ਹੈਲਥ ਡੈਸਕ : ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਹਰ ਕੋਈ ਗਾਜਰਾਂ ਦਾ ਜੂਸ, ਸਲਾਦ ਅਤੇ ਸਬਜ਼ੀ ਖਾਣਾ ਪਸੰਦ ਕਰਦਾ ਹੈ। ਗਾਜਰਾਂ ਤੋਂ ਬਣਦੀ ਮਠਿਆਈ 'ਗਜਰੇਲਾ ', ਗਾਜਰਾਂ ਦੀ ਖੀਰ ਅਤੇ ਗਾਜਰ ਦਾ ਹਲਵਾ ਸਰਦੀਆਂ 'ਚ ਹਰ ਕੋਈ ਖਾਣਾ ਪਸੰਦ ਕਰਦਾ ਹੈ।
ਮਾਰਕੀਟ 'ਚ ਗਾਜਰਾਂ ਵੀ ਦੋ ਤਰ੍ਹਾਂ ਦੀਆਂ ਮਿਲਦੀਆਂ ਹਨ, ਲਾਲ ਅਤੇ ਨਾਰੰਗੀ। ਲਾਲ ਗਾਜਰਾਂ ਸਰਦੀਆਂ ਦੇ ਮੌਸਮ 'ਚ ਹੀ ਮਿਲਦੀਆਂ ਹਨ ਜਦਕਿ ਨਾਰੰਗੀ ਗਾਜਰਾਂ ਪੂਰਾ ਸਾਲ ਮਿਲਦੀਆਂ ਹਨ। ਗਾਜਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਪਰ ਬਹੁਤ ਸਾਰੇ ਲੋਕ ਲਾਲ ਅਤੇ ਨਾਰੰਗੀ ਗਾਜਰਾਂ ਨੂੰ ਲੈ ਕੇ ਸ਼ਸ਼ੋਪੰਜ ਰਹਿੰਦੇ ਹਨ ਕਿ ਕਿਹੜੀ ਗਾਜਰ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦੀ ਹੈ ? ਚਲੋ ਜਾਣਦੇ ਹਾਂ-
ਲਾਲ ਅਤੇ ਨਾਰੰਗੀ ਗਾਜਰ 'ਚ ਫਰਕ
ਲਾਲ ਰੰਗ ਦੀ ਗਾਜਰ ਸਰਦੀਆਂ 'ਚ ਮਿਲਦੀ ਹੈ ਜਿਹੜੀ ਮਾਰਚ ਮਹੀਨੇ ਤੱਕ ਮਿਲਦੀ ਹੈ ਜਦਕਿ ਨਾਰੰਗੀ ਗਾਜਰ ਸਾਰਾ ਸਾਲ ਆਸਾਨੀ ਨਾਲ ਮਿਲਦੀ ਹੈ। ਇਨ੍ਹਾਂ 'ਚ ਵਿਟਾਮਿਨ ਸੀ, ਫਾਈਬਰ, ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ। ਦੋਨੋਂ ਰੰਗ ਦੀਆਂ ਗਾਜਰਾਂ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ।
ਲਾਲ ਗਾਜਰ ਦੇ ਫਾਇਦੇ
- ਲਾਲ ਗਾਜਰ 'ਚ ਬੀਟਾ-ਕੈਰੋਟੀਨ ਹੁੰਦਾ ਹੈ, ਜੋ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ।
- ਲਾਲ ਗਾਜਰ 'ਚ ਵਿਟਾਮਿਨ ਸੀ ਹੁੰਦਾ ਹੈ, ਇਨ੍ਹਾਂ ਨੂੰ ਖਾਣ ਨਾਲ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਇਮਊਨਿਟੀ ਵਧਾਉਣ ਲਈ ਰੋਜ਼ਾਨਾ ਗਾਜਰ ਦਾ ਸੇਵਨ ਕਰਨਾ ਚਾਹੀਦਾ ਹੈ।
- ਲਾਲ ਗਾਜਰ ਖਾਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ। ਇਹ ਵਜ਼ਨ ਘਟਾਉਣ 'ਚ ਮਦਦ ਕਰਦੀ ਹੈ ਕਿਉਂਕਿ ਇਹ ਫਾਈਬਰ ਨਾਲ ਭਰਪੂਰ ਹੁੰਦੀ ਹੈ।
- ਇਸ 'ਚ 'ਲਾਈਕੋਪੀਨ' ਨਾਂ ਦਾ ਐਂਟੀਆਕਸੀਡੈਂਟ ਹੁੰਦਾ ਹੈ। ਇਸੇ ਕਰਕੇ ਗਾਜਰ ਦਾ ਰੰਗ ਲਾਲ ਹੁੰਦਾ ਹੈ। ਇਹ ਦਿਲ ਦੀ ਸਿਹਤ ਲਈ ਵਧੀਆ ਹੁੰਦੀ ਹੈ।
ਨਾਰੰਗੀ ਗਾਜਰ ਦੇ ਫਾਇਦੇ
- ਨਾਰੰਗੀ ਗਾਜਰ 'ਚ ਵੀ ਬੀਟਾ-ਕੈਰੋਟੀਨ ਪਾਇਆ ਜਾਂਦਾ ਹੈ ਜੋ ਸਰੀਰ 'ਚ ਜਾ ਕੇ ਵਿਟਾਮਿਨ ਏ 'ਚ ਬਦਲਦਾ ਹੈ ਜੋ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ।
- ਇਨ੍ਹਾਂ ਦਾ ਸਲਾਦ ਅਤੇ ਸਬਜ਼ੀ ਬਣਾ ਕੇ ਖਾਧੀ ਜਾਂਦੀ ਹੈ। ਇਨ੍ਹਾਂ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨਾਰੰਗੀ ਗਾਜਰ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਦੀ ਹੈ। ਇਨ੍ਹਾਂ 'ਚ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਸਕਿਨ ਨੂੰ ਹੈਲਥੀ ਰੱਖਣ 'ਚ ਮਦਦ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਰੀਰ 'ਚ ਵਾਧੂ ਪ੍ਰੋਟੀਨ ਕਿਡਨੀ ਲਈ ਹੈ ਖਤਰੇ ਦੀ ਘੰਟੀ ! ਜਾਣੋ ਕੀ ਕਹਿਣਾ ਹੈ ਮਾਹਿਰ ਡਾਕਟਰਾਂ ਦਾ
NEXT STORY