ਬੇਰੂਤ (ਭਾਸ਼ਾ)- ਉੱਤਰ-ਪੂਰਬੀ ਸੀਰੀਆ ਵਿੱਚ ਹਫਤੇ ਦੇ ਅੰਤ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ 22 ਅਮਰੀਕੀ ਫ਼ੌਜੀ ਜ਼ਖ਼ਮੀ ਹੋ ਗਏ। ਅਮਰੀਕੀ ਫ਼ੌਜ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਜ਼ਖ਼ਮੀ ਫ਼ੌਜੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਵਿੱਚ ਕਿਹਾ ਗਿਆ ਹੈ, "ਉੱਤਰ-ਪੂਰਬੀ ਸੀਰੀਆ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਵੱਖ-ਵੱਖ ਰੈਂਕ ਦੇ ਅਮਰੀਕੀ ਫ਼ੌਜ ਦੇ 22 ਮੈਂਬਰ ਜ਼ਖ਼ਮੀ ਹੋ ਗਏ।"
ਫ਼ੌਜ ਮੁਤਾਬਕ ਇਹ ਘਟਨਾ ਐਤਵਾਰ ਨੂੰ ਵਾਪਰੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣ ਵੱਲੋਂ ਕਿਸੇ ਹਮਲੇ ਦੀ ਕੋਈ ਸੂਚਨਾ ਨਹੀਂ ਹੈ। ਅਮਰੀਕਾ ਸਮਰਥਿਤ ਸੀਰੀਆਈ ਕੁਰਦ ਬਲਾਂ ਦੇ ਇਕ ਬੁਲਾਰੇ ਨੇ ਇਸ ਬਾਰੇ ਵਿਚ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ। ਇਸ ਸਮੇਂ ਸੀਰੀਆ ਵਿੱਚ ਘੱਟੋ-ਘੱਟ 900 ਅਮਰੀਕੀ ਫ਼ੌਜੀ ਹਨ ਅਤੇ ਉਨ੍ਹਾਂ ਨਾਲ ਕੰਟਰੈਕਟ ਕਰਮਚਾਰੀ ਵੀ ਹਨ, ਜਿਨ੍ਹਾਂ ਸੰਖਿਆ ਪਤਾ ਨਹੀਂ ਹੈ। ਅਮਰੀਕੀ ਬਲ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਖਿਲਾਫ ਲੜਾਈ ਵਿੱਚ ਕੁਰਦਾਂ ਦੀ ਅਗਵਾਈ ਵਾਲੇ ਸੀਰੀਆਈ ਡੈਮੋਕ੍ਰੇਟਿਕ ਫੋਰਸਿਜ਼ ਦੀ ਮਦਦ ਕਰ ਰਹੇ ਹਨ।
ਕੈਨੇਡਾ ਨੇ ਖੋਲ੍ਹੇ ਨਾਬਾਲਗ ਬੱਚਿਆਂ ਲਈ ਮਾਈਨਰ ਸਟੱਡੀ ਵੀਜ਼ਾ, ਜਲਦ ਕਰੋ ਅਪਲਾਈ
NEXT STORY