ਨਵੀਂ ਦਿੱਲੀ (ਬਿਊਰੋ) - ਭਾਰ ਨੂੰ ਘਟ ਕਰਨ ਲਈ ਨਿੰਬੂ ਨੂੰ ਬਹੁਤ ਕਾਰਗਰ ਮੰਨਿਆ ਜਾਂਦਾ ਹੈ। ਅਸੀਂ ਸਾਰੇ ਨਿੰਬੂ ਦੀ ਵਰਤੋਂ ਕਰਦੇ ਹਾਂ ਪਰ ਇਸ ਦਾ ਛਿਲਕਾ ਕੱਢ ਕੇ ਸੁੱਟ ਦਿੰਦੇ ਹਾਂ। ਤੁਹਾਨੂੰ ਦੱਸ ਦੇਈਏ ਕਿ ਨਿੰਬੂ ਦੇ ਛਿਲਕੇ 'ਚ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਨਿੰਬੂ ਦੇ ਛਿਲਕੇ 'ਚ ਡੀ-ਲਿਮੋਨੇਨ ਨਾਂ ਦਾ ਤੱਤ ਮੌਜੂਦ ਹੁੰਦਾ ਹੈ ਜੋ ਚਰਬੀ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਭਾਰ ਘਟਾਉਣ ਲਈ ਨਿੰਬੂ ਦੇ ਛਿਲਕੇ ਦੀ ਵਰਤੋਂ ਕਿਸ ਤਰ੍ਹਾਂ ਕਰ ਸਕਦੇ ਹੋ। ਸਿਰਫ਼ ਭਾਰ ਘਟਾਉਣਾ ਹੀ ਨਹੀਂ, ਨਿੰਬੂ ਦੇ ਛਿਲਕਿਆਂ ਦਾ ਸੇਵਨ ਕਰਨ ਨਾਲ ਸਿਹਤ ਨੂੰ ਕਈ ਹੋਰ ਫ਼ਾਇਦੇ ਵੀ ਹੁੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਸਾਰੀਆਂ ਗੱਲਾਂ ਬਾਰੇ...
ਸਰੀਰ 'ਚੋਂ ਜ਼ਹਿਰੀਲੇ ਤੱਤ ਹੁੰਦੇ ਹਨ ਦੂਰ
ਨਿੰਬੂ ਦੇ ਛਿਲਕਿਆਂ 'ਚ ਫਲੇਵਾਨਾਇਡ ਪਾਏ ਜਾਂਦੇ ਹਨ ਜੋ ਤਣਾਅ ਨੂੰ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ। ਜੇਕਰ ਤੁਸੀਂ ਤਣਾਅ 'ਚ ਰਹਿੰਦੇ ਹੋ ਤਾਂ ਨਿੰਬੂ ਦੇ ਛਿਲਕੇ ਖਾ ਸਕਦੇ ਹੋ। ਜਦੋਂ ਸਰੀਰ 'ਚ ਚਰਬੀ ਵੱਧ ਜਾਂਦੀ ਹੈ ਤਾਂ ਇਸ ਕਾਰਨ ਜ਼ਹਿਰੀਲੇ ਪਦਾਰਥ ਵੀ ਵੱਧ ਜਾਂਦੇ ਹਨ। ਨਿੰਬੂ ਦੇ ਛਿਲਕਿਆਂ ਦਾ ਸੇਵਨ ਕਰਨ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਜੋ ਭਾਰ ਘਟਾਉਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ 'ਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਫੈਟ ਬਰਨ ਕਰਨ 'ਚ ਮਦਦ ਕਰਦਾ ਹੈ।

ਨਿੰਬੂ ਦੇ ਛਿਲਕਿਆਂ ਨਾਲ ਬਣਾਓ ਪਾਊਡਰ
ਨਿੰਬੂ ਦੇ ਛਿਲਕਿਆਂ 'ਚ ਵਿਟਾਮਿਨ ਸੀ ਅਤੇ ਫਾਈਬਰ ਮੌਜੂਦ ਹੁੰਦਾ ਹੈ ਜੋ ਚਰਬੀ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਨਿੰਬੂ ਦੇ ਛਿਲਕਿਆਂ ਦਾ ਸੇਵਨ ਕਰਨ ਲਈ ਇਸ ਨੂੰ ਸੁਕਾ ਕੇ ਪਾਊਡਰ ਤਿਆਰ ਕਰ ਲਓ। ਇਸ ਪਾਊਡਰ ਨੂੰ ਏਅਰਟਾਈਟ ਕੰਟੇਨਰ 'ਚ ਸਟੋਰ ਕਰੋ। ਤੁਸੀਂ ਇਸ ਪਾਊਡਰ ਨੂੰ ਕੋਸੇ ਪਾਣੀ 'ਚ ਮਿਲਾ ਕੇ ਪੀ ਸਕਦੇ ਹੋ।

ਇੰਝ ਤਿਆਰ ਕਰੋ ਡਰਿੰਕ
ਭਾਰ ਨੂੰ ਘਟ ਕਰਨ ਲਈ ਤੁਸੀਂ ਨਿੰਬੂ ਦੇ ਛਿਲਕਿਆਂ ਨਾਲ ਭਾਰ ਘਟਾਉਣ ਵਾਲੀ ਡਰਿੰਕ ਤਿਆਰ ਕਰ ਸਕਦੇ ਹੋ। ਇਸ ਡਰਿੰਕ ਨੂੰ ਬਣਾਉਣ ਲਈ ਨਿੰਬੂ ਦੇ ਛਿਲਕਿਆਂ ਨੂੰ ਉਤਾਰ ਲਓ ਅਤੇ ਫਿਰ ਇਸ ਨੂੰ 2 ਲੀਟਰ ਪਾਣੀ 'ਚ 30 ਮਿੰਟ ਤੱਕ ਉਬਾਲੋ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਛਿਲਕਿਆਂ ਨੂੰ ਕੱਢ ਲਓ। ਇਸ ਭਾਰ ਘਟਾਉਣ ਵਾਲੀ ਡਰਿੰਕ ਨੂੰ ਤੁਸੀਂ ਰੋਜ਼ ਸਵੇਰੇ ਪੀਓ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
Health Tips : ਫੈਟੀ ਲੀਵਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਪੀਣ ‘ਕਰੇਲੇ ਦਾ ਜੂਸ’, ਅਪਣਾਓ ਇਹ ਘਰੇਲੂ ਨੁਸਖ਼ੇ
NEXT STORY