ਜਲੰਧਰ (ਬਿਊਰੋ)– ਹਰ ਵਿਅਕਤੀ ਦੇ ਕੱਦ ’ਚ ਜੀਨਸ ਦਾ ਅਹਿਮ ਯੋਗਦਾਨ ਹੁੰਦਾ ਹੈ। ਜੀਨਸ ਤੋਂ ਇਲਾਵਾ ਡਾਈਟ, ਲਾਈਫਸਟਾਈਲ ਤੇ ਕਸਰਤ ਵਰਗੇ ਫੈਕਟਰਸ ਦੀ ਵੀ ਤੁਹਾਡਾ ਕੱਦ ਤੈਅ ਕਰਨ ’ਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਥੇ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਸ ਬਾਰੇ ਦੱਸਣ ਜਾ ਰਹੇ ਹਾਂ, ਜੋ ਸਰੀਰਕ ਵਿਕਾਸ ਲਈ ਬੇਹੱਦ ਜ਼ਰੂਰੀ ਹਨ ਤੇ ਇਨ੍ਹਾਂ ਨੂੰ ਤੁਹਾਨੂੰ ਆਪਣੇ ਬੱਚਿਆਂ ਦੀ ਡਾਈਟ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਕੱਦ ਵਧਾਉਣ ਲਈ ਹੱਡੀਆਂ ਦਾ ਵਧਣਾ ਜ਼ਰੂਰੀ ਹੈ, ਜਿਸ ਲਈ ਬੱਚਿਆਂ ਨੂੰ ਪ੍ਰੋਟੀਨ, ਕੈਲਸ਼ੀਅਮ ਤੇ ਵਿਟਾਮਿਨ ਨਾਲ ਭਰਪੂਰ ਭੋਜਨ ਖਵਾਓ।
ਬੀਨਸ
ਬੀਨਸ ਪ੍ਰੋਟੀਨ, ਵਿਟਾਮਿਨਸ, ਫਾਈਬਰ ਤੇ ਆਇਰਨ ਵਰਗੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਬੱਚਿਆਂ ਨੂੰ ਜ਼ਰੂਰ ਖਵਾਉਣਾ ਚਾਹੀਦਾ ਹੈ।
ਬਦਾਮ
ਬਦਾਮ ਕਈ ਵਿਟਾਮਿਨਸ ਤੇ ਮਿਨਰਲਸ ਨਾਲ ਭਰਪੂਰ ਹੁੰਦਾ ਹੈ, ਜੋ ਹੱਡੀਆਂ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ।
ਹਰੀਆਂ ਪੱਤੇਦਾਰ ਸਬਜ਼ੀਆਂ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਦਾ ਕੱਦ ਚੰਗਾ ਹੋਵੇ ਤਾਂ ਉਸ ਨੂੰ ਪਾਲਕ ਤੇ ਗੋਭੀ ਵਰਗੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਖ਼ੂਬ ਖਵਾਓ।
ਦਹੀਂ
ਦਹੀਂ ਕਈ ਪੋਸ਼ਕ ਤੱਤਾਂ ਦਾ ਚੰਗਾ ਸਰੋਤ ਹੈ, ਜੋ ਵਿਕਾਸ ਲਈ ਜ਼ਰੂਰੀ ਹੈ।
ਸ਼ਕਰਕੰਦੀ
ਸ਼ਕਰਕੰਦੀ ਵਿਟਾਮਿਨ ਏ ਨਾਲ ਭਰਪੂਰ ਹੁੰਦੀ ਹੈ, ਜੋ ਹੱਡੀਆਂ ਨੂੰ ਬਿਹਤਰ ਬਣਾਉਂਦੀ ਹੈ ਤੇ ਕੱਦ ਵਧਾਉਣ ’ਚ ਮਦਦਗਾਰ ਹੈ।
ਦੁੱਧ
ਦੁੱਧ ’ਚ ਕੈਲਸ਼ੀਅਮ, ਫਾਸਫੋਰਸ ਤੇ ਮੈਗਨੀਸ਼ੀਅਮ ਸਮੇਤ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਗ੍ਰੋਥ ਲਈ ਬੇਹੱਦ ਜ਼ਰੂਰੀ ਹਨ।
ਅੰਡੇ
ਅੰਡੇ ਪ੍ਰੋਟੀਨ ਤੇ ਵਿਟਾਮਿਨ ਡੀ ਨਾਲ ਭਰਪੂਰ ਹੁੰਦੇ ਹਨ। ਇਸ ’ਚ ਰਾਈਬੋਫਲੇਵਿਨ ਹੁੰਦਾ ਹੈ, ਜੋ ਕੱਦ ਵਧਾਉਣ ’ਚ ਮਦਦ ਕਰਦਾ ਹੈ।
ਨੋਟ– ਤੁਸੀਂ ਆਪਣੇ ਬੱਚੇ ਦਾ ਕੱਦ ਵਧਾਉਣ ਲਈ ਇਨ੍ਹਾਂ ’ਚੋਂ ਕਿਹੜੀ ਚੀਜ਼ ਦੀ ਵਰਤੋਂ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਅਪਣਾਓ ਇਹ ਨੁਸਖ਼ੇ
NEXT STORY