ਜਲੰਧਰ (ਬਿਊਰੋ) - ਕੰਮਾਂ ’ਚ ਵਿਅਸਥ ਹੋਣ ਕਾਰਨ ਲੋਕਾਂ ਦੇ ਲੱਕ ’ਚ ਦਰਦ ਹੋਣ ਦੀ ਸਮੱਸਿਆ ਅੱਜ ਦੇ ਸਮੇਂ ’ਚ ਆਮ ਹੋ ਗਈ ਹੈ। ਗ਼ਲਤ ਲਾਈਫ ਸਟਾਈਲ, ਖਾਣ-ਪੀਣ, ਪੋਸ਼ਕ ਤੱਤਾਂ ਦੀ ਘਾਟ ਕਾਰਨ ਵੀ ਲੱਕ ’ਚ ਦਰਦ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਇਹ ਦਰਦ ਕਈ ਘੰਟੇ ਲਗਾਤਾਰ ਕੁਰਸੀ 'ਤੇ ਬੈਠਣ ਨਾਲ ਜਾਂ ਟੇਢੇ ਸੌਣ ਨਾਲ ਵੀ ਹੋ ਸਕਦੀ ਹੈ। ਬਜ਼ੁਰਗਾਂ ਨੂੰ ਇਸ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਕੱਲ ਦੇ ਲੋਕ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਕੁਰਸੀ ’ਤੇ ਬੈਠ ਕੇ ਬਤੀਤ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਉਮਰ ਤੋਂ ਪਹਿਲਾਂ ਦੀ ਕਮਰ ਦਰਦ ਹੋ ਰਹੀ ਹੈ। ਦਰਦ ਕਾਰਨ ਉੱਠਣ-ਬੈਠਣ ਵਿਚ ਪਰੇਸ਼ਾਨੀ ਅਤੇ ਕੰਮ ਕਰਨ ਵਿਚ ਦਿੱਕਤ ਆਉਂਦੀ ਹੈ। ਲੱਕ ਦੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਉਕਤ ਤਰੀਕਿਆਂ ਦੀ ਵਰਤੋਂ ਕਰ ਸਕਦੇ ਹੋ....
1. ਸਹੀ ਤਰੀਕੇ ਨਾਲ ਸੌਂਣਾ
ਲੱਕ ’ਚ ਹੋਣ ਵਾਲੇ ਦਰਦ ਤੋਂ ਦੂਰ ਰਹਿਣ ਲਈ ਰੋਜ਼ ਸਮੇਂ ਸਿਰ ਸੌਣਾ ਚਾਹੀਦਾ ਹੈ। ਹਮੇਸ਼ਾ ਸਿੱਧੇ ਜਾਂ ਸਹੀ ਤਰੀਕੇ ਨਾਲ ਸੌਂਣਾ ਚਾਹੀਦਾ ਹੈ। ਟੇਢੇ-ਮੇਢੇ ਸੌਣ ਨਾਲ ਸਰੀਰ ’ਚ ਕਈ ਤਰ੍ਹਾਂ ਦੀਆਂ ਦਰਦਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਦਵਾਈ ਦੀ ਵਰਤੋਂ ਕਦੇ ਨਾ ਕਰੋ। ਸਮੇਂ ’ਤੇ ਸੌਂਣ ਨਾਲ ਤੁਸੀਂ ਲੱਕ ਦਰਦ ਅਤੇ ਮੋਢੇ ਦੇ ਦਰਦ ਤੋਂ ਬਚ ਸਕਦੇ ਹੋ।

2. ਕਸਰਤ
ਲੱਕ ਦਰਦ ਦੀ ਸਮੱਸਿਆ ਤੋਂ ਰਾਹਤ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਕਸਰਤ ਹੈ। ਦਰਦ ਹੋਣ ’ਤੇ ਤੁਹਾਨੂੰ ਸਵੇਰੇ ਉੱਠਦੇ ਸਾਰ ਕਸਰਤ ਕਰਨੀ ਚਾਹੀਦੀ ਹੈ। ਕਸਰਤ ਕਰਨ ਨਾਲ ਮਾਸਪੇਸ਼ੀਆਂ ਕਿਰਿਆਸ਼ੀਲ ਰਹਿੰਦੀਆਂ ਹਨ ਅਤੇ ਖੂਨ ਦੇ ਜੰਮਣ ਤੋਂ ਛੁਟਕਾਰਾ ਮਿਲਦਾ ਹੈ।
3. ਸਹੀ ਹੋਵੇ ਬੈਠਣ ਦੀ ਥਾਂ
ਲੱਕ ਦੇ ਦਰਦ ਨੂੰ ਦੂਰ ਕਰਨ ਲਈ ਬੈਠਣ ਲਈ ਵਧੀਆ ਕਿਸਮ ਦੀ ਕੁਰਸੀ ਦੀ ਚੋਣ ਕਰਨੀ ਚਾਹੀਦੀ ਹੈ। ਹਮੇਸ਼ਾ ਸਹੀ ਤਰੀਕੇ ਨਾਲ ਬੈਠਣ ’ਤੇ ਸਰੀਰ ’ਚ ਦਰਦ ਨਹੀਂ ਹੁੰਦਾ।

4. ਦੁੱਧ ਦੀ ਵਰਤੋਂ
ਆਪਣੇ ਭੋਜਨ 'ਚ ਕੈਲਸ਼ੀਅਮ ਅਤੇ ਵਿਟਾਮਿਨ-ਡੀ ਦੀ ਮਾਤਰਾ ਵਧਾਓ। ਵਿਟਾਮਿਨ-ਡੀ ਹੱਡੀਆਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਦੁੱਧ, ਪਨੀਰ ਜਾਂ ਮੱਛੀ ਦਾ ਵੀ ਇਸਤੇਮਾਲ ਵੱਧ ਤੋਂ ਵੱਧ ਕਰੋ।
5. ਭਾਰ ਨੂੰ ਕਾਬੂ ਕਰਨਾ
ਜੇਕਰ ਤੁਹਾਡਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਇਸ 'ਤੇ ਕਾਬੂ ਪਾਉਣਾ ਚਾਹੀਦਾ ਹੈ। ਜ਼ਿਆਦਾ ਭਾਰ ਲੱਕ ’ਚ ਹੋਣ ਵਾਲੇ ਦਰਦ ਦਾ ਕਾਰਨ ਬਣ ਸਕਦਾ ਹੈ। ਭਾਰ ਨੂੰ ਘੱਟ ਕਰਨ ਲਈ ਕਦੇ ਦਵਾਈ ਨਾ ਖਾਓ।

6. ਭਾਰੀ ਸਮਾਨ
ਲੱਕ ਦਰਦ ਹੋਣ ’ਤੇ ਕਦੇ ਵੀ ਭਾਰੀ ਸਾਮਾਨ ਨਾ ਚੁੱਕੋ। ਲੋੜ ਤੋਂ ਵਧ ਭਾਰ ਚੁੱਕਣ ਨਾਲ ਦਰਦ ਦੀ ਸਮੱਸਿਆ ਜ਼ਿਆਦਾ ਵੱਧ ਸਕਦੀ ਹੈ, ਜਿਸ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ।
7. ਲੱਕ ਦੀ ਮਾਲਸ਼
ਲੱਕ ’ਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਮਾਲਿਸ਼ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਲੱਕ ਦੀ ਮਾਲਿਸ਼ ਕਰਨ ਲਈ ਤੁਸੀਂ ਕੋਈ ਵੀ ਚੰਗਾ ਤੇਲ ਜਾਂ ਮਲਮ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਕਾਫ਼ੀ ਫ਼ਾਇਦਾ ਹੋਵੇਗਾ।
ਭਾਰ ਘੱਟ ਕਰਨ ਦੇ ਨਾਲ-ਨਾਲ ਐਸਿਡਿਟੀ ਅਤੇ ਕਬਜ਼ ਤੋਂ ਵੀ ਰਾਹਤ ਦਿਵਾਏਗੀ 'ਮੂੰਗਫਲੀ ਤੇ ਗੁੜ' ਦੀ ਵਰਤੋਂ
NEXT STORY