ਜਲੰਧਰ— ਸਰਦੀਆਂ ਦੇ ਮੌਸਮ 'ਚ ਜ਼ਿਆਦਤਰ ਲੋਕ ਅਮਰੂਦ ਦਾ ਸੇਵਨ ਕਰਦੇ ਹਨ ਇਹ ਖਾਣ 'ਚ ਬਹੁਤ ਸਵਾਦ ਹੁੰਦਾ ਹੈ। ਅਮਰੂਦ ਸਿਹਤ ਅਤੇ ਬਿਉੂਟੀ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਅਮਰੂਦ ਦੇ ਅਣਗਿਣਤ ਫਾਇਦੇ
1. ਭਾਰ ਕਰੇ ਘੱਟ
ਅਮਰੂਦ ਭਾਰ ਘਟਾਉਣ 'ਚ ਬਹੁਤ ਮਦਦਗਾਰ ਹੁੰਦਾ ਹੈ। ਇਸ ਨੂੰ ਖਾਣ ਨਾਲ ਪੇਟ ਵੀ ਭਰ ਜਾਂਦਾ ਹੈ ਅਤੇ ਕੈਲੋਰੀ ਵੀ ਘੱਟ ਹੁੰਦੀ ਹੈ।
2. ਡਾਇਬੀਟੀਜ਼ (ਸ਼ੂਗਰ)
ਇਸ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਡਾਇਬੀਟੀਜ਼ ਦੇ ਮਰੀਜ਼ਾਂ ਦੇ ਲਈ ਬਹੁਤ ਫਾਇਦੇਮੰਦ ਹੈ । ਇਸ ਦੇ ਇਲਾਵਾ ਇਸ ਨੂੰ ਖਾਣ ਨਾਲ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ।
3. ਕਬਜ਼
ਅਮਰੂਦ ਦੇ ਬੀਜ ਵਧੀਆਂ ਜੁਲਾਬ ਦਾ ਕੰੰਮ ਕਰਦੇ ਹਨ ਅਤੇ ਇਸ ਨਾਲ ਪੇਟ ਦੀ ਸਫ਼ਾਈ ਹੋ ਜਾਂਦੀ ਹੈ । ਇਸ ਨੂੰ ਖਾਣ ਨਾਲ ਕਬਜ਼ ਨਹੀ ਹੁੰਦੀ।
4. ਦੰਦਾਂ ਦੇ ਦਰਦ ਲਈ ਲਾਭਕਾਰੀ
ਇਹ ਦੰਦਾਂ ਦੀ ਇੰਨਫੈਕਸ਼ਨ ਦੂਰ ਕਰਨ ਅਤੇ ਕੀੜੇ ਮਾਰਨ 'ਚ ਬਹੁਤ ਮਦਦਗਾਰ ਹੈ । ਇਸ ਦੀਆਂ ਪਤੀਆਂ ਦੇ ਰਸ ਨਾਲ ਦੰਦਾਂ ਅਤੇ ਦਾੜਾਂ ਦੀ ਮਾਲਿਸ਼ ਕਰਨ ਨਾਲ ਬਹੁਤ ਫਾਇਦਾ ਹੁੰਦਾ ਹੈ।
5. ਕੈਂਸਰ
ਅਮਰੂਦ 'ਚ ਮੌਜੂਦ ਵਿਟਾਮਿਨ ਸੀ ਅਤੇ ਲਾਇਕੋਪੀਨ ਨਾਮਕ ਫਾਇਟੋ ਪੌਸ਼ਟਿਕ ਪਾਇਆ ਜਾਂਦਾ ਹੈ ਤੋ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ ।
6. ਦਿਮਾਗ ਦੇ ਲਈ ਫਾਇਦੇਮੰਦ
ਅਮਰੂਦ ਖਾਣ ਨਾਲ ਮੈਮੋਰੀ ਪਾਵਰ ਵੱਧ ਦੀ ਹੈ ਨਸਾਂ ਨੂੰ ਆਰਾਮ ਮਿਲ ਦਾ ਹੈ । ਇਸ ਨੂੰ ਖਾਣ ਨਾਲ ਖੂਨ ਦੇ ਦੌਰੇ 'ਚ ਸੁਧਾਰ ਹੁੰਦਾ ਹੈ
ਬੱਚੇ ਦੀ ਘੱਟ ਲੰਬਾਈ ਅਤੇ ਕਮਜ਼ੋਰ ਸਿਹਤ ਦਾ ਕਾਰਨ ਹੋ ਸਕਦੀ ਹੈ ਵ੍ਹੀਟ ਐਲਰਜੀ
NEXT STORY