ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵੱਧਦੇ ਸੰਕਰਮਣ ਨੂੰ ਦੇਖਦੇ ਹੋਏ ਦੇਸ਼ ’ਚ ਵੱਡੇ ਪੱਧਰ ’ਤੇ ਟੀਕਾਕਰਣ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਸੰਕਰਮਣ ਤੋਂ ਬਚੇ ਰਹਿਣ। ਹਾਲਾਂਕਿ ਟੀਕਾ ਲਗਵਾਉਣ ਤੋਂ ਬਾਅਦ ਕੁਝ ਲੋਕਾਂ ਨੂੰ ਇਸ ਦੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਮੀਡੀਆ ਰਿਪੋਰਟਸ ਮੁਤਾਬਕ ਟੀਕਾ ਲਗਵਾਉਣ ਤੋਂ ਬਾਅਦ ਲੋਕਾਂ ਨੂੰ ਬੁਖ਼ਾਰ ਅਤੇ ਸਰੀਰ ਦਰਦ ਵਰਗੀਆਂ ਪਰੇਸ਼ਾਨੀਆਂ ਆ ਰਹੀਆਂ ਹਨ। ਅਜਿਹੇ ’ਚ ਲੋਕਾਂ ਦੇ ਮਨ ’ਚ ਕਈ ਸਵਾਲ ਹਨ ਕਿ ਟੀਕਾ ਲਗਵਾਉਣ ਤੋਂ ਬਾਅਦ ਹੋਣ ਵਾਲੇ ਇਨ੍ਹਾਂ ਸਾਈਡ-ਇਫੈਕਟਸ ਤੋਂ ਬਚਾਅ ਲਈ ਕੀ ਕੀਤਾ ਜਾਵੇ। ਇਸ ਸਬੰਧ ’ਚ ਇਕ ਮਾਹਿਰ ਡਾਕਟਰ ਨੇ ਇਸ ਸਬੰਧ ’ਚ ਇਕ ਪੋਸਟ ਸਾਂਝੀ ਕੀਤੀ ਹੈ। ਇਸ ਰਾਹੀਂ ਉਨ੍ਹਾਂ ਨੇ ਦੱਸਿਆ ਕਿ ਟੀਕਾ ਲਗਵਾਉਣ ਤੋਂ ਪਹਿਲਾਂ ਅਤੇ ਬਾਅਦ ’ਚ ਆਪਣੀ ਖੁਰਾਕ ’ਚ ਕੁਝ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ।ਸਿਹਤ ਨੂੰ ਬਰਕਰਾਰ ਰੱਖਣ ’ਚ ਸਾਡੀ ਖੁਰਾਕ ਦੀ ਮੁੱਖ ਭੂਮਿਕਾ ਹੁੰਦੀ ਹੈ। ਅਜਿਹੇ ’ਚ ਜਦੋਂ ਸੰਕਰਮਣ ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨ ਲਈ ਟੀਕਾ ਲਗਵਾਓ ਤਾਂ ਕੁਝ ਚੀਜ਼ਾਂ ਨੂੰ ਧਿਆਨ 'ਚ ਰੱਖੋ। ਇਸ ਸਬੰਧ ’ਚ ਉਨ੍ਹਾਂ ਨੇ ਕੁਝ ਸੁਝਾਅ ਦਿੱਤੇ ਹਨ।
ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ
ਹਰੀਆਂ ਸਬਜ਼ੀਆਂ
ਆਪਣੀ ਖੁਰਾਕ ’ਚ ਪਾਲਕ, ਕੇਲਾ ਅਤੇ ਬ੍ਰੋਕਲੀ ਵਰਗੀਆਂ ਸਬਜ਼ੀਆਂ ਜ਼ਰੂਰ ਸ਼ਾਮਲ ਕਰੋ। ਇਹ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀਆਂ ਹਨ ਜੋ ਸਰੀਰ ’ਚ ਹੋਣ ਵਾਲੀ ਸੋਜ ਨੂੰ ਦੂਰ ਕਰਨ ’ਚ ਮਦਦਗਾਰ ਹੋ ਸਕਦੀਆਂ ਹਨ।
ਸੂਪ
ਆਪਣੇ ਸਰੀਰ ਦੀ ਇਮਿਊਨ ਪਾਵਰ ਨੂੰ ਵਧਾਉਣ ਲਈ ਬਿਹਤਰ ਖੁਰਾਕ ਲੈਣੀ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਸੂਪ ਦੀ ਵਰਤੋਂ ਕਰ ਸਕਦੇ ਹੋ।
ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਗੰਢੇ ਅਤੇ ਲਸਣ
ਗੰਢੇ ਅਤੇ ਲਸਣ ਪ੍ਰੋਬਾਇਓਟਿਕਸ ਨਾਲ ਭਰਪੂਰ ਹਨ ਜੋ ਤੁਹਾਡੀਆਂ ਅੰਤੜੀਆਂ ’ਚ ਪ੍ਰੋਬਾਇਓਟਿਕਸ (ਚੰਗੇ ਬੈਕਟੀਰੀਆ) ਲਈ ਜ਼ਰੂਰੀ ਹਨ। ਗੰਢੇ ਫਾਈਬਰ ਅਤੇ ਪ੍ਰੋਬਾਇਓਟਿਕਸ ਦਾ ਸਰੋਤ ਹਨ ਜੋ ਅੰਤੜੀਆਂ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹਨ।
ਹਲਦੀ
ਹਲਦੀ ਸੋਜ ਨਾਲ ਲੜਣ ’ਚ ਕਾਰਗਰ ਹੈ ਅਤੇ ਨਾਲ ਹੀ ਇਹ ਤੁਹਾਡੇ ਦਿਮਾਗ ਨੂੰ ਤਣਾਅ ਤੋਂ ਬਚਾਉਂਦੀ ਹੈ। ਰਿਸਰਚ ਤੋਂ ਪਤਾ ਚੱਲਿਆ ਹੈ ਕਿ ਹਲਦੀ ’ਚ ਪਾਇਆ ਜਾਣ ਵਾਲਾ ਰਸਾਇਣ ਕਰਕਿਊਮਿਨ ਅਵਸਾਦ ਨੂੰ ਘੱਟ ਕਰਦਾ ਹੈ।
ਬਲੂਬੇਰੀ
ਬਲੂਬੇਰੀ ਐਂਟੀ-ਇੰਫਲਾਮੇਟਰੀ ਖਾਧ ਪਦਾਰਥਾਂ ’ਚੋਂ ਇਕ ਹੈ। ਇਹ ਸਰੀਰ ’ਚ ਸੇਰੋਟੋਨਿਨ ਦਾ ਪੱਧਰ ਵਧਾਉਂਦੀ ਹੈ। ਨਾਲ ਹੀ ਬਲੂਬੇਰੀ ’ਚ ਐਂਟੀ-ਆਕਸੀਡੈਂਟ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਜੋ ਕਈ ਬੀਮਾਰੀਆਂ ਤੋਂ ਬਚਾਅ ਅਤੇ ਉਨ੍ਹਾਂ ਦੀ ਰੋਕਥਾਮ ’ਚ ਮਦਦਗਾਰ ਹੁੰਦੀ ਹੈ। ਦਹੀਂ ਦੇ ਨਾਲ ਬਲੂਬੇਰੀ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਗਿਆ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
Carona Care: ਕੋਰੋਨਾ ਤੋਂ ਬਚਾਅ ਲਈ ਕੀ 'ਡਬਲ ਮਾਸਕ' ਪਾਉਣਾ ਜ਼ਰੂਰੀ ਹੈ? ਜਾਣੋ ਕੀ ਕਹਿੰਦੇ ਨੇ ਮਾਹਿਰ
NEXT STORY