ਹੁਸ਼ਿਆਰਪੁਰ (ਝਾਵਰ)— ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਲੰਗਰਪੁਰ ਦਸੂਹਾ ਵੱਲੋਂ ਕਰਵਾਇਆ ਉੱਤਮ ਸਿੰਘ ਸਰਪੰਚ ਯਾਦਗਾਰੀ 2 ਰੋਜ਼ਾ ਕਬੱਡੀ ਕੱਪ ਟੂਰਨਾਮੈਂਟ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਕਬੱਡੀ ਕੱਪ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਜੋ ਮੁਹਿੰਮ ਚਲਾਈ ਗਈ ਹੈ, ਨੂੰ ਸਮਰਪਿਤ ਕੀਤਾ ਗਿਆ ਸੀ। ਓਪਨ ਕਬੱਡੀ ਕੱਪ ਮੁਕਾਬਲੇ ’ਚ ਬਾਬਾ ਹੰਦਵਾਲ ਕਲੱਬ ਬੋਪਾਰਾਏ ਜੇਤੂ ਰਿਹਾ, ਜਿਸ ਨੂੰ 71 ਹਜ਼ਾਰ ਰੁਪਏ ਨਕਦ ਤੇ ਟਰਾਫ਼ੀ ਇਨਾਮ ਵਜੋਂ ਦਿੱਤੀ ਗਈ। ਉਪ ਜੇਤੂ ਫਤਿਹ ਸਿੰਘ ਕਲੱਬ ਘੁੱਗ ਨੂੰ 51 ਹਜ਼ਾਰ ਰੁਪਏ ਤੇ ਟਰਾਫੀ ਇਨਾਮ ਵਜੋਂ ਦਿੱਤੀ ਗਈ। ਇਸ ਤੋਂ ਇਲਾਵਾ ਪੇਂਡੂ ਓਪਨ ਕਬੱਡੀ ਕੱਪ ’ਚ ਸਾਂਧਰਾ ਕਲੱਬ ਜੇਤੂ ਰਿਹਾ ਤੇ ਮਹਿਦਰੋਵਾਲ ਕਲੱਬ ਉਪ ਜੇਤੂ ਰਿਹਾ। ਅੈਥਲੈਟਿਕਸ ਮੁਕਾਬਲਿਆਂ ’ਚ 1500 ਮੀਟਰ ਦੌਡ਼ ਲਡ਼ਕੇ ਵਿਚ ਜਸਵੀਰ ਨੇ ਪਹਿਲਾ, 1500 ਮੀਟਰ ਦੌਡ਼ ਲਡ਼ਕੀਆਂ ਵਿਚ ਸੀਮਾ ਨੇ ਪਹਿਲਾ, 800 ਮੀਟਰ ਦੌਡ਼ ਲਡ਼ਕੇ ਵਿਚ ਮਿਥੁਨ ਨੇ ਪਹਿਲਾ ਅਤੇ 800 ਮੀਟਰ ਦੌਡ਼ ਲਡ਼ਕੀਆਂ ਵਿਚ ਸੀਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜੇ ਦਿਨ ਕਬੱਡੀ ਕੱਪ ਮੁਕਾਬਲੇ ’ਚ ਮੁੱਖ ਮਹਿਮਾਨ ਵਿਧਾਇਕ ਅਰੁਣ ਮਿੱਕੀ ਡੋਗਰਾ, ਐੱਸ.ਐੱਸ. ਪੀ. ਜੇ. ਏਲੀਚੇਲਿਅਨ ਮੁੱਖ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਵਿਕਾਸ ਮੰਚ ਦੇ ਚੇਅਰਮੈਨ ਜਗਮੋਹਨ ਸਿੰਘ ਬੱਬੂ, ਕਲੱਬ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ, ਮੈਨੇਜਰ ਅਮਰਜੀਤ ਸਿੰਘ, ਪ੍ਰਿੰ. ਫ਼ਕੀਰ ਸਿੰਘ ਸਹੋਤਾ, ਗਗਨਦੀਪ ਸਿੰਘ ਗਿੱਲ, ਐਡਵੋਕੇਟ ਨਰਿੰਦਰ ਸਿੰਘ ਹੁੰਦਲ, ਐਡਵੋਕੇਟ ਕਰਮਬੀਰ ਘੁੰਮਣ, ਡੀ. ਐੱਸ. ਪੀ. ਤੇਜਵੀਰ ਸਿੰਘ ਹੁੰਦਲ, ਪ੍ਰਦੀਪ ਡੋਗਰਾ ਏਸ਼ੀਅਨ ਗੋਲਡ ਮੈਡਲਿਸਟ, ਇੰਜੀ. ਪਰਮਜੀਤ ਸਿੰਘ, ਭੁੱਲਾ ਸਿੰਘ ਰਾਣਾ ਪ੍ਰਧਾਨ ਜ਼ਿਲਾ ਕਾਂਗਰਸ, ਅਮਰਪ੍ਰੀਤ ਸਿੰਘ ਮੰਨਾ ਡਿਪਟੀ ਡਾਇਰੈਕਟਰ, ਦਵਿੰਦਰ ਸਿੰਘ ਪੰਨੂ, ਲਵਪ੍ਰੀਤ ਸਿੰਘ ਤਹਿਸੀਲਦਾਰ, ਲਵਪ੍ਰੀਤ ਹੁੰਦਲ, ਥਾਣਾ ਮੁਖੀ ਜਗਦੀਸ਼ ਰਾਜ ਅੱਤਰੀ, ਜਗਦੀਸ਼ ਸਿੰਘ ਸੋਈ, ਹਰਪ੍ਰੀਤ ਸਿੰਘ ਹੁੰਦਲ, ਭੁਪਿੰਦਰ ਸਿੰਘ ਹੁੰਦਲ, ਨਿਰਮਲ ਸਿੰਘ ਪੀ. ਟੀ.ਆਈ., ਸਰੂਪ ਸਿੰਘ ਵਾਲੀਆ ਆਦਿ ਹਾਜ਼ਰ ਸਨ।
ਹੈਜ਼ਰੂਰਤਮੰਦ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਸੇਵਾ ਸੋਸਾਇਟੀ ਵੱਲੋਂ ਵਿੱਤੀ ਮਦਦ ਭੇਟ
NEXT STORY