ਨਵੀਂ ਦਿੱਲੀ— ਜੇ ਤੁਸੀਂ ਵੀ ਸ਼ਰਾਬ ਪੀਂਦੇ ਹੋ ਅਤੇ ਖੁਦ ਨੂੰ ਤਾਜ਼ਾ ਅਤੇ ਆਰਾਮ ਮਹਿਸੂਸ ਕਰਵਾਉਣ ਲਈ ਤੁਸੀਂ ਹਰ ਵੀਕੈਂਡ ਦੋਸਤਾਂ ਨਾਲ ਸ਼ਰਾਬ ਪੀਂਦੇ ਹੋ ਤਾਂ ਇਹ ਖਬਰ ਜ਼ਰੂਰ ਪੜ੍ਹੋ। ਸ਼ਰਾਬ ਪੀਣ ਦਾ ਸਭ ਤੋਂ ਜ਼ਿਆਦਾ ਬੁਰਾ ਅਸਰ ਲੀਵਰ 'ਤੇ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਖੁਰਾਕ ਬਾਰੇ ਦੱਸ ਰਹੇ ਹਾਂ ਜਿਸ ਨਾਲ ਸ਼ਰਾਬ ਦੇ ਇਸ ਅਸਰ ਨੂੰ ਕੁਝ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
1. ਖੱਟੇ ਫਲ
ਖੱਟੇ ਫਲ ਜਿਵੇਂ ਨਿੰਬੂ, ਸੰਤਰਾ ਆਦਿ 'ਚ ਵਿਟਾਮਿਨ ਸੀ ਹੁੰਦਾ ਹੈ। ਵਿਟਾਮਿਨ ਸੀ ਇਕ ਬਿਹਤਰ ਐਂਟੀ ਆਕਸੀਡੈਂਟ ਦੇ ਰੂਪ 'ਚ ਕੰਮ ਕਰਦਾ ਹੈ। ਇਹ ਲੀਵਰ ਨੂੰ ਸਾਫ ਕਰਨ 'ਚ ਸਹਾਈ ਹੁੰਦਾ ਹੈ।
2. ਹਲਦੀ
ਹਲਦੀ ਦਵਾਈ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੀ ਵਰਤੋਂ ਨਾਲ ਤੁਹਾਡਾ ਸਰੀਰ ਡਿਟਾਕਸੀਫਾਈਡ ਹੋ ਜਾਂਦਾ ਹੈ।
3. ਸੇਬ
ਸੇਬ 'ਚ ਮੌਜੂਦ ਪੇਕਟਿਨ ਅਤੇ ਹੋਰ ਰਸਾਇਣ ਸਰੀਰ ਦੇ ਪਾਚਨ ਤੰਤਰ ਨੂੰ ਸਾਫ ਰੱਖਦੇ ਹਨ। ਇਨ੍ਹਾਂ ਹੀ ਨਹੀਂ ਰੋਜ਼ਾਨਾ ਸੇਬ ਖਾਣ ਨਾਲ ਸ਼ਰਾਬ ਕਾਰਨ ਅੰਤੜਿਆਂ 'ਚ ਆਈ ਸੋਜ ਘੱਟ ਜਾਂਦੀ ਹੈ।
4. ਲਸਣ
ਲਸਣ 'ਚ ਸਲਫਰ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ। ਇਹ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਲਸਣ 'ਚ ਐਲੀਸੀਨ ਅਤੇ ਸੇਲੇਨਿਅਮ ਹੋਣ ਕਾਰਨ ਲੀਵਰ ਵੀ ਸਿਹਤਮੰਦ ਰਹਿੰਦਾ ਹੈ।
ਸਿਹਤ ਨੂੰ ਵਿਗੜਣ ਤੋਂ ਬਚਾਉਣ ਲਈ ਕਰੋ ਪਲਾਸਟਿਕ ਦੇ ਚਾਵਲਾਂ ਦੀ ਇਸ ਤਰ੍ਹਾ ਪਛਾਣ
NEXT STORY