ਨਵੀਂ ਦਿੱਲੀ- ਭਾਰੀ ਗਰਮੀ ਤੋਂ ਬਾਅਦ ਮੀਂਹ ਆਉਣ 'ਤੇ ਸਰੀਰ ਨੂੰ ਕਾਫ਼ੀ ਰਾਹਤ ਮਿਲਦੀ ਹੈ ਪਰ ਇਸ ਮੌਸਮ ਵਿਚ ਨਮੀ ਅਤੇ ਗਰਮੀ ਵਿਚ ਵਾਧਾ ਹੋਣ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਵੀ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਮੌਸਮ ਵਿਚ ਬਹੁਤ ਸਾਰੇ ਕਿਸਮਾਂ ਦੇ ਸੂਖਮ ਜੀਵ ਅਤੇ ਫੰਗਸ ਤੇਜ਼ੀ ਨਾਲ ਵਧਦੇ ਹਨ ਜਿਸ ਨਾਲ ਸਾਡੀ ਚਮੜੀ 'ਤੇ ਕਈ ਤਰ੍ਹਾਂ ਦੀ ਐਲਰਜੀ ਹੋ ਜਾਂਦੀ ਹੈ। ਇੰਨਾ ਹੀ ਨਹੀਂ ਬਰਸਾਤੀ ਮੌਸਮ ਦੌਰਾਨ ਚਮੜੀ ਪਹਿਲਾਂ ਨਾਲੋਂ ਵਧੇਰੇ ਤੇਲ ਯੁਕਤ ਹੋ ਜਾਂਦੀ ਹੈ ਜਿਸ ਕਾਰਨ ਚਮੜੀ 'ਤੇ ਕਈ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅੱਜ ਜਦੋਂ ਦੇਸ਼ ਕੋਵਿਡ ਵਰਗੀ ਮਹਾਂਮਾਰੀ ਤੋਂ ਗੁਜ਼ਰ ਰਿਹਾ ਹੈ ਸਾਨੂੰ ਇਸ ਵਾਤਾਵਰਨ ਵਿੱਚ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਆਓ ਜਾਣਦੇ ਹਾਂ ਕਿ ਅਸੀਂ ਇਸ ਤੋਂ ਕਿਵੇਂ ਬਚਾਅ ਕਰੀਏ :
- ਹਮੇਸ਼ਾ ਹਲਕੇ ਤੇ ਖੁੱਲ੍ਹੇ ਕੱਪੜੇ ਪਾਓ। ਇਹ ਤੁਹਾਡੀ ਚਮੜੀ ਨੂੰ ਸਹੀ ਤਰ੍ਹਾਂ ਸਾਹ ਲੈਣ ਦੇਵੇਗਾ ਅਤੇ ਚਮੜੀ 'ਤੇ ਕਿਸੇ ਵੀ ਲਾਗ ਲੱਗਣ ਦੀ ਸੰਭਾਵਨਾ ਘੱਟ ਹੋਵੇਗੀ।
-ਚੰਗੀ ਤਰ੍ਹਾਂ ਸੁੱਕੇ ਤੇ ਸਾਫ਼ ਸੁਥਰੇ ਕੱਪੜੇ ਪਹਿਨੋ। ਜੇ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਤਾਂ ਕੁੱਝ ਸਮੇਂ ਬਾਅਦ ਆਪਣੇ ਕੱਪੜੇ ਬਦਲੋ।
- ਸਫ਼ਾਈ ਜ਼ਰੂਰੀ ਹੈ ਇਸ ਲਈ ਦੋ ਵਾਰ ਨਹਾਓ, ਥੋੜੇ-ਥੋੜੇ ਸਮੇਂ ਬਾਅਦ ਹੱਥਾਂ ਨੂੰ ਸਾਫ਼ ਰੱਖੋ, ਸਮੇਂ-ਸਮੇਂ 'ਤੇ ਆਪਣੇ ਨਹੁੰ ਕੱਟਦੇ ਰਹੋ।
- ਆਪਣਾ ਤੌਲੀਆ, ਨੇਲਕੱਟਰ ਆਦਿ ਲੋਕਾਂ ਨਾਲ ਸਾਂਝਾ ਨਾ ਕਰੋ।
- ਜਨਤਕ ਜਗ੍ਹਾ 'ਤੇ ਹਮੇਸ਼ਾ ਜੁੱਤੇ ਪਾਓ। ਘਰ ਵਿਚ ਵੀ ਨੰਗੇ ਪੈਰ ਨਾ ਚੱਲੋ। ਚੱਪਲਾਂ ਅਜਿਹੀਆਂ ਪਾਓ ਜੋ ਹਵਾਦਾਰ ਹੋਣ।
-ਜੇ ਤੁਹਾਡੀਆਂ ਬਾਂਹਾਂ ਹੇਠਾਂ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਤੁਸੀਂ ਇਸ ਤੋਂ ਬਚਨ ਲਈ ਸਵੈਟ ਆਬਜ਼ਰਵੈਂਟ ਪੈਚਿਜ਼ ਦੀ ਵਰਤੋਂ ਕਰ ਸਕਦੇ ਹੋ।
ਜੇ ਚਮੜੀ 'ਤੇ ਰੈਸ਼ੇਜ਼ ਹੁੰਦੇ ਹਨ ਤਾਂ ਇਸ ਤਰ੍ਹਾਂ ਬਚੋ।
-ਜਿੱਥੋਂ ਤੱਕ ਸੰਭਵ ਹੋਵੇ ਸਰੀਰ ਦੇ ਸੈਂਸਿਟਿਵ ਖੇਤਰ ਨੂੰ ਸੁੱਕਾ ਅਤੇ ਸਾਫ਼ ਰੱਖੋ।
-ਪ੍ਰਭਾਵਿਤ ਖੇਤਰ 'ਤੇ ਐਂਟੀ-ਫੰਗਲ ਜਾਂ ਐਂਟੀ-ਬੈਕਟੀਰੀਆ ਕਰੀਮ ਦੀ ਵਰਤੋਂ ਕਰੋ।
-ਪ੍ਰਭਾਵਿਤ ਜਗ੍ਹਾ 'ਤੇ ਐਂਟੀ-ਸੈਪਟਿਕ ਪਾਊਡਰ ਦੀ ਵਰਤੋਂ ਕਰ ਸਕਦੇ ਹੋ।
-ਚਮੜੀ 'ਤੇ ਜਲਨ ਨੂੰ ਘਟਾਉਣ ਲਈ ਬਰਫ਼ ਦਾ ਪੈਕ ਲਗਾਓ। ਇਹ ਦਰਦ ਅਤੇ ਜਲਨ ਨੂੰ ਘਟਾ ਦੇਵੇਗਾ।
ਸਿਰਫ਼ ਹਲਕੇ ਅਤੇ ਸੂਤੀ ਕੱਪੜੇ ਪਹਿਨੋ।
Health Tips: ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੇ ਹਨ ਕਾਲੇ ਛੋਲੇ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
NEXT STORY