ਨਵੀਂ ਦਿੱਲੀ— ਸਾਰੇ ਪੇਰੇਂਟਸ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦੇ ਦਿਮਾਗ ਬਾਕੀ ਬੱਚਿਆਂ ਨਾਲੋਂ ਜ਼ਿਆਦਾ ਤੇਜ਼ ਅਤੇ ਹੈਲਦੀ ਹੋਵੇ। ਇਸ ਲਈ ਉਨ੍ਹਾਂ ਦੀ ਡਾਈਟ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਜੇ ਤੁਸੀਂ ਵੀ ਆਪਣੇ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਇਹ ਚੀਜ਼ਾਂ ਖਾਣ ਲਈ ਦਿਓ। ਇਸ ਨਾਲ ਉਨ੍ਹਾਂ ਦਾ ਦਿਮਾਗ ਤੇਜ਼ ਹੋਵੇਗਾ ਅਤੇ ਸਰੀਰਕ ਵਿਕਾਸ ਵੀ ਤੇਜ਼ੀ ਨਾਲ ਹੋਵੇਗਾ।
1. ਅੰਡੇ
ਬੱਚਿਆਂ ਨੂੰ ਬਾਹਰ ਦੇ ਖਾਣੇ ਤੋਂ ਜ਼ਿਆਦਾ ਅੰਡੇ ਦੀ ਵਰਤੋਂ ਕਰਵਾਓ। ਅੰਡੇ ਵਿਚ ਵਿਟਾਮਿਨ ਅਤੇ ਪ੍ਰੋਟੀਨ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਬੱਚਿਆਂ ਦੇ ਦਿਮਾਗੀ ਸੈੱਲਸ ਨੂੰ ਵਧਾਉਂਦੇ ਹਨ ਅਤੇ ਉਨ੍ਹਾਂ ਦੀ ਯਾਦਦਾਸ਼ਤ ਤੇਜ਼ ਕਰਦੇ ਹਨ।
2. ਪੀਨਟ ਬਟਰ
ਬੱਚਿਆਂ ਨੂੰ ਪੀਨਰ ਬਟਰ ਦਾ ਸੁਆਦ ਕਾਫੀ ਪਸੰਦ ਆਉਂਦਾ ਹੈ ਪੀਨਟ ਬਟਰ ਵਿਚ ਵਿਟਾਮਿਨ ਏ ਅਤੇ ਐਂਟੀ-ਆਕਸੀਡੇਂਟ ਹੁੰਦੇ ਹਨ ਜੋ ਨਰਵਸ ਸਿਸਟਮ ਨੂੰ ਬਹਿਤਰ ਬਣਾਉਂਦੇ ਹਨ। ਪੀਨਟ ਬਟਰ ਵਿਚ ਗਲੂਕੋਜ਼ ਦੀ ਮਾਤਰਾ ਵੀ ਹੁੰਦੀ ਹੈ ਜਿਸ ਨਾਲ ਬੱਚਿਆਂ ਦਾ ਦਿਮਾਗ ਤੇਜ਼ ਰਹਿੰਦਾ ਹੈ।
3. ਮੱਛੀ
ਮੱਛੀ ਵਿਚ ਵਿਟਾਮਿਨ-ਡੀ ਅਤੇ ਓਮੇਗਾ 3 ਮੌਜੂਦ ਹੁੰਦਾ ਹੈ, ਜੇ ਤੁਹਾਡਾ ਬੱਚਾ ਨਾਨ ਵੈੱਜ ਖਾਂਦਾ ਹੈ ਤਾਂ ਉਸ ਨੂੰ ਮੋਟੀ ਮੱਛੀ ਖਿਲਾਉਣਾ ਸ਼ੁਰੂ ਕਰ ਦਿਓ।
4. ਦਹੀਂ
ਦਹੀਂ ਬੱਚਿਆਂ ਦੇ ਦਿਮਾਗ ਦੀ ਸੈਲਸ ਨੂੰ ਲਚੀਲਾ ਬਣਾਉਂਦਾ ਹੈ, ਜਿਸ ਨਾਲ ਬੱਚਿਆਂ ਵਿਚ ਚੀਜ਼ਾਂ ਨੂੰ ਜਲਦੀ ਨਾਲ ਕੈਚ ਕਰਨ ਦੀ ਸ਼ਕਤੀ ਵਧਦੀ ਹੈ।
5. ਸਟ੍ਰਾਬੇਰੀ ਅਤੇ ਬਲੂਬੇਰੀ
ਬੱਚਿਆਂ ਨੂੰ ਸਟ੍ਰਾਬੇਰੀ ਅਤੇ ਬਲੂਬੇਰੀ ਖਿਲਾਓ। ਦੋਹਾਂ ਵਿਚ ਹੀ ਐਂਟੀ ਆਕਸੀਡੈਂਟ ਦਾ ਚੰਗਾ ਸਰੋਤ ਹੁੰਦਾ ਹੈ। ਇਨ੍ਹਾਂ ਨੂੰ ਖਾਣ ਨਾਲ ਬੱਚਿਆਂ ਦਾ ਦਿਮਾਗ ਤੇਜ਼ ਰਹਿੰਦਾ ਹੈ।
6. ਹਰੀ ਸਬਜ਼ੀਆਂ
ਹਰੀ ਸਬਜ਼ੀਆਂ ਵਧਦੇ ਬੱਚਿਆਂ ਲਈ ਬੇਹੱਦ ਜ਼ਰੂਰੀ ਹੁੰਦੀ ਹੈ। ਬੱਚਿਆਂ ਦੇ ਨਾਸ਼ਤੇ ਅਤੇ ਡਿਨਰ ਵਿਚ ਹਰੀ ਸਬਜ਼ੀਆਂ ਜ਼ਰੂਰ ਸ਼ਾਮਲ ਕਰੋ। ਇਸ ਨਾਲ ਬੱਚਿਆਂ ਨੂੰ ਜ਼ਰੂਰੀ ਮਿਨਰਲਸ, ਫਾਈਬਰਸ ਵਰਗੇ ਪੋਸ਼ਕ ਤੱਤ ਮਿਲ ਜਾਂਦੇ ਹਨ।
ਆਫਿਸ 'ਚ ਕਰੋਗੇ ਇਹ ਗਲਤੀਆਂ ਤਾਂ ਤੇਜ਼ੀ ਨਾਲ ਵੱਧੇਗਾ ਮੋਟਾਪਾ
NEXT STORY