ਅੰਕਾਰਾ— ਤੁਰਕੀ ਪੁਲਸ ਨੇ ਏਲਾਜਿਗ ਸੂਬੇ 'ਚ ਸ਼ੁੱਕਰਵਾਰ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ) ਦੇ ਘੱਟੋ ਤੋ ਘੱਟ 22 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਖਬਰਾਂ ਮੁਤਾਬਕ ਆਈ.ਐੱਸ ਦੇ ਵਿਰੁੱਧ ਜਾਂਚ ਦੇ ਸਿਲਸਿਲੇ 'ਚ ਉਨ੍ਹਾਂ ਨੂੰ 11 ਅਗਸਤ ਨੂੰ ਕਈ ਜਗ੍ਹਾ ਤੋਂ ਕਾਰਵਾਈ ਦੌਰਾਨ ਹਿਰਾਸਤ 'ਚ ਲਿਆ ਗਿਆ। ਤੁਰਕੀ ਅਧਿਕਾਰੀਆਂ ਨੇ ਵੀਰਵਾਰ ਨੂੰ ਰੂਸੀ ਮੂਲ ਦੇ ਇਕ ਸ਼ੱਕੀ ਆਈ.ਐੱਸ ਅੱਤਵਾਦੀ ਉਸ ਵੇਲੇ ਹਿਰਾਸਤ 'ਚ ਲਿਆ ਗਿਆ, ਜਦੋ ਉਹ ਇਕ ਅਮਰੀਕੀ ਜਹਾਜ਼ 'ਤੇ ਡਰੋਨ ਨਾਲ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਆਤਮਘਾਤੀ ਬੰਬ ਧਮਾਕਿਆਂ ਲਈ ਜ਼ਿੰਮੇਵਾਰ ਇਹ ਸੰਗਠਨ ਤੁਰਕੀ 'ਚ ਸੁਰੱਖਿਆ ਦੇ ਮੱਦੇਨਜ਼ਰ ਸਭ ਤੋਂ ਜ਼ਿਆਦਾ ਖਤਰਨਾਕ ਬੰਬ ਬਣਾ ਗਿਆ ਹੈ। ਅੰਕਾਰਾ ਤੋਂ ਹੁਣ ਤਕ 5,000 ਆਈ.ਐੱਸ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਜਾ ਚੁੱਕਿਆ ਹੈ ਅਤੇ 95 ਵੱਖ-ਵੱਖ ਦੇਸ਼ਾਂ ਤੋਂ 3,200 ਤੋ ਜ਼ਿਆਦਾ ਵਿਦੇਸ਼ੀ ਅੱਤਵਾਦੀਆਂ ਨੂੰ ਕੱਢ ਦਿੱਤਾ ਜਾ ਚੁੱਕਿਆ ਹੈ। ਤੁਰਕੀ ਸ਼ਾਸਨ ਨੇ 38,000 ਤੋਂ ਜ਼ਿਆਦਾ ਵਿਅਕਤੀਆਂ ਨੂੰ ਦੇਸ਼ 'ਚ ਦਾਖਲ ਹੋਣ ਲਈ ਰੋਕ ਦਿੱਤਾ ਗਿਆ ਹੈ।
ਟਰਾਂਸ ਮਾਊਨਟੇਨ ਪਾਈਪਲਾਈਨ ਖਿਲਾਫ ਬੀਸੀ ਲੜੇਗਾ ਕਾਨੂੰਨੀ ਲੜਾਈ
NEXT STORY