ਲੰਡਨ— ਬ੍ਰਿਟੇਨ ਦੇ ਲੀਸੇਸਟਰ ਸ਼ਹਿਰ 'ਚ ਭਾਰਤੀ ਮੂਲ ਦੇ ਇਕ ਬੁਜ਼ੁਰਗ ਗਹਿਣੇ ਵੇਚਣ ਵਾਲੀ ਦੀ 'ਬੇਰਹਿਮੀ' ਨਾਲ ਹੱਤਿਆ ਕਰਨ ਲਈ ਦੋਸ਼ੀ ਕਰਾਰ ਦਿੱਤੇ ਗਏ ਤਿੰਨ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਥਾਮਸ ਰਜਿਵਸ (24) ਤੇ ਚਾਰਲਸ ਮੈਕਲੇ (20) ਨੂੰ ਇਸ ਸਾਲ ਦੀ ਸ਼ੁਰੂਆਤ 'ਚ ਲੁੱਟਖੋਹ ਦੀ ਇਕ ਘਟਨਾ ਦੌਰਾਨ ਰਮਣੀਕਲਾਲ ਜੋਗੀਆ ਦੀ ਹੱਤਿਆ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਬਰਮਿੰਘਮ ਕ੍ਰਾਊਨ ਅਦਾਲਤ ਨੇ ਸੋਮਵਾਰ ਨੂੰ ਰਜਿਵਸ ਨੂੰ ਘੱਟੋਂ ਘੱਟ 33 ਸਾਲ ਦੀ ਸਜ਼ਾ ਜਦਕਿ ਮੈਕਲੇ ਨੂੰ ਘੱਟੋਂ ਘੱਟ 30 ਸਾਲ ਦੀ ਜੇਲ ਦੀ ਸਜ਼ਾ ਸੁਣਾਈ। ਹੱਤਿਆ ਦਾ ਸਭ ਤੋਂ ਘੱਟ ਦੋਸ਼ਾਂ ਵਾਲਾ ਤੀਜਾ ਦੋਸ਼ੀ ਵਿਅਕਤੀ 20 ਸਾਲਾ ਕੈਲਨ ਰੀਵ ਨੂੰ 16 ਸਾਲ ਦੀ ਜੇਲ ਦੀ ਸਜ਼ਾ ਦਿੱਤੀ ਗਈ।
ਬਰਾਕ ਓਬਾਮਾ ਨੂੰ ਇਸ ਹਰਕਤ ਕਾਰਨ ਡੀਜ਼ਨੀਲੈਂਡ ਤੋਂ ਕੱਢ ਦਿੱਤਾ ਗਿਆ ਸੀ ਬਾਹਰ
NEXT STORY