ਨਵੀਂ ਦਿੱਲੀ— ਔਰਤਾਂ ਨੂੰ ਹਰ ਮਹੀਨੇ ਮਾਹਾਵਾਰੀ ਦਾ ਦਰਦ ਸਹਿਣਾ ਪੈਂਦਾ ਹੈ। ਗਲਤ ਸਮੇਂ 'ਤੇ ਮਾਹਾਵਾਰੀ ਦੀ ਸਮੱਸਿਆ ਹੋਣ 'ਤੇ ਮੂਡ ਖਰਾਬ ਹੋ ਜਾਂਦਾ ਹੈ। ਕਈ ਵਾਰ ਕਿਤੇ ਘੁੰੰਮਣ ਲਈ ਜਾਣਾ ਹੋਵੇ ਤਾਂ ਔਰਤਾਂ ਨੂੰ ਮਾਹਾਵਾਰੀ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ। ਅਜਿਹੇ 'ਚ ਔਰਤਾਂ ਨੂੰ ਤੀਰਥ ਸਥਾਨਾਂ 'ਤੇ ਜਾਣ ਦੀ ਵੀ ਮਨਾਹੀ ਹੁੰਦੀ ਹੈ। ਕੁਝ ਲੜਕੀਆਂ ਇਸ ਨੂੰ ਅੱਗੇ ਵਧਾਉਣ ਦੇ ਲਈ ਦਵਾਈਆਂ ਦੀ ਵਰਤੋ ਵੀ ਕਰਦੀਆਂ ਹਨ ਜਿਸ ਦੇ ਕਾਫੀ ਸਾਈਡ ਇਫੈਕਟ ਵੀ ਹੁੰਦੇ ਹਨ। ਜੇ ਤੁਸੀਂ ਵੀ ਕਿਤੇ ਜਾਣਾ ਚਾਹੁੰਦੇ ਹੋ ਤਾਂ ਅਜਿਹੇ 'ਚ ਤੁਸੀਂ ਵੀ ਮਾਹਾਵਾਰੀ 'ਚ ਦੇਰੀ ਲਿਆਉਣ ਦੇ ਲਈ ਕੁਝ ਘਰੇਲੂ ਨੁਸਖੇ ਵਰਤ ਸਕਦੇ ਹੋ।
1. 1ਗਿਲਾਸ ਪਾਣੀ 'ਚ ਤਿੰਨ ਚਮਚ ਸਿਰਕਾ ਮਿਲਾਕੇ ਪੀÎਣ ਨਾਲ ਕਾਫੀ ਲਾਭ ਹੁੰਦਾ ਹੈ। ਇਸ ਪਾਣੀ ਨੂੰ ਦਿਨ 'ਚ ਦੋ ਵਾਰ ਪੀਓ। ਇਸ ਨਾਲ ਇਸ 'ਚ ਦੇਰੀ ਆ ਜਾਵੇਗੀ।
2. ਦਿਨ 'ਚ ਦੋ ਵਾਰ ਪੁਦੀਨੇ ਦਾ ਰਸ ਪੀਣ ਨਾਲ ਵੀ ਮਾਹਾਵਾਰੀ ਨੂੰ ਲੇਟ ਕੀਤਾ ਜਾ ਸਕਦਾ ਹੈ।
3. ਮਾਹਾਵਾਰੀ ਨੂੰ ਅੱਗੇ ਵਧਾਉਣ ਦੇ ਲਈ ਚਣੇ ਦੀ ਦਾਲ ਦਾ ਪਾਊਡਰ ਬਣਾ ਕੇ ਇਸ 'ਚ ਪਾਣੀ ਮਿਲਾ ਲਓ। ਇਸ ਨੂੰ ਸਵੇਰੇ ਦੇ ਸਮੇਂ ਖਾਲੀ ਪੇਟ ਪੀਓ ਇਸ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ।
4. ਅਜਵਾਇਨ ਨੂੰ ਪਾਣੀ 'ਚ ਮਿਲਾਕੇ ਉਬਾਲ ਲਓ ਅਤੇ ਇਸ ਨੂੰ ਠੰਡਾ ਹੋਣ ਦਿਓ। ਫਿਰ ਸ਼ਹਿਦ ਮਿਲਾਕੇ ਦਿਨ 'ਚ ਦੋ ਵਾਰ ਪੀਓ ਅਜਿਹਾ ਕਰਨ ਨਾਲ ਮਾਹਾਵਾਰੀ 'ਚ ਦੇਰੀ ਆ ਜਾਵੇਗੀ।
ਇਨ੍ਹਾਂ ਚੀਜ਼ਾਂ ਦੀ ਵਰਤੋ ਨਾਲ ਭੁੱਲਣ ਦੀ ਬੀਮਾਰੀ ਤੋਂ ਮਿਲੇਗਾ ਛੁਟਕਾਰਾ
NEXT STORY