ਜਲੰਧਰ (ਬਿਊਰੋ) - ਗਰਮੀ ਦੇ ਮੌਸਮ ਦੇ ਨਾਲ-ਨਾਲ ਸਰਦੀਆਂ ’ਚ ਵੀ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ, ਜਿਸ ਦੇ ਬਹੁਤ ਫ਼ਾਇਦੇ ਹੁੰਦੇ ਹਨ। ਸਵੇਰੇ ਸੈਰ ਕਰਨ ਨਾਲ ਲੋਕ ਸਾਰਾ ਦਿਨ ਤਰੋਤਾਜ਼ਾ ਰਹਿੰਦੇ ਹਨ। ਸੈਰ ਕਰਨ ਨਾਲ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਦੂਰ ਰਹਿੰਦੇ ਹਾਂ। ਸਰਦੀਆਂ ‘ਚ ਸਵੇਰ ਦੀ ਸੈਰ ਕਰਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਖ਼ਾਸ ਅਹਿਤਿਆਤ ਰੱਖਣਾ ਚਾਹੀਦਾ ਹੈ। ਸਰਦੀਆਂ ’ਚ ਸੈਰ ਕਰਨ ਨਾਲ ਸਰੀਰ ਗਰਮ ਹੋ ਜਾਂਦਾ ਹੈ ਅਤੇ ਗਰਮੀ ਮਹਿਸੂਸ ਹੁੰਦੀ ਹੈ, ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਗਰਮ ਕੱਪੜੇ ਨਾ ਪਾਓ। ਸਵੇਰੇ ਵਾਕ ਕਰਨ ਸਮੇਂ ਗਰਮ ਕੱਪੜਿਆਂ ਦੀ ਵਰਤੋਂ ਕਰੋ। ਇਸ ਨਾਲ ਸਰੀਰ ’ਚ ਹੀਟ ਪੈਦਾ ਹੋਵੇਗੀ ਅਤੇ ਤੁਸੀਂ ਸਿਹਤਮੰਦ ਰਹੋਗੇ
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਠੰਢੇ ਪਾਣੀ ਤੋਂ ਪਰਹੇਜ ਕਰੋ
ਸਰਦੀਆਂ ’ਚ ਸੈਰ ਕਰਦੇ ਸਮੇਂ ਠੰਢੇ ਪਾਣੀ ਤੋਂ ਪਰਹੇਜ ਕਰਨਾ ਚਾਹੀਦਾ ਹੈ। ਤੁਸੀਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਪੀਓ। ਠੰਢੇ ਭੋਜਨ ਤੋਂ ਵੀ ਪਰਹੇਜ ਕਰੋ।
ਹਾਰਟ ਦੇ ਰੋਗੀ ਰੱਖਣ ਖ਼ਾਸ ਧਿਆਨ
ਸਰਦੀਆਂ ’ਚ ਹਾਰਟ ਦੇ ਮਰੀਜ਼ ਨੂੰ ਸਵੇਰੇ ਜਲਦੀ ਕਸਰਤ ਨਹੀਂ ਕਰਨੀ ਚਾਹੀਦੀ। ਸਰਦੀਆਂ ’ਚ ਸਵੇਰੇ ਵਾਤਾਵਰਨ ’ਚ ਨਮੀ ਰਹਿੰਦੀ ਹੈ, ਜੋ ਦਿਲ ਦੇ ਰੋਗੀਆਂ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਧੁੰਦ ਹਟਣ ਤੋਂ ਬਾਅਦ ਟਹਿਲਣਾ ਚਾਹੀਦਾ ਹੈ, ਇਹ ਸਿਹਤ ਲਈ ਬਿਹਤਰ ਹੋਵੇਗਾ।
ਸਟਰੇਚਿੰਗ ਕਰੋ
ਸਰਦੀਆਂ ’ਚ ਸਵੇਰ ਦੀ ਸੈਰ ਸ਼ੁਰੂ ਕਰਨ ਤੋਂ ਪਹਿਲਾਂ 5-10 ਮਿੰਟ ਪੂਰੇ ਸਰੀਰ ਨੂੰ ਸਟਰੇਚਿੰਗ ਜ਼ਰੂਰ ਕਰੋ। ਇਸ ਨਾਲ ਸਰੀਰ ਦੀਆਂ ਮਾਸ਼ਪੇਸ਼ੀਆਂ ਖੁੱਲ੍ਹ ਜਾਂਦੀਆਂ ਹਨ। ਇਸ ਤੋਂ ਇਲਾਵਾ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ ।
ਸਾਹ ਵਾਲੀ ਕਸਰਤ
ਬਹੁਤ ਸਾਰੇ ਲੋਕ ਸਾਹ ਦੇ ਨਾਲ ਜੁੜੀਆਂ ਬਮਾਰੀਆਂ ਦੇ ਨਾਲ ਪੀੜਤ ਹਨ, ਉਨ੍ਹਾਂ ਨੂੰ ਸਵੇਰ ਦੀ ਸੈਰ ਕਰਦੇ ਸਮੇਂ ਹੌਲੀ-ਹੌਲੀ ਡੂੰਘੇ ਸਾਹ ਅੰਦਰ ਲੈਣੇ ਅਤੇ ਬਾਹਰ ਛੱਡਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਸਰੀਰ ‘ਚ ਆਕਸੀਜਨ ਦਾ ਪੱਧਰ ਸੰਤੁਲਿਤ ਹੁੰਦਾ ਹੈ। ਇਹ ਕਸਰਤ 5 ਮਿੰਟ ਤੱਕ ਕਰੋ। ਇਸ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ ।
ਸੂਰਜ ਨਮਸਕਾਰ
ਸਵੇਰ ਦੀ ਸੈਰ ਕਰਦੇ ਸਮੇਂ ਕੁਝ ਸਮੇਂ ਲਈ ਕਿਸੇ ਥਾਂ ‘ਤੇ ਰੁਕ ਕੇ ਸੂਰਜ ਨਮਸਕਾਰ ਕਰੋ। ਇਸ ਨਾਲ ਪਾਚਨ ਪ੍ਰਕਿਰਿਆ ਸੁਧਰੇਗੀ। ਢਿੱਡ ਦੀ ਚਰਬੀ ਘਟੇਗੀ। ਸਰੀਰ ਤੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਨੇ ਅਤੇ ਨਾਲ ਹੀ ਚਿਹਰੇ ਦੀ ਚਮਕ ਵੱਧਦੀ ਹੈ ।
ਯੋਗਾ
ਯੋਗਾ ਸਰੀਰ ਲਈ ਬਹੁਤ ਲਾਭਦਾਇਕ ਹੈ। ਇਸ ਲਈ ਰੋਜ਼ ਸਵੇਰੇ ਸੈਰ ਦੇ ਨਾਲ ਥੋੜਾ ਸਮਾਂ ਯੋਗਾ ਵੀ ਕਰੋ। ਇਸ ਨਾਲ ਸਰੀਰ ਨੂੰ ਫ਼ਾਇਦਾ ਹੋਵੇਗਾ। ਯੋਗਾ ਕਰਨ ਨਾਲ ਮਾਨਸਿਕ ਤਣਾਅ ਅਤੇ ਸਰੀਰਕ ਥਕਾਵਟ ਦੂਰ ਹੁੰਦੀ ਹੈ। ਸਰੀਰ ‘ਚ ਪੋਜ਼ਟਿਵ ਊਰਜ ਆਉਂਦੀ ਹੈ ਅਤੇ ਨਾਂਹਪੱਖੀ ਵਿਚਾਰ ਦੂਰ ਹੁੰਦੇ ਹਨ।
ਢਿੱਡ ਰਹਿੰਦਾ ਹੈ ਸਾਫ
ਕਬਜ਼, ਗੈਸ, ਅਪਚ ਵਰਗੀ ਸਮੱਸਿਆ ਰਹਿੰਦੀ ਹੈ ਤਾਂ ਸਵੇਰੇ ਜਾਂ ਸ਼ਾਮ 20-25 ਮਿੰਟ ਸੈਰ ਕਰੋ। ਇਸ ਤੋਂ ਇਲਾਵਾ ਭੋਜਨ ਖਾਣ ਤੋਂ ਬਾਅਦ 10 ਮਿੰਟ ਚੱਲੋ। ਇਸ ਨਾਲ ਤੁਹਾਨੂੰ ਕਦੇ ਵੀ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
Health Tips: ਸਾਵਧਾਨ! ਸਰਦੀ ਦੇ ਮੌਸਮ ’ਚ ਲੋਕ ਜ਼ਿਆਦਾ ਹੁੰਦੇ ਨੇ ਹਾਰਟ ਅਟੈਕ ਦੇ ਸ਼ਿਕਾਰ, ਜਾਣੋ ਕਿਉਂ
NEXT STORY