ਲੰਡਨ - ਹਰ ਕਿਸੇ ਨੂੰ ਨਵੇਂ ਕਪੜੇ ਖਰੀਦਣੇ ਹੀ ਪੈਂਦੇ ਹਨ, ਪਰ ਕਈ ਵਾਰ ਅਸੀਂ ਅਨਜਾਣੇ 'ਚ ਜਾਂ ਜਾਣ ਬੁੱਝ ਕੇ ਵੀ ਨਵੇਂ ਕਪੜੇ ਬਿਨਾਂ ਧੋਤੇ ਹੀ ਪਾ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ। ਬਿਨਾਂ ਕਿਸੇ ਕਾਰਣ ਦੇ ਚਮੜੀ ਦੇ ਹੋਣ ਵਾਲੇ ਰੋਗ ਵੀ ਇਸ ਦਾ ਕਾਰਣ ਹੋ ਸਕਦੇ ਹਨ। ਛੋਟੇ ਬੱਚਿਆ ਲਈ ਸਾਵਧਾਨੀ ਵਰਤਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਤੋਂ ਅਸੀਂ ਬਿਲਕੁਲ ਅਨਜਾਣ ਹੁੰਦੇ ਹਾਂ।
ਨਵੇਂ ਕਪੜੇ ਲਿਆਉਣ ਅਤੇ ਖਰੀਦਣ ਦਾ ਸ਼ੌਕ ਹਰ ਕਿਸੇ ਨੂੰ ਹੁੰਦਾ ਹੈ ਅਤੇ ਤੁਹਾਨੂੰ ਵੀ ਹੋਵੇਗਾ। ਜਦੋਂ ਤੁਸੀਂ ਕਪੜੇ ਲੈਣ ਜਾਂਦੇ ਹੋ ਤਾਂ ਇਸ ਨੂੰ ਤੁਸੀਂ ਪਾ ਕੇ ਵੀ ਜ਼ਰੂਰ ਦੇਖਦੇ ਹੋਵੋਗੇ। ਪਰ ਕਦੀ ਤੁਸੀਂ ਇਹ ਕਪੜੇ ਧੋ ਕੇ ਪਾਏ ਹਨ? ਨਹੀਂ ਨਾ, ਪਰ ਫਿਰ ਕਦੀ ਨਵੇਂ ਕਪੜੇ ਬਿਨਾਂ ਧੋਤੇ ਨਾ ਪਾਉਣਾ। ਇਸ ਦੇ ਨਤੀਜੇ ਬਹੁਤ ਹੀ ਭਿਆਨਕ ਹੋ ਸਕਦੇ ਹਨ। ਜਾਣੋ ਇਸ ਦੇ ਕਾਰਣ।
* ਕਪੜਿਆਂ ਨੂੰ ਸਿੱਧਾ ਲਿਫਾਫੇ 'ਚੋਂ ਕੱਢ 'ਕੇ ਪਹਿਣ ਲੈਣਾ ਤੁਹਾਡੇ ਸਰੀਰ ਲਈ ਭਿਆਨਕ ਜਾਂ ਖ਼ਤਰਨਾਕ ਹੋ ਸਕਦਾ ਹੈ। ਕਪੜੇ ਬਣਾਉਣ ਵਾਲੇ 'ਲਾਨਾ ਹਾਊਸ' ਦਾ ਕਹਿਣਾ ਹੈ ਕਿ ਜਦੋਂ ਅਸੀਂ ਨਵੇਂ ਕਪੜੇ ਘਰ ਲੈ ਕੇ ਆਉਂਦੇ ਹਾਂ ਤਾਂ ਇਨ੍ਹਾਂ ਦੇ ਨਾਲ ਬਹੁਤ ਸਾਰੇ ਬੈਕਟੀਰੀਆ ਵੀ ਨਾਲ ਆ ਜਾਂਦੇ ਹਨ। ਲੋਕ ਕਪੜੇ ਖਰੀਦਣ ਜਾਂਦੇ ਹਨ ਤਾਂ ਬਹੁਤ ਸਾਰੇ ਕਪੜੇ ਪਾ ਕੇ ਦੇਖਦੇ ਹਨ ਅਤੇ ਉਨ੍ਹਾਂ ਚੋਂ ਕੁਝ ਹੀ ਕਪੜੇ ਖਰੀਦਦੇ ਹਨ ਅਤੇ ਹਰ ਕਪੜੇ 'ਤੇ ਉਸ ਵਿਅਕਤੀ ਦਾ ਪਸੀਨਾ ਜਾਂ ਬੈਕਟੀਰੀਆ ਲੱਗ ਜਾਂਦੇ ਹਨ। ਵਾਰ-ਵਾਰ ਕਈ ਤਰ੍ਹਾਂ ਦੇ ਲੋਕ, ਕਈ ਤਰ੍ਹਾਂ ਦੇ ਕਪੜੇ ਪਾ ਕੇ ਦੇਖਦੇ ਹਨ। ਇਕ ਤਰ੍ਹਾਂ ਦੇ ਕਪੜੇ ਨੂੰ ਹੀ ਕਈ ਤਰ੍ਹਾਂ ਦੇ ਲੋਕਾਂ ਨੇ ਪਾ ਕੇ ਦੇਖਿਆ ਹੁੰਦਾ ਹੈ ਅਤੇ ਇਕ ਹੀ ਲਿਬਾਸ 'ਚ ਕਈ ਤਰ੍ਹਾਂ ਦੇ ਬੈਕਟੀਰੀਆ ਹੋ ਸਕਦੇ ਹਨ। ਹੋ ਸਕਦਾ ਹੈ ਜਿਸ ਕਿਸੇ ਨੇ ਵੀ ਉਹ ਕਪੜੇ ਪਾਏ ਹੋਣ ਉਸਨੂੰ ਕਿਸੇ ਤਰ੍ਹਾਂ ਦਾ ਚਮੜੀ ਦਾ ਰੋਗ ਹੋਵੇ ਜਾਂ ਕੋਈ ਛੂਤ ਦੀ ਬੀਮਾਰੀ ਹੋਵੇ। ਇਸ ਲਈ ਜੇ ਤੁਸੀਂ ਇਸ ਤਰ੍ਹਾਂ ਦੀ ਬੀਮਾਰੀ ਤੋਂ ਬਚਣਾ ਚਾਹੁੰਦੇ ਹੋ ਜੋ ਕਿ ਕਿਸੇ ਇਕ ਲਈ ਜਾਂ ਬੱਚੇ ਲਈ ਬਹੁਤ ਹੀ ਖ਼ਤਰਨਾਕ ਹੋਵੇ ਤਾਂ ਨਵੇਂ ਕਪੜੇ ਧੋ ਕੇ ਹੀ ਪਾਉਣੇ ਚਾਹੀਦੇ ਹਨ।
ਸੂਤਰਾਂ ਮੁਤਾਬਕ ਹਰ ਕਪੜੇ ਉੱਪਰ ਕੈਮੀਕਲ ਦੀ ਪਰਤ ਚੜ੍ਹੀ ਹੋਈ ਹੁੰਦੀ ਹੈ ਅਤੇ ਇਹ ਕੈਮੀਕਲ ਚਮੜੀ 'ਤੇ ਮਾੜ੍ਹਾ ਅਸਰ ਪਾਉਂਦੇ ਹਨ। ਕਪੜਿਆਂ ਨੂੰ ਬਣਾਉਣ ਲਈ ਕਈ ਤਰ੍ਹਾਂ ਦੇ ਕੈਮੀਕਲ ਦਾ ਪ੍ਰਯੋਗ ਹੁੰਦਾ ਹੈ ਬਿਨਾਂ ਧੋਤੇ ਕਪੜੇ ਪਾਉਣ ਨਾਲ ਦਾਦ, ਮਲੱਪ ਜਾਂ ਖੁਰਕ ਦੀ ਸਮੱਸਿਆ ਵੀ ਹੋ ਸਕਦੀ ਹੈ। ਸੋ ਇਸ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਨਵੇਂ ਕਪੜੇ ਧੋ ਕੇ ਹੀ ਪਾਓ।
ਵੱਡੀਆਂ-ਵੱਡੀਆਂ ਬੀਮਾਰੀਆਂ ਨੂੰ ਚੁਟਕੀਆਂ 'ਚ ਦੂਰ ਕਰੇ ਇਹ ਪ੍ਰਾਚੀਨ ਥੈਰੇਪੀ!
NEXT STORY