ਜਲੰਧਰ - ਰਾਤ ਨੂੰ ਕਿਸ ਤਰ੍ਹਾਂ ਸੋਣਾ ਚਾਹੀਦਾ ਹੈ ਇਸ 'ਤੇ ਤਾਂ ਬਹੁਤ ਚਰਚਾ ਹੁੰਦੀ ਸੀ ਪਰ ਸਵੇਰ ਨੂੰ ਕਿਵੇਂ ਉੱਠਣਾ ਹੈ ਇਸ ਬਾਰੇ ਲੋਕਾਂ ਨੂੰ ਘੱਟ ਜਾਣਕਾਰੀ ਹੈ। ਬਿਸਤਰ ਤੋਂ ਉੱਠਣ ਦਾ ਵੀ ਇੱਕ ਤਰੀਕਾ ਹੁੰਦਾ ਹੈ। ਜੇਕਰ ਤੁਸੀਂ ਇਹ ਤਰੀਕਾ ਜਾਣਦੇ ਹੋ ਤਾਂ ਤੁਸੀਂ ਦਿਨ ਭਰ ਤਰੋ-ਤਾਜ਼ਾ ਅਤੇ ਊਰਜਾ ਨਾਲ ਭਰਪੂਰ ਰਹੋਗੇ। ਸਵੇਰੇ ਬਿਸਤਰ ਤੋਂ ਉੱਠਦੇ ਸਮੇਂ ਕੁਝ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ, ਜਿਨ੍ਹਾਂ ਨਾਲ ਤੁਹਾਡਾ ਦਿਨ ਸਹੀ ਤਰੀਕੇ ਨਾਲ ਸ਼ੁਰੂ ਹੋ ਸਕੇ:
ਆਰਾਮ ਨਾਲ ਉੱਠੋ
ਜ਼ਰੂਰੀ ਹੈ ਕਿ ਬਿਸਤਰ ਤੋਂ ਹੌਲੀ-ਹੌਲੀ ਉੱਠੋ। ਇੱਕਦਮ ਜ਼ੋਰ ਨਾਲ ਚੁਸਤ ਹੋ ਕੇ ਖੜ੍ਹੇ ਹੋਣ ਨਾਲ ਤੁਹਾਨੂੰ ਚੱਕਰ ਆ ਸਕਦਾ ਹੈ ਜਿਸ ਨਾਲ ਤੁਹਾਡੀ ਤਬੀਅਤ ਖਰਾਬ ਹੋ ਸਕਦੀ ਹੈ।
ਉੱਠਦੇ ਸਾਰ ਮਨ ਨੂੰ ਕਰੋ ਸ਼ਾਂਤ
ਬਿਸਤਰ ਤੋਂ ਉੱਠਦੇ ਹੀ ਇਕ-ਦੋ ਮਿੰਟ ਲਈ ਚੁਪਚਾਪ ਬੈਠ ਕੇ ਦਿਨ ਦੀ ਸ਼ੁਰੂਆਤ ਬਾਰੇ ਸੋਚੋ। ਇਹ ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ।
ਸਰੀਰ ਦੀ ਖਿੱਚੋ ਤਣਾਅ
ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਬਿਸਤਰ ਤੋਂ ਉਤਰਨ ਤੋਂ ਬਾਅਦ ਆਪਣੀ ਲੱਤਾਂ, ਬਾਹਾਂ ਅਤੇ ਪਿੱਠ ਨੂੰ ਹੌਲੇ-ਹੌਲੇ ਖਿੱਚੋ, ਤਾਂ ਜੋ ਸਰੀਰ ਦੇ ਅੰਗਾਂ ਵਿੱਚ ਰੂੜੇ ਖੁਲ੍ਹ ਸਕਣ ਅਤੇ ਸਰੀਰ ਫਰੈਸ਼ ਮਹਿਸੂਸ ਕਰੇ।
ਸਫ਼ਲਤਾ ਦੀ ਸੋਚ
ਆਪਣੀ ਦਿਨ ਦੀ ਯੋਜਨਾ ਬਾਰੇ ਪਾਜ਼ਟਿਵ ਸੋਚ ਰੱਖੋ ਅਤੇ ਆਪਣੀਆਂ ਪ੍ਰਾਇਰਿਟੀਆਂ ਨੂੰ ਯਾਦ ਕਰੋ। ਇਹ ਸਵੇਰ ਸਿਰੇ ਤੋਂ ਹੀ ਉਤਸ਼ਾਹ ਦੇਵੇਗਾ।
ਪਾਣੀ ਪਿਓ
ਉੱਠਦੇ ਹੀ ਪਾਣੀ ਪੀਣਾ ਸਰੀਰ ਲਈ ਬਹੁਤ ਫਾਇਦੇਮੰਦ ਹੈ। ਇਹ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ ਅਤੇ ਤੁਹਾਡੀ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ।
ਚੰਗੀ ਪੋਸਟਚਰ ਰੱਖੋ
ਬਿਸਤਰ ਤੋਂ ਉੱਠਦੇ ਸਮੇਂ ਪਿੱਠ ਸਿਧੀ ਰੱਖੋ ਅਤੇ ਲੱਤਾਂ ਦਾ ਸਹੀ ਤਰੀਕੇ ਨਾਲ ਪ੍ਰਯੋਗ ਕਰੋ, ਤਾਂ ਜੋ ਕਮਰ ਜਾਂ ਗ੍ਰਦਨ ਵਿਚ ਕੋਈ ਖਿੱਚ ਨਾ ਆਵੇ। ਇਹ ਸਰੀਰ ਅਤੇ ਮਨ ਨੂੰ ਸਿਹਤਮੰਦ ਰੱਖਣ ਦੇ ਨਾਲ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਨਾਲ ਕਰਨ ਵਿੱਚ ਮਦਦ ਕਰੇਗਾ।
ਕੀ ਹੈ ਸੌਣ ਦਾ ਸਹੀ ਤਰੀਕਾ? ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ
NEXT STORY