ਜਲੰਧਰ—ਹਲਦੀ ਵਾਲਾ ਦੁੱਧ ਸਿਹਤ ਲਈ ਬਹੁਤ ਲਾਭਕਾਰੀ ਹੈ। ਹਮੇਸ਼ਾ ਘਰੇਲੂ ਨੁਸਖਿਆਂ ਦੇ ਤੌਰ 'ਤੇ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਸੱਟ ਅਤੇ ਦਰਦ ਦੇ ਨਾਲ ਸਰਦੀ-ਖਾਂਸੀ 'ਚ ਵੀ ਘਰ ਦੇ ਵੱਡੇ ਬੂਜ਼ੁਰਗ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਚੱਲੋ ਅੱਜ ਅਸੀਂ ਤੁਹਾਨੂੰ ਹਲਦੀ ਵਾਲਾ ਦੁੱਧ ਪੀਣ ਦੇ ਕੁਝ ਅਜਿਹੇ ਫ਼ਾਇਦੇ ਦੱਸਦੇ ਹਾਂ ਜਿਸ ਨਾਲ ਤੁਸੀਂ ਵੀ ਇਸ ਦੀ ਵਰਤੋਂ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਕਰ ਸਕਦੇ ਹੋ।
ਦੁੱਧ ਅਤੇ ਹਲਦੀ ਦੇ ਗੁਣ
ਦੁੱਧ 'ਚ ਕੈਲਸ਼ੀਅਮ, ਆਇਰਨ, ਪ੍ਰੋਟੀਨ ਅਤੇ ਵਿਟਾਮਿਨ ਹੁੰਦਾ ਹੈ। ਇਸ ਕਰਕੇ ਦੁੱਧ ਨੂੰ ਪੂਰਨ ਆਹਾਰ ਵੀ ਕਿਹਾ ਜਾਂਦਾ ਹੈ। ਇਕ ਸਿਹਤਮੰਦ ਵਿਅਕਤੀ ਨੂੰ ਦਿਨ ਭਰ 'ਚ 500 ਤੋਂ 1000 ਮਿਲੀਗ੍ਰਾਮ ਕਰਕਿਊਮਿਨ ਦੀ ਲੋੜ ਹੁੰਦੀ ਹੈ। ਇਕ ਚਮਚ ਹਲਦੀ 'ਚ ਲਗਭਗ 200 ਮਿਲੀਗ੍ਰਾਮ ਕਰਕਿਊਮਿਨ ਹੁੰਦੀ ਹੈ ਅਤੇ ਇਸ ਲਈ ਦਿਨ ਭਰ 'ਚ 4 ਜਾਂ 5 ਚਮਚ ਹਲਦੀ ਲੈ ਸਕਦੇ ਹੋ।
ਹੱਡੀਆਂ ਦਾ ਦਰਦ ਹੋਵੇਗਾ ਦੂਰ
ਜੇਕਰ ਤੁਹਾਡੀਆਂ ਹੱਡੀਆਂ 'ਚ ਦਰਦ ਰਹਿੰਦਾ ਹੈ ਤਾਂ ਹਲਦੀ ਵਾਲਾ ਦੁੱਧ ਤੁਹਾਨੂੰ ਫ਼ਾਇਦਾ ਪਹੁੰਚਾਉਂਦਾ ਹੈ। 1 ਗਿਲਾਸ ਗਰਮ ਦੁੱਧ 'ਚ 2 ਚੁਟਕੀ ਹਲਦੀ ਪਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਜੋੜਾਂ ਦਾ ਦਰਦ ਦੂਰ ਹੁੰਦਾ ਹੈ। ਉੱਧਰ ਇਸ ਦੀ ਵਰਤੋਂ ਆਰਥਰਾਈਟਿਸ ਦੀ ਬੀਮਾਰੀ ਤੋਂ ਵੀ ਬਚਾਉਂਦੀ ਹੈ।
ਪਾਚਨ ਕਿਰਿਆ ਨੂੰ ਰੱਖੇ ਠੀਕ
ਹਲਦੀ 'ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜਿਸ ਨਾਲ ਸਰੀਰ ਦੇ ਸਾਰੇ ਜ਼ਹਿਰੀਲੇ ਟਾਕਸਿਨ ਬਾਹਰ ਨਿਕਲ ਜਾਂਦੇ ਹਨ ਅਤੇ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਜੇਕਰ ਤੁਸੀਂ ਪੇਟ ਦੀਆਂ ਸਮੱਸਿਆ ਨਾਲ ਲੜ ਰਹੇ ਹੋ ਤਾਂ ਹਲਦੀ ਵਾਲਾ ਦੁੱਧ ਤੁਹਾਨੂੰ ਇਸ ਤੋਂ ਛੁਟਕਾਰਾ ਦਿਵਾ ਸਕਦਾ ਹੈ।
ਥਕਾਵਟ ਕਰੇ ਦੂਰ
ਜੇਕਰ ਤੁਹਾਨੂੰ ਥਕਾਵਟ ਹੋ ਰਹੀ ਹੈ ਤਾਂ ਫਿਰ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੋ ਗਈ ਹੈ ਤਾਂ ਵੀ ਹਲਦੀ ਵਾਲਾ ਦੁੱਧ ਬਹੁਤ ਫ਼ਾਇਦੇਮੰਦ ਹੈ। ਦਰਅਸਲ ਦੁੱਧ ਦੇ ਨਾਲ ਹਲਦੀ 'ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਹਨ, ਜਿਸ ਨਾਲ ਥਕਾਵਟ ਅਤੇ ਤਣਾਅ ਦੂਰ ਹੁੰਦਾ ਹੈ।
ਸਕਿਨ ਲਈ ਵੀ ਫ਼ਾਇਦੇਮੰਦ
ਸਕਿਨ ਲਈ ਵੀ ਹਲਦੀ ਵਾਲਾ ਦੁੱਧ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਕਿਨ 'ਚ ਨਿਖਾਰ ਆਉਂਦਾ ਹੈ। ਹਲਦੀ 'ਚ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਕਿ ਸਕਿਨ ਨਾਲ ਸੰਬੰਧਤ ਬੀਮਾਰੀਆਂ ਖਾਰਸ਼ ਅਤੇ ਮੁਹਾਂਸਿਆਂ 'ਚ ਲਾਭਕਾਰੀ ਹੁੰਦੀ ਹੈ। ਜੇਕਰ ਤੁਸੀਂ ਸਕਿਨ ਦੇ ਮੁਹਾਂਸਿਆਂ ਅਤੇ ਖਾਰਸ਼ ਤੋਂ ਬੱਚਣਾ ਚਾਹੁੰਦੇ ਹੋ ਤਾਂ ਹਲਦੀ ਵਾਲਾ ਦੁੱਧ ਸਭ ਤੋਂ ਵਧੀਆ ਉਪਾਅ ਹੈ।
ਚੰਗੀ ਨੀਂਦ ਦਿਵਾਉਣ 'ਚ ਮਦਦਗਾਰ
ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਅਤੇ ਤਣਾਅ ਰਹਿੰਦਾ ਹੈ ਤਾਂ ਹਲਦੀ ਵਾਲਾ ਦੁੱਧ ਜ਼ਰੂਰ ਪੀਓ। ਇਹ ਤਣਾਅ ਤੋਂ ਛੁਟਕਾਰਾ ਦਿਵਾਉਣ 'ਚ ਵੀ ਮਦਦਗਾਰ ਹੈ ਅਤੇ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ। ਇਸ 'ਚ ਮੌਜੂਦ ਅਮਿਨੋ ਐਸਿਡ ਚੰਗੀ ਨੀਂਦ ਦਿਵਾਉਣ 'ਚ ਮਦਦ ਕਰਦਾ ਹੈ।
ਅਸਥਮਾ ਅਤੇ ਕਫ ਦੀ ਸਮੱਸਿਆ
ਹਲਦੀ ਐਂਟੀ ਮਾਈਕ੍ਰੋਬੀਅਲ ਹੈ ਇਸ ਲਈ ਇਸ ਨੂੰ ਗਰਮ ਦੁੱਧ ਦੇ ਨਾਲ ਲੈਣ ਨਾਲ ਦਮਾ, ਬ੍ਰੋਂਕਾਈਟਿਸ, ਫੇਫੜਿਆਂ 'ਚ ਕਫ ਅਤੇ ਸਾਈਨਸ ਵਰਗੀਆਂ ਸਮੱਸਿਆ ਤੋਂ ਆਰਾਮ ਮਿਲ ਸਕਦਾ ਹੈ ਅਤੇ ਵਾਇਰਲ ਇੰਫੈਕਸ਼ਨਾਂ ਨਾਲ ਲੜਨ 'ਚ ਮਦਦਗਾਰ ਹੈ।
ਭਾਰ ਘਟਾਉਣ 'ਚ ਫ਼ਾਇਦੇਮੰਦ
ਹਲਦੀ 'ਚ ਥਰਮੋਜੈਨਿਕ ਪ੍ਰਾਪਟੀਜ਼ ਹੁੰਦੀ ਹੈ ਜੋ ਕਿ ਤੁਹਾਡਾ ਮੈਟਾਬੋਲੀਜ਼ਮ ਤੇਜ਼ ਕਰਦੀ ਹੈ। ਇਸ ਨਾਲ ਤੁਹਾਨੂੰ ਕੈਲੋਰੀ ਜ਼ਲਦੀ ਬਰਨ ਹੋ ਜਾਂਦੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਭਾਰ ਘੱਟ ਕਰਨ ਦੇ ਬਾਅਦ ਉਹ ਫਿਰ ਤੇਜ਼ੀ ਨਾਲ ਵਧੇ ਤਾਂ ਪ੍ਰੋਟੀਨ ਬਿਹਤਰ ਸਾਰਸ ਹੈ। ਦੁੱਧ 'ਚ ਪ੍ਰੋਟੀਮ ਅਤੇ ਕੈਲਸ਼ੀਅਮ ਜ਼ਿਆਦਾ ਹੁੰਦਾ ਹੈ। ਹਲਦੀ 'ਚ ਡਾਈਟਰੀ ਫਾਈਬਰ ਹੁੰਦਾ ਹੈ ਜੋ ਭਾਰ ਵਧਣ ਨਹੀਂ ਦਿੰਦਾ ਅਤੇ ਫੈਟ ਘੱਟ ਕਰਦਾ ਹੈ।
ਸੱਟ ਦੀ ਦਰਦ ਤੋਂ ਦਿਵਾਏ ਛੁਟਕਾਰਾ
ਖੂਨ ਦੇ ਰਿਸਾਵ ਨੂੰ ਰੋਕਣ ਜਾਂ ਸੱਟ ਨੂੰ ਠੀਕ ਕਰਨ ਲਈ ਹਲਦੀ ਦੀ ਆਮ ਤੌਰ 'ਤੇ ਵਰਤੋਂ ਹੁੰਦੀ ਹੈ ਪਰ ਹੱਥਾਂ-ਪੈਰਾਂ 'ਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਵੀ ਹਲਦੀ ਵਾਲਾ ਦੁੱਧ ਫਾਇਦੇਮੰਦ ਹੈ। ਇਸ ਦੇ ਐਂਟੀਸੈਪਟਿਕ ਗੁਣ ਹੁੰਦੇ ਹਨ ਅਤੇ ਦੁੱਧ 'ਚ ਮੌਜੂਦ ਕੈਲਸ਼ੀਅਮ ਦੀ ਵਰਤੋਂ 'ਚ ਇਸ ਨਾਲ ਬੇਹੱਦ ਫ਼ਾਇਦਾ ਹੁੰਦਾ ਹੈ।
ਮਾਈਗ੍ਰੇਨ ਦੇ ਦਰਦ ਤੋਂ ਰਾਹਤ
ਜੇਕਰ ਤੁਹਾਨੂੰ ਮਾਈਗ੍ਰੇਨ ਦਾ ਦਰਦ ਹੋ ਰਿਹਾ ਹੈ ਤਾਂ ਹਲਦੀ ਵਾਲਾ ਦੁੱਧ ਪੀਓ। ਹਲਦੀ ਵਾਲਾ ਦੁੱਧ ਖੂਨ ਨੂੰ ਪਤਲਾ ਕਰਕੇ ਖੂਨ ਦੇ ਦੌਰੇ ਨੂੰ ਬਿਹਤਰ ਬਣਾਉਂਦਾ ਹੈ ਜਿਸ ਨਾਲ ਮਾਈਗ੍ਰੇਨ ਅਤੇ ਸਿਰਦਰਦ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਜੋੜਾਂ 'ਚ ਦਰਦ
ਜੇਕਰ ਤੁਸੀਂ ਗਠੀਏ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਡੇ ਲਈ ਹਲਦੀ ਵਾਲਾ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੋਵੇਗਾ। ਇਸ ਤੋਂ ਇਲਾਵਾ ਹਲਦੀ ਵਾਲਾ ਦੁੱਧ ਮਾਸਪੇਸ਼ੀਆਂ ਦੀ ਸੋਜ, ਜੋੜਾਂ 'ਚ ਦਰਜ ਜਾਂ ਕਿਸੇ ਹੋਰ ਸਰੀਰ ਦੇ ਦਰਦ ਨੂੰ ਵੀ ਦੂਰ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਦੁੱਧ 'ਚ ਗੁੜ, ਸ਼ਹਿਦ ਜਾਂ ਇਲਾਇਚੀ ਮਿਲਾ ਕੇ ਵੀ ਪੀ ਸਕਦੇ ਹੋ।
ਚਿਹਰੇ ਦੀਆਂ ਛਾਈਆਂ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦੈ ‘ਪੁਦੀਨਾ’, ਜਾਣੋ ਹੋਰ ਵੀ ਫਾਇਦੇ
NEXT STORY