ਅਫੀਮ ਦੀ ਖੇਤੀ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ। ਇਸ 'ਚ ਕਈ ਲਾਭਕਾਰੀ ਤੱਤ ਹੁੰਦੇ ਹਨ। ਇਸ ਦੇ ਡੰਠਲ ਸਫੈਦ ਅਤੇ ਫੁੱਲ ਨੀਲੇ ਰੰਗ ਦੇ ਹੁੰਦੇ ਹਨ। ਫੁੱਲ ਉਗਣ ਤੋਂ ਬਾਅਦ ਇਸ ਦੀ ਫਲੀਆਂ ਨੂੰ ਸੁੱਕਣ ਦੇ ਲਈ ਰੱਖਿਆ ਜਾਂਦਾ ਹੈ ਤਾਂ ਜੋ ਬਾਅਦ 'ਚ ਬੀਜ਼ ਨਿਕਲ ਸਕਣ। ਇਸ ਅਫੀਮ ਦੇ ਪੌਦੇ ਤੋਂ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ। ਇਹ ਛੋਟੀ ਜਿਹੀ ਕਿਡਨੀ ਤਰ੍ਹਾਂ ਦਿੱਸਦਾ ਹੈ ਅਤੇ ਇਸ ਦਾ ਸਵਾਦ ਸੁੱਕੇ ਮੇਵੇ ਦੀ ਤਰ੍ਹਾਂ ਹੁੰਦਾ ਹੈ। ਅਫੀਮ ਦੀ ਸੰਖਿਆ ਅਨੁਸਾਰ ਬੀਜ ਕਾਲੇ, ਨੀਲੇ ਸਲੇਟੀਆ ਜਾਂ ਸਫੈਦ ਹੁੰਦੇ ਹਨ। ਇਹ ਬੈਕਰੀ ਦੀ ਚੀਜ਼ਾਂ ਬਣਾਉਣ 'ਚ ਵਰਤੀ ਜਾਂਦੀ ਹੈ। ਆਓ ਜਾਣÎਦੇ ਹਾਂ ਇਹ ਕਿਸ ਚੀਜ਼ਾਂ ਦੇ ਲਈ ਵਰਤੀ ਜਾਂਦੀ ਹੈ।
1. ਅਫੀਮ ਦੇ ਬੀਜ਼ ਬਰੈੱਡ, ਕੇਕ, ਬਿਸਕੁੱਟ, ਸਲਾਦ ਅਤੇ ਸਬਜ਼ੀਆਂ ਦੀ ਕੋਈ ਵੀ ਡਿਸ਼ 'ਚ ਪਾਏ ਜਾਂਦੇ ਹਨ।
2. ਇਸ ਦੇ ਬੀਜ਼ਾਂ 'ਚ 40-50 ਫੀਸਦੀ ਤੇਲ ਨਿਕਲਦਾ ਹੈ। ਇਸ ਨੂੰ ਦਬਾ ਕੇ ਤੇਲ ਨਿਕਾਲਿਆ ਜਾਂਦਾ ਹੈ। ਇਸ ਤੇਲ 'ਚ ਲਿਨੋਲਿਕ ਅਤੇ ਅੋਲਿਕ ਫੈਟੀ ਐਸਿਡ ਹੁੰਦਾ ਹੈ।
3. ਇਹ ਵਾਲਾਂ ਲਈ ਵੀ ਬਹੁਤ ਹੀ ਲਾਭਕਾਰੀ ਹੈ। ਇਹ ਵਾਲ ਝੜਨ, ਦੋ ਮੁੰਹੇ ਵਾਲ, ਸਿਕਰੀ ਅਤੇ ਵਾਲਾਂ ਦੀ ਕਈ ਬੀਮਾਰੀਆਂ 'ਚ ਮਦਦ ਕਰਦਾ ਹੈ। ਇਸ ਦੀ ਕਈ ਸਮੱਗਰੀਆਂ ਨੂੰ ਵਾਲਾਂ 'ਚ ਲਗਾਇਆ ਜਾਂਦਾ ਹੈ। ਇਸ 'ਚ ਮਿਨਰਲਸ ਅਤੇ ਫੈਟੀ ਐਸਿਡ ਦੀ ਅਧਿਕਤਾ ਹੁੰਦੀ ਹੈ।
4. ਇਹ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ। ਇਹ ਇਕ ਸ਼ਾਨਦਾਰ ਮਾਇਸਚਰਾਇਜ਼ਰ ਹੈ। ਇਹ ਖੁਜ਼ਲੀ ਅਤੇ ਜਲਨ ਤੋਂ ਆਰਾਮ ਦਿਵਾਉਂਦਾ ਹੈ। ਇਹ ਸਕਰੱਬ ਕਰਨ ਦੇ ਲਈ ਵਧੀਆ ਚੀਜ਼ ਹੈ।
5. ਜੇਕਰ ਤੁਹਾਨੂੰ ਨੀਂਦ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਬੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਇਸ ਤੁਸੀਂ ਖਾਣੇ 'ਚ ਸ਼ਾਮਲ ਕਰੋ ਅਤੇ ਆਪਣੀਆਂ ਨਾੜੀਆਂ ਨੂੰ ਆਰਾਮ ਕਰਨ ਦਿਓ।
ਸਿਰਦਰਦ ਨੂੰ ਦੂਰ ਕਰਨ ਲਈ ਬਣਾਓ ਘਰ 'ਚ ਇਹ ਜੂਸ
NEXT STORY