ਲੰਡਨ (ਏਜੰਸੀ)- ਪੂਰੇ ਵਿਸ਼ਵ ਵਿਚ ਨਵੇਂ ਸਾਲ ਦਾ ਜਸ਼ਨ ਬੜੀ ਧੂਮਧਾਮ ਨਾਲ ਮਨਾਇਆ ਗਿਆ। ਆਸਟ੍ਰੇਲੀਆ ਅਤੇ ਨਿਊਜ਼ੀਲਐਂਡ ਵਿਚ ਨਵੇਂ ਸਾਲ ਦੀ ਆਮ ਮੌਕੇ ਪਟਾਕੇ ਚਲਾਏ ਗਏ ਤਾਂ ਕਿਤੇ ਲੋਕਾਂ ਵਲੋਂ ਪਾਰਟੀਆਂ ਕਰਕੇ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ। ਇਸੇ ਤਰ੍ਹਾਂ ਬ੍ਰਿਟੇਨ ਵਿਚ ਨਵੇਂ ਸਾਲ ਦੇ ਜਸ਼ਨ ਵਿਚ ਪ੍ਰੇਡ ਕੱਢੀ ਗਈ, ਜਿਸ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਪ੍ਰੇਡ ਵਿਚ ਕਈ ਕਲਾਕਾਰਾਂ ਨੇ ਆਪਣੇ ਕਰਤਬ ਦੇ ਜੌਹਰ ਦਿਖਾਏ।
ਸਟੰਟਮੈਨਾਂ ਨੇ ਮੋਟਰਸਾਈਕਲਾਂ ਰਾਹੀਂ ਕਈ ਤਰ੍ਹਾਂ ਦੇ ਸਟੰਟ ਕੀਤੇ ਅਤੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਬੱਚਿਆਂ ਵਲੋਂ ਮਨਮੋਹਕ ਪੁਸ਼ਾਕਾਂ ਪਾ ਕੇ ਪ੍ਰੇਡ ਨੂੰ ਚਾਰ ਚੰਨ ਲਾਏ ਗਏ। ਇਸ ਮੌਕੇ ਲੰਡਨ ਪ੍ਰੇਡ ਵਿਚ ਇਕ ਘੋੜਾ ਜ਼ਮੀਨ ’ਤੇ ਡਿੱਗ ਗਿਆ। ਸੋਮਵਾਰ ਨੂੰ ਕੱਢੀ ਗਈ ਇਸ ਪ੍ਰੇਡ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ ਅਤੇ 8000 ਪਰਫੋਰਮਰ ਪੂਰੇ ਵਿਸ਼ਵ ਵਿਚੋਂ ਪ੍ਰੇਡ ਵਿਚ ਆਪਣੇ ਜੌਹਰ ਦਿਖਾਉਂਦੇ ਨਜ਼ਰ ਆਏ। ਇਨ੍ਹਾਂ ਵਿਚ ਡਾਂਸਰ, ਐਕਰੋਬੈਟ, ਚੀਅਰਲੀਡਰ ਅਤੇ ਮਾਰਚਿੰਗ ਬੈਂਡ ਵੀ ਸ਼ਾਮਲ ਹਨ। ਇਸ ਪ੍ਰੇਡ ਨੂੰ ਵੈਸਟਮਿਨਸਟਰ ਦੇ ਮੇਅਰ ਨੇ ਹੋਸਟ ਕੀਤਾ। ਪ੍ਰੇਡ ਵਿਚ ਇਕ ਬੱਗੀ ਨੂੰ ਖਿੱਚ ਰਿਹਾ ਇਕ ਘੋੜਾ ਅਚਾਨਕ ਹੀ ਵਾਟਰਲੂ ਪੈਲੇਸ ਨੇੜੇ ਜ਼ਮੀਨ ’ਤੇ ਡਿੱਗ ਗਿਆ, ਜਿਸ ਨੂੰ ਦੇਖ ਕੇ ਲੋਕ ਡਰ ਗਏ।
ਬੱਗੀ ਡਰਾਈਵਰ ਥੋੜੀ ਦੇਰ ਕੋਸ਼ਿਸ਼ ਕਰਾ ਰਿਹਾ ਕਿ ਘੋੜਾ ਦੁਬਾਰਾ ਉੱਠ ਜਾਵੇ। ਮੌਕੇ ’ਤੇ ਮੌਜੂਦ ਫਰੈਨ ਪੈਰੋ ਨੇ ਆਪਣੇ ਟਵਿੱਟਰ ਅਕਾਉਂਟ ’ਤੇ ਲਿਖਿਆ ਕਿ ਘੋੜਾ ਉਥੇ ਸ਼ਾਮਲ ਬੈਂਡ ਅਤੇ ਮਾਰਚ ਕਰ ਰਹੇ ਲੋਕਾਂ ਨੂੰ ਦੇਖ ਡਰ ਗਿਆ ਸੀ, ਜਿਸ ਕਾਰਨ ਉਹ ਲੜਖੜਾ ਕੇ ਜ਼ਮੀਨ ’ਤੇ ਡਿੱਗ ਗਿਆ। ਘੋੜਾ ਤਕਰੀਬਨ 5 ਮਿੰਟ ਤੱਕ ਹੇਠਾਂ ਡਿਗਿਆ ਰਿਹਾ ਪਰ ਬਾਅਦ ਵਿਚ ਉਸ ਨੂੰ ਉਠਾ ਲਿਆ ਗਿਆ ਅਤੇ ਉਹ ਦੁਬਾਰਾ ਪਰੇਡ ਵਿਚ ਸ਼ਾਮਲ ਕੀਤਾ ਗਿਆ।
ਲੰਡਨ ਵਿਚ ਇਹ ਨਵੇਂ ਸਾਲ ਮੌਕੇ ਕੱਢੀ ਗਈ 32ਵੀਂ ਪਰੇਡ ਹੈ, ਜਿਸ ਦੀ ਕਵਰੇਜ ਲਈ 600 ਟੀਵੀ ਸਟੇਸ਼ਨ ਦੇ ਮੁਲਾਜ਼ਮਾਂ ਵਲੋਂ ਆਪਣੇ ਕੈਮਰਿਆਂ ਵਿਚ ਫਿਲਮਾਇਆ ਗਿਆ। ਟੀਵੀ ਰਾਹੀਂ ਇਸ ਪ੍ਰੇਡ ਨੂੰ ਤਕਰੀਬਨ 5 ਲੱਖ ਲੋਕਾਂ ਨੇ ਦੇਖਿਆ। 21 ਮਾਰਚਿੰਗ ਬੈਂਡ ਅਮਰੀਕਾ ਤੋਂ ਜਦੋਂ ਕਿ 15 ਲੰਡਨ ਤੋਂ, 1000 ਚੀਅਰਲੀਡਰ, ਵਿਸ਼ਾਲ ਇੰਫਲਾਟੇਬਲਸ, ਘੋੜੇ, ਬਾਂਦਰ ਤੇ ਪੁਰਾਣੀਆਂ ਗੱਡੀਆਂ ਪ੍ਰੇਡ ਵਿਚ ਸ਼ਾਮਲ ਕੀਤੀਆਂ ਗਈਆਂ।
ਸਿਡਨੀ ਘੁੰਮਣ ਆਏ ਪਰਿਵਾਰ ਦੀ ਮੌਤ, ਰਿਸ਼ਤੇਦਾਰਾਂ 'ਚ ਵੰਡੇ ਸੀ ਵਿਆਹ ਦੇ ਕਾਰਡ
NEXT STORY