ਜਲੰਧਰ (ਬਿਊਰੋ)- ਜ਼ਿਆਦਾਤਰ ਸਾਨੂੰ ਵਰਲਡ ਨੋ ਤੰਬਾਕੂ ਡੇਅ ਜਾਂ ਵਿਸ਼ਵ ਸਿਹਤ ਦਿਵਸ ’ਤੇ ਹੀ ਯਾਦ ਕਰਵਾਇਆ ਜਾਂਦਾ ਹੈ ਕਿ ਤੰਬਾਕੂ ਖਾਣਾ ਨੁਕਸਾਨਦਾਇਕ ਹੈ। ਇਨ੍ਹਾਂ ਵਿਸ਼ੇਸ਼ ਮੌਕਿਆਂ ’ਤੇ ਤੰਬਾਕੂ ਦੇ ਅਸਰਾਂ ਨੂੰ ਲੈ ਕੇ ਭਿਆਨਕ ਪੋਸਟਰ ਵੀ ਜਾਰੀ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਦਿਲ ਦਹਿਲ ਜਾਂਦਾ ਹੈ।
ਤੰਬਾਕੂ ਨਾਲ ਹੋਣ ਵਾਲੇ ਕੈਂਸਰ ਦੀਆਂ ਤਸਵੀਰਾਂ ਭਿਆਨਕ ਹੁੰਦੀਆਂ ਹਨ, ਅਜਿਹਾ ਲੱਗਦਾ ਹੈ ਕਿ ਤੰਬਾਕੂ ਖਾਣ ਨਾਲ ਸਰੀਰ 'ਚ ਧਮਾਕਾ ਹੋਇਆ ਹੋਵੇਗਾ, ਜਿਸ ਦੇ ਬਾਅਦ ਅੰਗ ਨੁਕਸਾਨੇ ਗਏ ਹੋਣਗੇ। ਇਹ ਇਕ ਅਜਿਹਾ ਵਿਸ਼ਾ ਹੋ ਚੱਲਿਆ ਹੈ ਜਿਸ ਦੇ ਉੱਪਰ ਆਧਾਰਿਤ ਦਿਵਸ ਤਿਉਹਾਰਾਂ ਵਾਂਗ ਮਨਾਏ ਜਾਂਦੇ ਹਨ ਅਤੇ ਫਿਰ ਸਾਲ ਭਰ ਮੁੜ ਕੇ ਇਸ ਵਿਸ਼ੇ ’ਤੇ ਗੱਲ ਵੀ ਨਹੀਂ ਹੁੰਦੀ ਹੈ।
ਇਸ ਦਾ ਇਕ ਕਾਰਨ ਇਹ ਵੀ ਹੈ ਕਿ ਤੰਬਾਕੂ ਦੇ ਉਤਪਾਦ ਦੇਸ਼ ਦੀ ਆਰਥਿਕਤਾ ਦੇ ਮਾਡਲ 'ਚ ਸ਼ਾਮਲ ਹਨ ਅਤੇ ਦੇਸ਼ ਦੀ ਜੀਡੀਪੀ 'ਚ ਇਸ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਦਾ ਵੱਡਾ ਯੋਗਦਾਨ ਹੈ। ਜੇਕਰ ਤੁਸੀਂ ਵੀ ਤਮਾਕੂ ਜਾਂ ਜਰਦਾਯੁਕਤ ਪਦਾਰਥਾਂ ਦਾ ਸੇਵਨ ਕਰਦੇ ਹਨ ਤਾਂ ਮੰਨਕੇ ਚੱਲੋ ਕਿ ਮੂੰਹ 'ਚ ਬਾਰੂਦ ਰੱਖ ਰਹੇ ਹਨ ਅਤੇ ਧਮਾਕਾ ਹੋਣਾ ਤੈਅ ਹੈ।
* ਭਾਰਤ 'ਚ ਪੂਰੇ ਮਾਮਲੇ ਦਰਜ ਨਹੀਂ ਹੁੰਦੇ ਹਨ, ਇਸ ਲਈ ਪ੍ਰਭਾਵਿਤਾਂ ਅਤੇ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ।
ਬੀਮਾਰੀਆਂ ’ਤੇ 1040 ਅਰਬ ਰੁਪਏ ਖਰਚ
ਸਿਹਤ ਮੰਤਰਾਲਾ ਦੀ ਰਿਪੋਰਟ ਮੁਤਾਬਕ ਤੰਬਾਕੂ ਨਾਲ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ’ਤੇ ਲਗਭਗ 1040 ਅਰਬ ਰੁਪਏ ਖਰਚ ਹੁੰਦੇ ਹਨ। ਇੰਡੀਅਨ ਪੀਡੀਆਟ੍ਰਿਕਸ 'ਚ ਦਿੱਲੀ 'ਚ ਸਕੂਲ ਜਾਣ ਵਾਲੇ ਬੱਚਿਆਂ 'ਚ ਤੰਬਾਕੂ ਦੇ ਉਪਯੋਗ ’ਤੇ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਾ ਕਿ ਅਧਿਐਨ ਦੇ ਸਮੇਂ 10 ਤੋਂ 18 ਸਾਲ ਦੀ ਉਮਰ ਦੇ 5.4 ਫੀਸਦੀ ਬੱਚੇ ਤੰਬਾਕੂ ਦਾ ਉਪਯੋਗ ਕਰ ਰਹੇ ਸਨ ਅਤੇ ਉਨ੍ਹਾਂ ਨੇ 12.2 ਸਾਲ ਦੀ ਉਮਰ 'ਚ ਇਸ ਦਾ ਸੇਵਨ ਸ਼ੁਰੂ ਕੀਤਾ ਸੀ। 84 ਫੀਸਦੀ ਬੱਚਿਆਂ ਨੂੰ ਆਸਾਨੀ ਨਾਲ ਬਾਜ਼ਾਰ 'ਚ ਇਹ ਮੁਹੱਈਆ ਹੋ ਰਿਹਾ ਸੀ। ਇਕ ਅਧਿਐਨ ‘ਗਲੋਬਲ ਐਡਲਟ ਟੋਬੇਕੋ ਸਰਵੇ (2009-10)’ ਦੇ ਮੁਕਾਬਕ ਭਾਰਤ 'ਚ 15 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਇਕ ਤਿਹਾਈ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ।
ਮੂੰਹ ’ਚ 30 ਮਿੰਟ ਤੰਬਾਕੂ ਰੱਖਣਾ ਜਾਨਲੇਵਾ
ਡਾਊਨ ਟੂ ਅਰਥ ਰਿਪੋਰਟ ਮੁਤਾਬਕ ਰਾਜਸਥਾਨ ਦੇ ਕੁਝ ਪਿੰਡਾਂ 'ਚ ਤਾਂ 4 ਸਾਲ ਦੀ ਉਮਰ ਤੋਂ ਜਰਦਾ ਮਸਾਲਾ ਖਾਣਾ ਸ਼ੁਰੂ ਕਰ ਦਿੱਤਾ ਜਾ ਰਿਹਾ ਹੈ ਅਤੇ 11-12 ਸਾਲ ਦੀ ਉਮਰ ਦੇ ਲਗਭਗ 85 ਫੀਸਦੀ ਬੱਚੇ ਨਿਯਮਿਤ ਰੂਪ ਨਾਲ ਹਰ ਰੋਜ਼ ਦੋ ਪਾਉਚ ਭਾਵ 10 ਗ੍ਰਾਮ ਮਸਾਲਾ ਖਾ ਰਹੇ ਹਨ, ਜੋ ਉਨ੍ਹਾਂ ਦੇ ਮੂੰਹ 'ਚ ਲਗਭਗ 100 ਮਿੰਟ ਤੱਕ ਰਹਿੰਦਾ ਹੈ ਜਦਕਿ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਮੁਤਾਬਕ ਮੂੰਹ 'ਚ 30 ਮਿੰਟ ਤੰਬਾਕੂ ਰੱਖਣਾ 3 ਸਿਗਰਟ ਪੀਣ ਦੇ ਬਰਾਬਰ ਦਾ ਅਸਰ ਦਿਖਾਉਂਦਾ ਹੈ। ਬੱਚਿਆਂ ਦੇ ਨਾਜ਼ੁਕ ਮੂੰਹ ਅਤੇ ਖਾਣ ਦੀ ਨਲੀ ਨੂੰ ਆਸਾਨੀ ਨਾਲ ਕੈਂਸਰ ਦੀ ਲਪੇਟ 'ਚ ਲੈ ਸਕਦਾ ਹੈ।
ਨੈਸ਼ਨਲ ਫੈਮਿਲੀ ਹੈਲਥ ਸਰਵੇ ਰਿਪੋਰਟ ਮੁਤਾਬਕ ਦੇਸ਼ ਵਿਚ 38 ਫੀਸਦੀ ਮਰਦ ਤਮਾਕੂ ਆਦਿ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ। ਇਸ 'ਚ ਤਮਾਕੂ, ਸਿਗਰਟ, ਹੁੱਕਾ, ਗੁਟਖਾ ਅਤੇ ਖੈਨੀ ਵਰਗੇ ਨਸ਼ੀਲੇ ਪਦਾਰਥ ਸ਼ਾਮਲ ਹਨ। ਚਾਰਟ 'ਚ ਦੇਖੋ ਤੰਬਾਕੂ ਦਾ ਸੇਵਨ ਕਰਨ ਵਾਲੇ ਕਿਸ ਸੂਬੇ 'ਚ ਕਿੰਨੇ ਫੀਸਦੀ...
ਸੂਬਾ ਫੀਸਦੀ
ਜੰਮੂ-ਕਸ਼ਮੀਰ 38.3
ਲੱਦਾਖ 35.7
ਉੱਤਰਾਖੰਡ 33.7
ਹਿਮਾਚਲ 32.3
ਹਰਿਆਣਾ 29.1
ਦਿੱਲੀ 26.3
ਪੰਜਾਬ 12.9
ਚੰਡੀਗੜ੍ਹ 12.1
ਧੂੰਆ ਰਹਿਤ ਤੰਬਾਕੂ ਅਤੇ ਕੋਰੋਨਰੀ ਦਿਲ ਰੋਗ
ਵਿਸ਼ਵ ਸਿਹਤ ਸੰਗਠਨ, ਵਰਲਡ ਹਾਰਟ ਫੈਡਰੇਸ਼ਨ ਅਤੇ ਨਿਊਕੈਸਲ ਯੂਨੀਵਰਸਿਟੀ, ਆਸਟ੍ਰੇਲੀਆ ਵਲੋਂ ਜਾਰੀ ਇਕ ਨਵੇਂ ਸੰਖੇਪ ਵੇਰਵੇ ਮੁਤਾਬਕ, ਦੁਨੀਆ ਭਰ 'ਚ ਤੰਬਾਕੂ ਨਾਲ ਹੋਣ ਵਾਲੇ ਦਿਲ ਦੇ ਰੋਗ ਨਾਲ ਹਰ ਸਾਲ 19 (1.9 ਮਿਲੀਅਨ) ਲੱਖ ਲੋਕ ਮਰ ਜਾਂਦੇ ਹਨ।
ਡਬਲਯੂ. ਐੱਚ. ਓ. ਨੇ ਅਨੁਮਾਨ ਲਗਾਇਆ ਹੈ ਕਿ ਦੁਨੀਆ ਦੇ ਘੱਟ ਤੋਂ ਘੱਟ 38 ਕਰੋੜ (380 ਮਿਲੀਅਨ) ਲੋਕ ਸਿਗਰਟਨੋਸ਼ੀ ਰਹਿਤ ਤੰਬਾਕੂ ਉਤਪਾਦਾਂ ਦੀ ਵਰਤੋਂ ਕਰ ਰਹੇ ਹਨ। ਜਿਨ੍ਹਾਂ 'ਚੋਂ 13-15 ਸਾਲ ਦੀ ਉਮਰ ਦੇ 1.3 ਕਰੋੜ (13 ਮਿਲੀਅਨ) ਬੱਚੇ ਅਤੇ 15 ਸਾਲ ਜਾਂ ਉਸ ਤੋਂ ਵੱਧ ਉਮਰ ਦੇ 36.7 ਕਰੋੜ (367 ਮਿਲੀਅਨ) ਬਾਲਗ ਇਸ 'ਚ ਸ਼ਾਮਲ ਹਨ।
ਭਾਰਤ ’ਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਇਕ ਤਿਹਾਈ ਲੋਕ ਕਰਦੇ ਹਨ ਤੰਬਾਕੂ ਦੀ ਵਰਤੋਂ, ਇਸ ਵਰਗ 'ਚ ਸ਼ਾਮਲ ਹਨ 47.9 ਮਰਦ ਅਤੇ 20.3 ਫੀਸਦੀ ਔਰਤਾਂ
ਭਾਰਤ ’ਚ ਸਾਲ 1990 'ਚ ਮੂੰਹ ਦੇ ਕੈਂਸਰ ਦੇ 55,480 ਮਾਮਲੇ
* ਹਰ ਇਕ ਲੱਖ ਲੋਕਾਂ 'ਚੋਂ 20 ਨੂੰ ਮੂੰਹ ਦਾ ਕੈਂਸਰ
* ਹਰ ਇਕ ਘੰਟੇ 'ਚ 5 ਲੋਕਾਂ ਦੀ ਤੰਬਾਕੂ ਕਾਰਨ ਮੌਤ
90 ਫੀਸਦੀ ਕੈਂਸਰ ਦੇ ਮਾਮਲਿਆਂ ਦਾ ਕਾਰਨ ਤੰਬਾਕੂ
Health Tips: ਫਾਈਬਰ ਦੀ ਘਾਟ ਨੂੰ ਪੂਰਾ ਕਰਦੇ ਨੇ 'ਦਾਲ-ਚੌਲ', ਖੁਰਾਕ 'ਚ ਜ਼ਰੂਰ ਕਰੋ ਸ਼ਾਮਲ
NEXT STORY