ਸਰਦੀਆਂ ਵਿਚ ਆਮ ਤੌਰ 'ਤੇ ਹਰੇਕ ਨੂੰ ਖਾਂਸੀ-ਜ਼ੁਕਾਮ ਤਾਂ ਹੋ ਹੀ ਜਾਂਦਾ ਹੈ। ਕਈ ਲੋਕਾਂ ਨੂੰ ਜੌੜਾਂ ਦੀ ਦਰਦ ਵੀ ਪਰੇਸ਼ਾਨ ਕਰ ਦਿੰਦੀ ਹੈ। ਇਨ੍ਹਾਂ ਸਭ ਪਰੇਸ਼ਾਨੀਆਂ ਦਾ ਇਲਾਜ ਹੈ ਕਿ ਤੁਸੀਂ ਰੋਜ਼ਾਨਾ ਤੁਲਸੀ, ਅਦਰਕ ਅਤੇ ਕਾਲੀ ਮਿਰਚ ਦੀ ਵਰਤੋਂ ਕਰੋ।ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾਲ ਤੁਹਾਨੂੰ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਆਓ, ਜਾਣਦੇ ਹਾਂ ਕੁੱਝ ਖਾਸ ਗੱਲਾਂ—
1. ਖਾਂਸੀ-ਜ਼ੁਕਾਮ ਅਤੇ ਅਸਥਮਾ ਦੇ ਇਲਾਜ ਲਈ ਤੁਲਸੀ ਦੇ 7 ਪੱਤੇ, 2 ਕਾਲੀਆਂ ਮਿਰਚਾਂ, ਅਦਰਕ ਦਾ ਇਕ ਟੁਕੜਾ ਲੈ ਕੇ ਇਕ ਗਿਲਾਸ ਪਾਣੀ ਵਿਚ ਉਬਾਲ ਲਓ। ਅੱਧਾ ਰਹਿਣ ਤਕ ਇਸ ਨੂੰ ਪੁਣ ਕੇ ਕੋਸਾ ਕਰਕੇ ਪੀਓ। ਇਸ ਨੂੰ ਦੁਪਹਿਰ ਅਤੇ ਰਾਤ ਦੇ ਖਾਣੇ ਦੇ ਇਕ ਘੰਟੇ ਬਾਅਦ ਪੀਣ ਨਾਲ ਆਰਾਮ ਮਿਲਦਾ ਹੈ। ਇਸ ਦੇ ਇਲਾਵਾ ਡੇਢ ਚਮਚ ਸ਼ਹਿਦ ਅਤੇ ਇਕ ਚਮਚ ਅਦਰਕ ਦੇ ਰਸ ਨੂੰ ਮਿਲਾ ਲਓ। ਇਸ ਨੂੰ ਦਿਨ ਵਿਚ ਦੋ ਵਾਰ ਪੀਣ ਨਾਲ ਵੀ ਆਰਾਮ ਮਿਲਦਾ ਹੈ।
2. ਜੌੜਾਂ ਵਿਚ ਦਰਦ ਹੋਵੇ ਤਾਂ ਰੋਜ਼ਾਨਾ ਅਦਰਕ ਅਤੇ ਲਸਣ ਦੀ ਤਰੀ ਖਾਣ ਨਾਲ ਲਾਭ ਹੁੰਦਾ ਹੈ।
3. ਨੱਕ ਬੰਦ ਹੋਣ ਦੀ ਹਾਲਤ ਵਿਚ ਨੀਲਗਿਰੀ ਦੇ ਤੇਲ ਜਾਂ ਪੱਤਿਆਂ ਨੂੰ ਉਬਾਲ ਕੇ ਭਾਫ਼ ਲਓ। ਫੇਫੜਿਆਂ ਵਿਚ ਜੰਮੀ ਰੇਸ਼ਾ ਨਿਕਲ ਜਾਵੇਗੀ। ਇਸ ਦੇ ਬਾਅਦ ਗਾਂ ਦੇ ਘਿਓ ਜਾਂ ਬਦਾਮ ਰੋਗਣ ਦੀ 1-1 ਬੂੰਦ ਨੱਕ ਵਿਚ ਪਾਉਣ ਨਾਲ ਆਰਾਮ ਮਿਲੇਗਾ।
4. ਖੁਸ਼ਕ ਹਵਾ ਚੱਲਣ ਕਾਰਨ ਬੁੱਲ੍ਹ ਜਲਦੀ ਫਟ ਜਾਂਦੇ ਹਨ। ਇਸ ਸਮੱਸਿਆ ਤੋਂ ਬਚਾਅ ਲਈ ਗਾਂ ਦਾ ਘਿਓ ਜਾਂ ਸਰ੍ਹੋਂ ਦਾ ਤੇਲ ਧੁੰਨੀ 'ਤੇ ਲਗਾਉਣ ਨਾਲ ਵੀ ਆਰਾਮ ਮਿਲਦਾ ਹੈ।
ਸਿਹਤਮੰਦ ਰਹਿਣ ਲਈ ਰਾਤ ਨੂੰ ਸਮੇਂ ਸਿਰ ਭੋਜਨ ਕਰਨਾ ਹੈ ਲਾਭਦਾਇਕ
NEXT STORY