ਹੈਲਥ ਡੈਸਕ- ਸਰਦੀਆਂ ਦੇ ਮੌਸਮ 'ਚ ਸਰ੍ਹੋਂ ਦਾ ਸਾਗ ਲਗਭਗ ਹਰ ਘਰ 'ਚ ਬਣਦਾ ਹੈ। ਇਸ ਦਾ ਸੁਆਦ ਖਾਣੇ ਦਾ ਮਜ਼ਾ ਦੁੱਗਣਾ ਕਰ ਦਿੰਦਾ ਹੈ। ਭੋਜਨ ਦੇ ਸ਼ੌਕੀਨਾਂ ਲਈ ਮੱਕੀ ਦੀ ਰੋਟੀ ਅਤੇ ਗੁੜ ਦੇ ਨਾਲ ਇਸ ਦਾ ਸੁਮੇਲ ਸਭ ਤੋਂ ਸੁਆਦੀ ਮੰਨਿਆ ਜਾਂਦਾ ਹੈ। ਪਰ ਸਿਰਫ਼ ਸਵਾਦ ਹੀ ਨਹੀਂ, ਸਰ੍ਹੋਂ ਦਾ ਸਾਗ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਸਰ੍ਹੋਂ ਦੇ ਸਾਗ 'ਚ ਅਜਿਹੇ ਗੁਣ ਮੌਜੂਦ ਹਨ ਜੋ ਸਰੀਰ ਨੂੰ ਸਰਦੀਆਂ 'ਚ ਤੰਦਰੁਸਤ ਰੱਖਦੇ ਹਨ:
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! ਹਜ਼ਾਰਾਂ ਰੁਪਏ ਹੋ ਗਿਆ ਸਸਤਾ
ਸਰ੍ਹੋਂ ਦੇ ਸਾਗ ਦੇ ਸਿਹਤ ਲਾਭ:
1. ਸਰੀਰ ਨੂੰ ਗਰਮੀ ਪ੍ਰਦਾਨ ਕਰਦਾ ਹੈ
ਸਰ੍ਹੋਂ ਦਾ ਸਾਗ ਗਰਮ ਤਸੀਰ ਦਾ ਹੁੰਦਾ ਹੈ। ਸਰਦੀਆਂ 'ਚ ਇਸ ਨੂੰ ਖਾਣ ਨਾਲ ਸਰੀਰ ਦੇ ਅੰਦਰੋਂ ਗਰਮੀ ਪੈਦਾ ਹੁੰਦੀ ਹੈ।
2. ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ
ਇਹ ਸਾਗ ਵਿਟਾਮਿਨ K, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਹ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਜੋੜਾਂ ਦੇ ਦਰਦ 'ਚ ਆਰਾਮ ਦਿੰਦੇ ਹਨ। ਸਰਦੀਆਂ 'ਚ ਆਮ ਤੌਰ 'ਤੇ ਹੋਣ ਵਾਲੇ ਗੋਡਿਆਂ ਅਤੇ ਕਮਰ ਦੇ ਦਰਦ ਤੋਂ ਵੀ ਇਸ ਸਾਗ ਨੂੰ ਖਾਣ ਨਾਲ ਬਹੁਤ ਰਾਹਤ ਮਿਲਦੀ ਹੈ।
3. ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ
ਸਰ੍ਹੋਂ ਦੇ ਸਾਗ 'ਚ ਵਿਟਾਮਿਨ C, ਵਿਟਾਮਿਨ A ਅਤੇ ਐਂਟੀਆਕਸੀਡੈਂਟ ਬਹੁਤ ਜ਼ਿਆਦਾ ਮਾਤਰਾ 'ਚ ਹੁੰਦੇ ਹਨ। ਇਹ ਸਭ ਮਿਲ ਕੇ ਰੋਗ ਪ੍ਰਤੀਰੋਧਕ ਸਮਰੱਥਾ (ਇਮਿਊਨਿਟੀ) ਨੂੰ ਮਜ਼ਬੂਤ ਕਰਦੇ ਹਨ।
4. ਪਾਚਨ ਕਿਰਿਆ 'ਚ ਮਦਦਗਾਰ
ਸਰ੍ਹੋਂ ਦਾ ਸਾਗ ਫਾਈਬਰ ਨਾਲ ਭਰਪੂਰ ਹੁੰਦਾ ਹੈ। ਫਾਈਬਰ ਕਾਰਨ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਅਤੇ ਪੇਟ ਸਾਫ਼ ਰਹਿੰਦਾ ਹੈ।
ਇਹ ਵੀ ਪੜ੍ਹੋ : ਸਰਦੀਆਂ 'ਚ ਕਿਸੇ 'ਸੁਪਰਫੂਡ' ਤੋਂ ਘੱਟ ਨਹੀਂ ਹੈ ਮੱਕੀ ਦੀ ਰੋਟੀ, ਜਾਣੋ ਇਸ ਦੇ ਸ਼ਾਨਦਾਰ ਫ਼ਾਇਦੇ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਕਿਤੇ ਭੁੱਜੇ ਛੋਲੇ ਬਣ ਨਾ ਜਾਣ ਜਾਨਲੇਵਾ ! ਪੂਰੇ ਦੇਸ਼ 'ਚ ਵਧਿਆ ਖ਼ਤਰਾ, ਜਾਰੀ ਹੋਏ ਜਾਂਚ ਦੇ ਨਿਰਦੇਸ਼
NEXT STORY