ਜਲੰਧਰ (ਬਿਊਰੋ)– ਜ਼ਿਆਦਾਤਰ ਲੋਕ ਚਮੜੀ ’ਤੇ ਮਹੁਕਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਅਜਿਹਾ ਕਰਨਾ ਠੀਕ ਨਹੀਂ ਹੈ। ਦਰਅਸਲ ਇਹ ਸਮੱਸਿਆ ਇਨਫੈਕਸ਼ਨ ਕਾਰਨ ਹੁੰਦੀ ਹੈ ਤੇ ਕੁਝ ਮਹੁਕੇ ਛੂਤ ਵਾਲੇ ਵੀ ਹੋ ਸਕਦੇ ਹਨ, ਜਿਸ ਕਾਰਨ ਇਹ ਦੂਜੇ ਲੋਕਾਂ ਨੂੰ ਵੀ ਹੋ ਸਕਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਕੁਦਰਤੀ ਤੇ ਘਰੇਲੂ ਨੁਸਖ਼ਿਆਂ ਦੀ ਚੋਣ ਕਰੋ। ਆਓ ਜਾਣਦੇ ਹਾਂ ਮਹੁਕਿਆਂ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖ਼ੇ–
ਸੇਬ ਦਾ ਸਿਰਕਾ
ਸੇਬ ਦਾ ਸਿਰਕਾ ਐਂਟੀ-ਮਾਈਕ੍ਰੋਬਾਇਲ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜਿਸ ਦੀ ਵਰਤੋਂ ਚਮੜੀ ਤੋਂ ਮਹੁਕਿਆਂ ਨੂੰ ਦੂਰ ਕਰਨ ਲਈ ਕੀਤੀ ਜਾ ਸਕਦੀ ਹੈ। ਹਾਲਾਂਕਿ ਇਹ ਬਹੁਤ ਤੇਜ਼ਾਬੀ ਵੀ ਹੈ, ਇਸ ਲਈ ਇਸ ਨੂੰ ਚਮੜੀ ’ਤੇ ਵਰਤਣ ਤੋਂ ਪਹਿਲਾਂ ਪਾਣੀ ਨਾਲ ਪਤਲਾ ਕਰੋ। ਇਸ ਤੋਂ ਬਾਅਦ ਇਸ ਮਿਸ਼ਰਣ ’ਚ ਰੂੰ ਦੇ ਇਕ ਛੋਟੇ ਜਿਹੇ ਟੁਕੜੇ ਨੂੰ ਡੁਬੋ ਦਿਓ ਤੇ ਫਿਰ ਇਸ ਨੂੰ ਮਹੁਕਿਆਂ ਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ’ਤੇ ਹੌਲੀ-ਹੌਲੀ ਲਗਾਓ। ਸੇਬ ਦੇ ਸਿਰਕੇ ਨਾਲ ਸਿਹਤ ਸਬੰਧੀ ਫ਼ਾਇਦੇ ਵੀ ਮਿਲਦੇ ਹਨ।
ਲਸਣ
ਲਸਣ ’ਚ ਮੌਜੂਦ ਐਂਟੀ-ਮਾਈਕ੍ਰੋਬਾਇਲ ਗੁਣ ਚਮੜੀ ’ਤੇ ਮਹੁਕਿਆਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਫ਼ਾਇਦਿਆਂ ਲਈ ਲਸਣ ਦੀ ਇਕ ਤੁਰੀ ਪੀਸ ਕੇ ਉਸ ’ਚ ਥੋੜ੍ਹਾ ਜਿਹਾ ਪਾਣੀ ਮਿਲਾ ਲਓ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਮਹੁਕਿਆਂ ’ਤੇ ਲਗਾਓ ਤੇ ਫਿਰ ਉਨ੍ਹਾਂ ਨੂੰ ਪੱਟੀ ਨਾਲ ਢੱਕ ਦਿਓ। ਤੁਸੀਂ ਲਸਣ ਦਾ ਰਸ ਵੀ ਚਮੜੀ ’ਤੇ ਲਗਾ ਸਕਦੇ ਹੋ। ਇਸ ਨਾਲ ਮਹੁਕੇ ਨਰਮ ਹੋ ਜਾਣਗੇ ਤੇ ਸਮੱਸਿਆ ਤੋਂ ਵੀ ਜਲਦੀ ਛੁਟਕਾਰਾ ਦਿਵਾਉਣ ’ਚ ਮਦਦ ਮਿਲੇਗੀ।
ਅਨਾਨਾਸ
ਅਨਾਨਾਸ ਤੁਹਾਨੂੰ ਮਹੁਕਿਆਂ ਤੋਂ ਛੁਟਕਾਰਾ ਦਿਵਾਉਣ ’ਚ ਵੀ ਮਦਦ ਕਰ ਸਕਦਾ ਹੈ। ਦਰਅਸਲ ਇਹ ਬ੍ਰੋਮੇਲੇਨ ਨਾਮਕ ਪ੍ਰੋਟੀਨ-ਹਜ਼ਮ ਕਰਨ ਵਾਲੇ ਐਂਜ਼ਾਈਮ ਨਾਲ ਭਰਪੂਰ ਹੁੰਦਾ ਹੈ, ਜੋ ਮਹੁਕਿਆਂ ਨੂੰ ਦੂਰ ਕਰਨ ’ਚ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਜਿਨ੍ਹਾਂ ਲੋਕਾਂ ਨੇ ਇਸ ਉਪਾਅ ਨੂੰ ਅਜ਼ਮਾਇਆ ਹੈ, ਉਨ੍ਹਾਂ ਨੇ ਦੱਸਿਆ ਹੈ ਕਿ ਮਹੁਕਿਆਂ ’ਤੇ ਰੋਜ਼ਾਨਾ ਤਾਜ਼ੇ ਅਨਾਨਾਸ ਦਾ ਜੂਸ ਜਾਂ ਤਾਜ਼ੇ ਅਨਾਨਾਸ ਲਗਾਉਣ ਨਾਲ ਉਨ੍ਹਾਂ ਨੂੰ ਮਹੁਕਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਐਲੋਵੇਰਾ
ਐਲੋਵੇਰਾ ਚਮੜੀ ਦੀ ਦੇਖਭਾਲ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਤੇ ਇਸ ਦੀ ਵਰਤੋਂ ਮਹੁਕਿਆਂ ਦੇ ਇਲਾਜ ਲਈ ਵੀ ਕੀਤੀ ਜਾ ਸਕਦੀ ਹੈ। ਇਹ ਬੈਕਟੀਰੀਆ ਨਾਲ ਲੜਨ ’ਚ ਮਦਦਗਾਰ ਹੁੰਦਾ ਹੈ, ਜੋ ਕਿ ਮਹੁਕਿਆਂ ਦੇ ਬਣਨ ਜਾਂ ਉੱਭਰਨ ’ਚ ਮਦਦ ਕਰਦੇ ਹਨ। ਲਾਭਾਂ ਲਈ ਐਲੋਵੇਰਾ ਦੇ ਤਾਜ਼ੇ ਪੱਤੇ ਤੋਂ ਜੈੱਲ ਕੱਢੋ ਤੇ ਫਿਰ ਇਸ ਨੂੰ ਸਿੱਧੇ ਪ੍ਰਭਾਵਿਤ ਥਾਂ ’ਤੇ ਲਗਾਓ। ਬਿਹਤਰ ਨਤੀਜਿਆਂ ਲਈ ਇਸ ਨੂੰ ਰੋਜ਼ਾਨਾ ਦੋ ਵਾਰ ਕਰੋ।
ਕੇਲੇ ਦਾ ਛਿਲਕਾ
ਜਦੋਂ ਚਮੜੀ ’ਤੇ ਮਹੁਕਿਆਂ ਨੂੰ ਹਟਾਉਣ ਦੀ ਗੱਲ ਆਉਂਦੀ ਹੈ ਤਾਂ ਕੇਲੇ ਦੇ ਛਿਲਕਿਆਂ ਦੀ ਵਰਤੋਂ ਕਰਨਾ ਕਾਰਗਰ ਸਾਬਿਤ ਹੁੰਦਾ ਹੈ। ਫ਼ਾਇਦਿਆਂ ਲਈ ਕੇਲੇ ਦੇ ਛਿਲਕੇ ਦਾ ਇਕ ਟੁਕੜਾ ਲਓ ਤੇ ਫਿਰ ਇਸ ਨੂੰ ਸਿੱਧੇ ਮਹੁਕੇ ’ਤੇ ਲਗਾਓ। ਇਸ ਨੂੰ ਪੂਰੀ ਰਾਤ ਇਸ ਤਰ੍ਹਾਂ ਹੀ ਰਹਿਣ ਦਿਓ। ਤੁਸੀਂ ਇਸ ਨੂੰ ਹਰ ਰੋਜ਼ ਉਦੋਂ ਤੱਕ ਅਜ਼ਮਾ ਸਕਦੇ ਹੋ, ਜਦੋਂ ਤੱਕ ਕਿ ਤੁਹਾਡਾ ਮਹੁਕੇ ਕੁਦਰਤੀ ਤੌਰ ’ਤੇ ਗਾਇਬ ਨਾ ਹੋ ਜਾਵੇ। ਕੇਲੇ ਦੇ ਛਿਲਕੇ ਨੂੰ ਸੁੱਟਣ ਦੀ ਬਜਾਏ ਇਸ ਤਰ੍ਹਾਂ ਵਰਤੋ।
ਨੋਟ– ਇਸ ਖ਼ਬਰ ’ਤੇ ਆਪਣੇ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
Health Tips: ਨਕਸੀਰ ਫੁੱਟਣ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਨੁਸਖ਼ੇ, ਪਲਾਂ 'ਚ ਮਿਲੇਗੀ ਰਾਹਤ
NEXT STORY