਿਸ਼ੇਸ਼ ਧਿਆਨ ਰੱਖਣ।
ਪੜ੍ਹੋ ਇਹ ਵੀ : Health Tips: ਨੀਂਦ ਨਾ ਆਉਣ ਦੀ ਸਮੱਸਿਆ 'ਚ ਰਾਮਬਾਣ ਹਨ ਇਹ 4 ਚੀਜ਼ਾਂ, ਕਦੇ ਨਹੀਂ ਪਵੇਗੀ ਦਵਾਈਆਂ ਦੀ ਲੋੜ
ਆਈ ਫਲੂ ਹੋਣ ਦੇ ਲੱਛਣ
ਆਈ ਫਲੂ ਹੋਣ ਤੋਂ ਪਹਿਲਾਂ ਬਹੁਤ ਸਾਰੇ ਲੱਛਣ ਅਜਿਹੇ ਹਨ, ਜਿਸ ਤੋਂ ਇਸ ਬੀਮਾਰੀ ਦੇ ਹੋਣ ਦਾ ਪਤਾ ਲੱਗ ਜਾਂਦਾ ਹੈ। ਆਈ ਫਲੂ ਹੋਣ 'ਤੇ ਅੱਖਾਂ ਲਾਲ ਹੋ ਜਾਂਦੀਆਂ ਹਨ। ਅੱਖਾਂ 'ਚ ਪਾਣੀ ਆਉਣ ਦੇ ਕਾਰਨ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਦੀ ਸ਼ੁਰੂਆਤ 'ਚ ਪਲਕਾਂ 'ਤੇ ਪੀਲਾ ਅਤੇ ਚਿਪਚਿਪਾ ਤਰਲ ਜਮ੍ਹਾ ਹੋਣ ਲੱਗਦਾ ਹੈ। ਅੱਖਾਂ ਵਿੱਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ। ਅੱਖਾਂ ਵਿੱਚ ਪਾਣੀ ਆਉਣ ਨਾਲ ਖੁਜਲੀ ਹੋਣ ਲੱਗਦੀ ਹੈ।
ਅੱਖਾਂ ਦੇ ਫਲੂ ਨੂੰ ਰੋਕਣ ਦੇ ਤਰੀਕੇ
. ਆਈ ਫਲੂ ਤੋਂ ਰਾਹਤ ਪਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਡਾਕਟਰ ਕੋਲ ਜਾਓ। ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਤੁਸੀਂ ਐਂਟੀਬੈਕਟੀਰੀਅਲ ਮਲਮ ਅਤੇ ਲੁਬਰੀਕੇਟਿੰਗ ਆਈ ਡ੍ਰੌਪ ਲੈ ਸਕਦੇ ਹੋ।
. ਆਈ ਫਲੂ ਦੌਰਾਨ ਜਦੋਂ ਵੀ ਤੁਹਾਡਾ ਹੱਥ ਅੱਖਾਂ ਨੂੰ ਲੱਗ ਜਾਵੇ ਤਾਂ ਹੈਂਡਵਾਸ਼ ਨਾਲ ਨਿਯਮਿਤ ਤੌਰ 'ਤੇ ਆਪਣੇ ਹੱਥਾਂ ਨੂੰ ਸਾਫ਼ ਕਰਦੇ ਰਹੋ।
. ਆਈ ਫਲੂ ਦੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੋਂ ਬਚੋ।
. ਅੱਖਾਂ ਦੀ ਸਫਾਈ ਦਾ ਪੂਰਾ ਧਿਆਨ ਰੱਖੋ ਤੇ ਠੰਡੇ ਪਾਣੀ ਨਾਲ ਵਾਰ-ਵਾਰ ਅੱਖਾਂ ਨੂੰ ਧੋਵੋ
. ਆਈ ਫਲੂ ਹੋਣ 'ਤੇ ਅੱਖਾਂ ਨੂੰ ਬਰਫ਼ ਦੀ ਟਕੋਰ ਕਰੋ। ਇਸ ਨਾਲ ਜਲਣ ਅਤੇ ਦਰਦ ਤੋਂ ਰਾਹਤ ਮਿਲੇਗੀ।
. ਆਈ ਫਲੂ ਨਾਲ ਸੰਕਰਮਿਤ ਵਿਅਕਤੀ ਦੇ ਨਾਲ ਹੱਥ ਮਿਲਾਉਣ ਤੋਂ ਬਚੋ।
. ਆਈ ਫਲੂ ਦੌਰਾਨ ਸੰਕਰਮਿਤ ਚੀਜ਼ਾਂ ਜਿਵੇਂ ਐਨਕਾਂ, ਤੌਲੀਏ ਜਾਂ ਸਿਰਹਾਣੇ ਦੀ ਵਰਤੋਂ ਕਦੇ ਨਾ ਕਰੋ।
. ਆਈ ਫਲੂ ਹੋਣ 'ਤੇ ਟੀ.ਵੀ., ਮੋਬਾਈਲ ਫੋਨ ਤੋਂ ਦੂਰੀ ਬਣਾ ਕੇ ਰੱਖੋ।
. ਆਈ ਫਲੂ ਦੌਰਾਨ ਆਪਣੀਆਂ ਅੱਖਾਂ 'ਤੇ ਕਾਲੇ ਰੰਗ ਦੀ ਐਨਕਾਂ ਜ਼ਰੂਰ ਲਗਾਓ।
ਪੜ੍ਹੋ ਇਹ ਵੀ : Health Care: ਰੋਜ਼ਾਨਾ ਚੜ੍ਹਦੇ-ਉਤਰਦੇ ਰਹੋ ਪੌੜੀਆਂ, ਘੱਟ ਹੋਵੇਗਾ ਕੈਂਸਰ ਦਾ ਖ਼ਤਰਾ, ਦੂਰ ਹੋਣਗੇ ਕਈ ਰੋਗ
ਜ਼ਿਆਦਾ ਜੂਸ ਪੀਣ ਦੀ ਆਦਤ ਕਿਡਨੀ ਨੂੰ ਕਰ ਸਕਦੀ ਹੈ ਡੈਮੇਜ, ਹੋਰ ਬੀਮਾਰੀਆਂ ਦਾ ਵੀ ਵਧੇਗਾ ਖ਼ਤਰਾ!
NEXT STORY