ਨਵੀਂਦਿੱਲੀ—ਆਫਿਸ 'ਚ ਕੰਮ ਕਰਨ ਵਾਲੇ ਲੋਕਾਂ 'ਚ ਮੋਟਾਪਾ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਔਰਤਾਂ ਹੋਣ ਜਾਂ ਪੁਰਸ਼.ਸਰੀਰ ਨੂੰ ਫਿਟ ਰੱਖਦੇ ਦੇ ਲਈ ਜਿਮ 'ਚ ਕਸਰਤ ਕਰਦੇ ਹਨ ਪਰ ਆਫਿਸ ਦੇ ਦੌਰਾਨ ਉਹ ਕੁਝ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜਿਸ 'ਚ ਉਨ੍ਹਾਂ ਦੀ ਮਹਿਨਤ ਖਰਾਬ ਹੋ ਜਾਂਦੀ ਹੈ ਅਤੇ ਮੋਟਾਪੇ ਉਨ੍ਹਾਂ ਨੂੰ ਘੇਰ ਲੈਂਦਾ ਹੈ। ਆਓ ਜਾਣਦੇ ਅਜਿਹੀਆਂ ਕੁਝ ਗਲਤੀਆਂ ਦੇ ਬਾਰੇ 'ਚ ਜੋ ਆਫਿਸ ਜਾਣ ਵਾਲੇ ਲੋਕ ਕਰਦੇ ਹਨ।
1. ਨਾਸ਼ਤਾ ਨਾ ਕਰਨਾ
ਆਫਿਸ ਜਾਣ ਵਾਲੇ ਲੋਕਾਂ ਨੂੰ ਅਕਸਰ ਸਵੇਰੇ ਦੇ ਸਮੇਂ ਦੇਰੀ ਹੋ ਜਾਂਦੀ ਹੈ ਜਿਸ ਨਾਲ ਉਹ ਨਾਸ਼ਤਾ ਨਹੀਂ ਕਰ ਪਾਉਂਦੇ। ਜਿਸ ਵਜ੍ਹਾ ਨਾਲ ਆਫਿਸ ਜਾ ਕੇ ਉਨ੍ਹਾਂ ਨੂੰ ਬਹੁਤ ਭੁੱਖ ਲੱਗਦੀ ਹੈ ਅਤੇ ਦੁਪਹਿਰ ਦੇ ਖਾਣ 'ਚ ਉਹ ਕੁਝ ਜ਼ਿਆਦਾ ਹੀ ਖਾ ਲੈਂਦੇ ਹਨ ਜਿਸ ਨਾਲ ਹੌਲੀ-ਹੌਲੀ ਭਾਰ ਵੱਧਣ ਲੱਗਦਾ ਹੈ।
2.ਅਧਿਕ ਦੇਰ ਤੱਕ ਬੈਠਣਾ
ਅੱਜਕਲ ਜ਼ਿਆਦਾਤਰ ਆਫਿਸ 'ਚ ਕੰਪਿਊਟਰ ਵਰਕ ਹੀ ਹੁੰਦਾ ਹੈ ਜਿਸ ਨਾਲ ਵਿਅਕਤੀ ਸਾਰਾ ਦਿਨ ਬੈਠ ਕੇ ਕੰਮ ਕਰਦਾ ਹੈ। ਅਜਿਹੇ 'ਚ ਉਹ ਖਾ-ਪੀ ਕੇ ਬੈਠੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਸਰੀਰ 'ਚ ਕੈਲੋਰੀ ਬਰਨ ਨਹੀਂ ਹੁੰਦੀ। ਭਾਰ ਵੱਧਣ ਤੋਂ ਰੋਕਣ ਦੇ ਲਈ ਕੰਮ ਦੇ ਦੌਰਾਨ ਕੁਝ ਸਮੇਂ ਬਾਅਦ ਟਹਿਲਦੇ ਰਹਿਣਾ ਜ਼ਰੂਰੀ ਹੈ।
-ਹਲਕਾ-ਫੁਲਕਾ ਖਾਣਾ
ਆਫਿਸ 'ਚ ਅਕਸਰ ਲੋਕ ਦੋਸਤਾਂ ਦੇ ਨਾਲ ਮਿਲਕੇ ਲੰਚ ਦੇ ਇਲਾਵਾ ਵੀ ਚਿਪਸ ਜਾਂ ਬਿਸਕੁਸ ਆਦਿ ਖਾਂਦੇ ਰਹਿੰਦੇ ਹਨ ਜਿਸ 'ਚ ਸਰੀਰ ਨੂੰ ਵਾਧੂ ਕੈਲੋਰੀ ਮਿਲਦੀ ਹੈ ਅਤੇ ਭਾਰ ਵੱਧਣ ਲੱਗਦਾ ਹੈ।
-ਘੱਟ ਪਾਣੀ ਪੀਣਾ
ਅਕਸਰ ਘੱਟ ਦੇ ਦੌਰਾਨ ਲੋਕ ਇੰਨੇ ਵਿਅਸਥ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਪਾਣੀ ਪੀਣ ਦਾ ਸਮਾਂ ਵੀ ਨਹੀਂ ਲੱਗਦਾ। ਇਸ ਨਾਲ ਸਰੀਰ ਤੋਂ ਵਿਸ਼ੈਲੇ ਪਦਾਰਥ ਬਾਹਰ ਨਹੀਂ ਨਿਕਲਦੇ ਜਿਸ ਨਾਲ ਇਕ ਤਾਂ ਭਾਰ ਵੱਧਣ ਲੱਗਦਾ ਹੈ ਦੂਸਰਾ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ।
-ਜ਼ਿਆਦਾ ਦੇਰ ਭੁੱਖੇ ਰਹਿਣਾ
ਕਈ ਬਾਰ ਕੰਮ ਇੰਨਾਂ ਹੁੰਦਾ ਹੈ ਕਿ ਲੋਕਾਂ ਨੂੰ ਲੰਚ ਕਰਨ ਦਾ ਸਮਾਂ ਵੀ ਨਹੀਂ ਮਿਲਦਾ ਅਤੇ ਉਹ ਲੰਬੇ ਸਮੇਂ ਤੱਕ ਭੁੱਖੇ ਰਹਿੰਦੇ ਹਨ। ਇਸ ਨਾਲ ਸਰੀਰ ਦਾ ਮੈਟਾਬੋਲਿਜ਼ਮ ਘੱਟ ਹੋ ਜਾਂਦਾ ਹੈ ।
ਸਿਹਤਮੰਦ ਰਹਿਣ ਲਈ ਸਹੀ ਤਰੀਕੇ ਨਾਲ ਕਰੋ ਮੋਬਾਈਲ ਦੀ ਵਰਤੋਂ
NEXT STORY