ਕਾਠਮੰਡੂ (ਵਾਰਤਾ)— ਨੇਪਾਲ ਵਿਚ ਸੋਮਵਾਰ ਨੂੰ 68ਵਾਂ ਲੋਕਤੰਤਰੀ ਦਿਵਸ ਮਨਾਇਆ ਗਿਆ। ਨੇਪਾਲ ਦੇ ਕਾਠਮੰਡੂ ਦੇ ਟੁੰਡੀਖੇਲ ਵਿਖੇ ਮਨਾਏ ਜਾ ਰਹੇ ਇਸ ਸਮਾਰੋਹ ਵਿਚ ਦੇਸ਼ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ, ਉਪ ਰਾਸ਼ਟਰਪਤੀ ਨੰਦ ਬਹਾਦੁਰ ਪੁਨ ਅਤੇ ਪ੍ਰਧਾਨ ਮੰਤਰੀ ਕੇ. ਪੀ. ਓਲੀ ਨੇ ਨੇਪਾਲ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਰਾਸ਼ਟਰਪਤੀ ਭੰਡਾਰੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਵੱਖ-ਵੱਖ ਪੜਾਆਂ ਵਿਚ ਚੋਣਾਂ ਖਤਮ ਹੋਣ ਮਗਰੋਂ ਦੇਸ਼ ਵਿਚ ਆਰਥਿਕ ਖੁਸ਼ਹਾਲੀ ਅਤੇ ਬਿਹਤਰੀਨ ਸ਼ਾਸਨ ਬਣਿਆ ਰਹੇਗਾ।ਉਪ ਰਾਸ਼ਟਰਪਤੀ ਪੁਨ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਦੇਸ਼ ਹੁਣ ਖੁਸ਼ਹਾਲੀ ਦੇ ਨਵੇਂ ਦੌਰ ਵਿਚ ਦਾਖਲ ਹੋ ਚੁੱਕਾ ਹੈ।
ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਲੋਕਾਂ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਓਲੀ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਦੀ ਸਰਕਾਰ ਰੁਜ਼ਗਾਰ ਵਿਚ ਸੁਧਾਰ ਲਿਆਵੇਗੀ।
ਨੇਪਾਲ ਦੇ ਕਾਠਮੰਡੂ ਦੇ ਟੁੰਡੀਖੇਲ ਵਿਖੇ ਮਨਾਏ ਜਾ ਰਹੇ ਸਮਾਰੋਹ ਵਿਚ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।
ਇਨ੍ਹਾਂ ਵਿਚ ਨੌਜਵਾਨਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਪੁਲਸ ਫੌਜੀਆਂ ਦੀ ਪਰੇਡ ਵੀ ਕੱਢੀ ਗਈ।
ਨਕਾਬਪੋਸ਼ ਕਲਾਕਾਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਨੇਪਾਲੀ ਕੁੜੀਆਂ ਨੇ ਕੁਮਾਰੀ ਦੇ ਰੂਪ ਵਿਚ ਤਿਆਰ ਹੋ ਕੇ ਨਾਚ ਪੇਸ਼ ਕੀਤਾ।
ਅਧਿਆਪਿਕਾ ਦੀ ਗਲਤੀ ਨਾਲ -5 ਡਿਗਰੀ ਤਾਪਮਾਨ 'ਚ ਰਹੀ ਬੱਚੀ ਦੀ ਮੌਤ
NEXT STORY