ਨਵੀਂ ਦਿੱਲੀ— ਅੱਜ-ਕਲ ਭੋਜਦੋੜ ਭਰੀ ਜ਼ਿੰਦਗੀ 'ਚ ਪੇਟ ਦੀ ਸਮੱਸਿਆ ਆਮ ਹੋ ਗਈ ਹੈ। ਕਈ ਵਾਰ ਜ਼ਿਆਦਾ ਖਾਣ, ਭੁੱਖਾਂ ਰਹਿਣ, ਫਾਸਟ ਫੂਡ ਅਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਖਾਣ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਸੀਨੇ ਅਤੇ ਗਲੇ 'ਚ ਜਲਣ ਹੋਣ ਲਗਦੀ ਹੈ। ਗੈਸ ਹੋਣ 'ਤੇ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋ ਕਰਦੇ ਹਨ ਪਰ ਇਸ ਦਾ ਅਸਰ ਕੁਝ ਦੇਰ ਤੱਕ ਹੀ ਰਹਿੰਦਾ ਹੈ। ਅਜਿਹੇ 'ਚ ਇਸ ਦਾ ਇਲਾਜ਼ ਘਰ 'ਚ ਹੀ ਕੁਝ ਘਰੇਲੂ ਨੁਸਖੇ ਅਪਣਾ ਕੇ ਕੀਤਾ ਜਾ ਸਕਦਾ ਹੈ।
1. ਅਜਵਾਈਨ
ਇਹ ਗੈਸ 'ਚ ਬਹੁਤ ਫਾਇਦੇਮੰਦ ਹੁੰਦੀ ਹੈ ਥੋੜ੍ਹੀ ਜਿਹੀ ਅਜਵਾਇਨ ਅਤੇ ਜ਼ੀਰੇ ਨੂੰ ਇਕੱਠਾ ਭੁੱਣ ਲਓ ਅਤੇ ਇਸ ਨੂੰ ਪਾਣੀ 'ਚ ਉਬਾਲ ਕੇ ਛਾਣ ਲਓ। ਇਸ ਨਾਲ ਚੀਨੀ ਮਿਲਾ ਕੇ ਪੀਓ। ਇਸ ਪਾਣੀ ਨਾਲ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
2. ਪਪੀਤਾ
ਇਹ ਪੇਟ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਇਹ ਪੇਟ ਨਾਲ ਸੰਬੰਧਿਤ ਬੀਮਾਰੀਆਂ ਜਿਵੇਂ ਕਬਜ਼, ਗੈਸ ,ਕਫ ਦੇ ਲਈ ਅੰਮ੍ਰਿਤ ਦੇ ਸਮਾਨ ਹੁੰਦਾ ਹੈ। ਇਸ ਦੀ ਵਰਤੋ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ।
3. ਟਮਾਟਰ
ਇਸ ਦੀ ਰੋਜ਼ਾਨਾ ਵਰਤੋ ਨਾਲ ਗੈਸ ਦੀ ਸਮੱਸਿਆ ਨਹੀਂ ਹੁੰਦੀ। ਇਸ 'ਚ ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਸੀ ਮੋਜੂਦ ਹੁੰਦਾ ਹੈ। ਇਹ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ।
4. ਨਿੰਬੂ ਅਤੇ ਕਾਲੀ ਮਿਰਚ
1 ਗਿਲਾਸ ਗਰਮ ਪਾਣੀ 'ਚ ਅੱਧਾਂ ਚਮਚ ਨਿੰਬੂ ਦਾ ਰਸ ਅਤੇ ਚੁਟਕੀ ਇਕ ਕਾਲੀ ਮਿਰਚ ਦਾ ਪਾਊਡਰ ਪਾਓ ਨਿਯਮਤ ਰੂਪ 'ਚ ਇਸ ਦੀ ਵਰਤੋ ਕਰੋ।
5. ਦੁੱਧ
ਮਸਾਲੇ ਦਾਰ ਖਾਣਾ ਖਾਣ ਨਾਲ ਗੈਸ ਦੀ ਸਮੱਸਿਆ ਹੋ ਰਹੀ ਹੈ ਤਾਂ 1 ਗਿਲਾਸ ਠੰਡੇ ਦੁੱਧ ਦੀ ਵਰਤੋ ਕਰੋ। ਇਸ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਹੁੰਦਾ ਹੈ। ਇਹ ਗੈਸ ਦੀ ਸਮੱਸਿਆ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
ਬਲੱਡ ਗਰੁੱਪ ਮੁਤਾਬਕ ਇਸ ਤਰ੍ਹਾਂ ਖਾਓ ਆਪਣੀ ਖੁਰਾਕ
NEXT STORY