ਨਵੀਂ ਦਿੱਲੀ— ਡਿਪ੍ਰੈਸ਼ਨ ਹੋਣ ਤੇ ਤੁਸੀਂ ਕੀ ਕਰਦੇ ਹੋ? ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਡਿਪ੍ਰੈਸਟ ਹੋਣ 'ਤੇ ਖੁਦ ਨੂੰ ਕਮਰੇ 'ਚ ਕੈਦ ਕਰ ਲੈਂਦੇ ਹਨ ਜਾਂ ਫਿਰ ਦੋਸਤਾਂ ਦੇ ਵਿਚ ਸਮਾਂ ਬਿਤਾਉਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਡਾਈਟ 'ਚ ਥੋੜ੍ਹਾ ਜਿਹਾ ਬਦਲਾਅ ਕਰਕੇ ਵੀ ਤੁਸੀਂ ਡਿਪ੍ਰੈਸ਼ਨ ਤੋਂ ਨਿਜਾਤ ਪਾ ਸਕਦੇ ਹੋ।
ਹਾਲ ਹੀ 'ਚ ਹੋਈ ਇਕ ਰਿਸਰਚ ਮੁਤਾਬਕ ਖਾਣ-ਪੀਣ ਦੀਆਂ ਕਈ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਵਰਤੋਂ ਨਾਲ ਮੂਡ ਫ੍ਰੈਸ਼ ਹੋ ਜਾਂਦਾ ਹੈ। ਅਸਲ 'ਚ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਸਰੀਰ 'ਚ ਕੁਝ ਅਜਿਹੇ ਹਾਰਮੋਨਸ ਦਾ ਰਿਸਾਵ ਹੁੰਦਾ ਹੈ ਜਿਸ ਨਾਲ ਮੂਡ ਠੀਕ ਹੋ ਜਾਂਦਾ ਹੈ। ਜੇ ਤੁਹਾਨੂੰ ਵੀ ਡਿਪ੍ਰੈਸ਼ਨ ਦੀ ਸਮੱਸਿਆ ਹੈ ਤਾਂ ਇਨ੍ਹਾਂ ਮਸਾਲਿਆਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਤਣਾਅ ਨੂੰ ਦੂਰ ਕਰਨ ਲਈ ਦਵਾਈਆਂ ਲੈਣਾ ਸ਼ੁਰੂ ਕਰ ਦਿੰਦੇ ਹਨ ਪਰ ਹਰ ਵਾਰ ਦਵਾਈ ਲੈਣਾ ਸਹੀ ਨਹੀਂ ਹੈ। ਅਜਿਹੇ 'ਚ ਤੁਸੀਂ ਚਾਹੋ ਤਾਂ ਰਸੋਈ 'ਚ ਮੌਜੂਦ ਕੁਝ ਮਸਾਲਿਆਂ ਦੀ ਵਰਤੋਂ ਕਰਕੇ ਤਣਾਅ ਨੂੰ ਦੂਰ ਕਰ ਸਕਦੇ ਹੋ।
1. ਦਾਲਚੀਨੀ
ਇਸ 'ਚ ਇਕ ਵੱਖਰੀ ਜਿਹੀ ਮਹਿਕ ਹੁੰਦੀ ਹੈ ਇਹ ਦਿਮਾਗ ਨੂੰ ਐਕਟਿਵ ਰੱਖਣ ਦਾ ਕੰਮ ਕਰਦੀ ਹੈ। ਇਸ ਦੇ ਨਾਲ ਹੀ ਇਹ ਮੂਡ ਨੂੰ ਵੀ ਫ੍ਰੈਸ਼ ਕਰਦੀ ਹੈ ਅਤੇ ਯਾਦਦਾਸ਼ਤ ਵਧਾਉਣ 'ਚ ਮਦਦ ਕਰਦੀ ਹੈ।

2. ਕੇਸਰ
ਕੇਸਰ ਨੂੰ ਖੁਸ਼ੀ ਦਾ ਮਸਾਲਾ ਕਿਹਾ ਜਾਂਦਾ ਹੈ ਇਸ 'ਚ ਐਂਟੀ-ਇੰਫਲੀਮੇਟਰੀ ਅਤੇ ਐਂਟੀ-ਆਕਸੀਡੈਂਟਸ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜਿਸ ਨਾਲ ਮੂਡ ਬਿਹਤਰ ਹੁੰਦਾ ਹੈ।

3. ਹਲਦੀ
ਪੀਲੀ ਹਲਦੀ ਦੀ ਵਰਤੋਂ ਨਾਲ ਵੀ ਮੂਡ ਚੰਗਾ ਹੁੰਦਾ ਹੈ। ਇਸ 'ਚ ਐਂਟੀ-ਇੰਫਲੀਮੇਟਰੀ ਅਤੇ ਐਂਟੀ-ਆਕਸੀਡੈਂਟ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਤਣਾਅ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ।

ਨੱਕ 'ਚ ਆਏ ਇਹ ਬਦਲਾਅ ਕਰਦੇ ਹਨ ਕਿਡਨੀ ਡੈਮੇਜ ਵੱਲ ਇਸ਼ਾਰਾ
NEXT STORY