ਨਵੀਂ ਦਿੱਲੀ— ਲੜਕੀਆਂ ਨੂੰ ਹਰ ਮਹੀਨੇ ਮਾਹਾਵਾਰੀ ਦੀ ਸਮੱਸਿਆ ਵਿਚੋਂ ਲੰਘਣਾ ਪੈਂਦਾ ਹੈ ਪਰ ਮਾਹਾਵਾਰੀ ਵਿਚ ਹੋਣ ਵਾਲੇ ਦਰਦ ਨੂੰ ਸਹਿਣ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਕੰਮ ਹੁੰਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਮਾਹਾਵਾਰੀ ਦੇ ਦਰਦ ਨੂੰ ਘੱਟ ਕਰਨ ਦੇ ਆਸਾਨ ਘਰੇਲੂ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਗਰਮ ਪਾਣੀ
ਗਰਮ ਤੋਲਿਏ ਜਾਂ ਵਾਟਰ ਬੈਗ ਨੂੰ ਪੇਟ ਦੇ ਥੱਲੇ ਵਾਲੇ ਹਿੱਸੇ 'ਤੇ ਰੱਖਣ ਨਾਲ ਦਰਦ ਘੱਟ ਹੋ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ਵਿਚ ਗਰਮ ਪਾਣੀ ਨਾਲ ਨਹਾਉਣ ਨਾਲ ਤੁਹਾਨੂੰ ਦਰਦ ਤੋਂ ਆਰਾਮ ਵੀ ਮਿਲਦਾ ਹੈ।
2. ਤੁਲਸੀ
ਇਸ ਕੁਦਰਤੀ ਤਰੀਕੇ ਦੇ ਪੇਨਕਿਲਰ ਅਤੇ ਐਂਟੀ ਬਾਓਟਿਕ ਨਾਲ ਤੁਹਾਡਾ ਦਰਦ 2 ਮਿੰਟ ਵਿਚ ਹੀ ਦੂਰ ਹੋ ਜਾਵੇਗਾ। ਮਾਹਾਵਾਰੀ ਦੇ ਦੌਰਾਨ ਇਸ ਨੂੰ ਚਾਹ ਜਾਂ ਪਾਣੀ ਵਿਚ ਉਬਾਲ ਕੇ ਪੀਓ। ਇਸ ਨਾਲ ਤੁਹਾਨੂੰ ਪੇਟ ਦਰਦ ਤੋਂ ਆਰਾਮ ਮਿਲੇਗਾ।
3. ਗਾਜਰ ਦਾ ਜੂਸ
ਬਲੱਡ ਫਲੋ ਅਤੇ ਠੀਕ ਨਾ ਹੋਣ ਕਾਰਨ ਵੀ ਪੇਟ ਦਰਦ ਹੋਣ ਲੱਗਦਾ ਹੈ। ਅਜਿਹੇ ਵਿਚ ਗਾਜਰ ਦੀ ਵਰਤੋਂ ਕਰਨ ਨਾਲ ਪੇਟ ਦਰਦ ਵੀ ਠੀਕ ਹੋ ਜਾਵੇਗਾ ਅਤੇ ਬਲੱਡ ਫਲੋ ਵੀ ਠੀਕ ਹੋਵੇਗਾ।
4. ਅਜਵਾਈਨ
ਇਨ੍ਹਾਂ ਦਿਨਾਂ ਵਿਚ ਪੇਟ ਵਿਚ ਗੈਸ ਬਣਨ ਦੇ ਕਾਰਨ ਵੀ ਦਰਦ ਹੋਣ ਲੱਗਦਾ ਹੈ। ਅਜਿਹੇ ਵਿਚ ਗਰਮ ਪਾਣੀ ਨਾਲ ਅਜਵਾਈਨ ਦੀ ਵਰਤੋਂ ਕਰੋ। 5 ਮਿੰਟ ਬਾਅਦ ਤੁਹਾਨੂੰ ਪੇਟ ਗੈਸ ਅਤੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ।
5. ਅਦਰਕ
ਅਦਰਕ ਨੂੰ ਬਾਰੀਕ ਕੱਟ ਲਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਉਸ ਵਿਚ ਸ਼ੱਕਰ ਮਿਲਾ ਕੇ ਉਸ ਦੀ ਵਰਤੋਂ ਕਰੋ। ਇਸ ਨਾਲ ਤੁਹਾਡਾ ਪੇਟ ਦਰਦ ਵੀ ਠੀਕ ਹੋ ਜਾਵੇਗਾ ਅਤੇ ਕੋਈ ਸਮੱਸਿਆ ਵੀ ਨਹੀਂ ਹੋਵੇਗੀ।
6. ਸੌਂਫ
ਇਕ ਕੱਪ ਪਾਣੀ ਵਿਚ ਸੌਂਫ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਕੇ ਦਿਨ ਵਿਚ 2-3 ਵਾਰ ਵਰਤੋਂ ਕਰੋ। ਤੁਹਾਨੂੰ ਪੇਟ ਦਰਦ ਵਿਚ ਮਿਲ ਜਾਵੇਗਾ।
ਸਵੇਰੇ ਜਲਦੀ ਉੱਠਣ ਨਾਲ ਸਰੀਰ ਨੂੰ ਮਿਲਦੇ ਹਨ ਕਈ ਫਾਇਦੇ
NEXT STORY