ਇੰਟਰਨੈਸ਼ਨਲ ਡੈਸਕ- ਜਰਮਨੀ ਦੀ ਸਭ ਤੋਂ ਵੱਡੀ ਉਦਯੋਗਿਕ ਏਅਰਬੱਸ ਕੰਪਨੀ ਨੇ ਆਪਣੇ ਹੈਮਬਰਗ ਸਥਿਤ ਜਹਾਜ਼ ਬਣਾਉਣ ਵਾਲੇ ਕਾਰਖਾਨੇ ਦੇ 21 ਕਾਮਿਆਂ ਦੇ ਨਵੇਂ ਕੋਰੋਨਾ ਸਟ੍ਰੇਨ ਦੀ ਲਪੇਟ ’ਚ ਆਉਣ ਤੋਂ ਬਾਅਦ ਲਗਭਗ 500 ਕਰਮਚਾਰੀਆਂ ਨੂੰ ਘਰ ਭੇਜ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਕਰਮਚਾਰੀਆਂ ਨੂੰ ਸਾਵਧਾਨੀ ਦੇ ਤੌਰ ’ਤੇ ਘਰ ’ਚ ਕੁਆਰੰਟੀਨ ਰਹਿਣ ਲਈ ਕਿਹਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਹੋਰ ਕਰਮਚਾਰੀ ਅਤੇ ਸਾਈਟ ਦੇ ਉਤਪਾਦਨ ’ਤੇ ਕੋਈ ਅਸਰ ਨਹੀਂ ਹੋਇਆ ਹੈ।
ਹੈਮਬਰਗ ਹੈਲਥ ਅਥਾਰਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਸਿਹਤ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਕੋਰੋਨਾ ਦਾ ਨਵਾਂ ਸਟ੍ਰੇਨ ਕਿਵੇਂ ਪ੍ਰਭਾਵ ’ਚ ਆਇਆ। ਉਨ੍ਹਾਂ ਨੇ ਕਿਹਾ ਕਿ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਕਰਮਚਾਰੀ ਕੋਰੋਨਾ ਦੇ ਨਵੇਂ ਵਾਇਰਸ ਦੀ ਲਪੇਟ ’ਚ ਕਿਵੇਂ ਆਏ। ਜਾਣਕਾਰੀ ਅਨੁਸਾਰ ਕੋਰੋਨਾ ਦਾ ਨਵਾਂ ਵੇਰੀਐਂਟ ਪਹਿਲੀ ਬਾਰ ਬਿ੍ਰਟੇਨ ’ਚ ਲੱਭਿਆ ਗਿਆ ਸੀ ਅਤੇ ਹੁਣ ਯੂਰਪ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਦੱਸ ਦੇਈਏ ਕਿ ਏਅਰਬੱਸ ਦੀ ਹੈਮਬਰਗ-ਫ਼ਿਨਕੇਨਵੇਡਰ ਸਾਈਟ ’ਤੇ 12,000 ਤੋਂ ਜ਼ਿਆਦਾ ਲੋਕ ਕੰਮ ਰਹੇ ਹਨ। ਜਿਸ ਕਾਰਨ ਇਸੇ ਸ਼ਹਿਰ ਦਾ ਸਭ ਤੋਂ ਵੱਡਾ ਉਦਯੋਗਿਕ ਘਰਾਨਾ ਮੰਨਿਆ ਜਾਂਦਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਆਨਲਾਈਨ ਖਰੀਦ ਵੱਧਣ ਕਾਰਣ ਡਾਇਮੰਡ ਦਾ ਵਪਾਰ ਲੱਗਾ ਚਮਕਣ
NEXT STORY