ਤਾਇਪੇ— ਪੂਰਬੀ ਤਾਇਵਾਨ 'ਚ ਅੱਜ ਰਾਤ 6.4 ਤੀਬਰਤਾ ਦਾ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਅਮਰੀਕੀ ਭੂ-ਵਿਗਿਆਨਿਆਂ ਨੇ ਦੱਸਿਆ ਕਿ ਭੂਚਾਲ ਦਾ ਝਟਕਾ ਹਾਲ ਦੇ ਦਿਨਾਂ 'ਚ ਇਲਾਕੇ 'ਚ ਆਉਣ ਵਾਲਾ ਦਰਮਿਆਨੀ ਤੀਬਰਤਾ ਵਾਲਾ ਝਟਕਾ ਹੈ। ਅਮਰੀਕੀ ਭੂ-ਵਿਗਿਆਨੀ ਸਰਵੇਖਣ ਮੁਤਾਬਕ ਭੂਚਾਲ ਸਥਾਨਕ ਸਮਾਂ ਮੁਤਾਬਕ ਰਾਤ 11:50 ਵਜੇ ਆਇਆ। ਇਸ ਦਾ ਕੇਂਦਰ ਬੰਦਰਗਾਹ ਸ਼ਹਿਰ ਹੁਆਲਿਨ ਤੋਂ ਕਰੀਬ 21 ਕਿਲੋਮੀਟਰ ਪੂਰਬੀ ਉੱਤਰੀ ਦਿਸ਼ਾਂ 'ਚ ਆਇਆ ਸੀ।

ਤਾਇਵਾਨ ਦੇ ਮੌਸਮ ਬਿਊਰੋ ਨੇ ਭੂਚਾਲ ਦੀ ਤੀਬਰਤਾ 6.0 ਮਾਪੀ ਹੈ। ਤਾਇਵਾਨ ਕੈਬਨਿਟ ਨੇ ਰਾਸ਼ਟਰੀ ਫਾਇਰ ਏਜੰਸੀ ਦੇ ਹਵਾਲੇ ਤੋਂ ਦੱਸਿਆ ਕਿ ਭੂਚਾਲ ਦਾ ਕਾਰਨ ਤਾਇਵਾਨ ਦੇ ਪੂਬਰੀ ਉੱਤਰੀ ਤਟ 'ਤੇ ਸਥਿਤ 300 ਕਮਰਿਆਂ ਵਾਲਾ ਇਕ ਹੋਟਲ 6.4 ਦੀ ਤੀਬਰਤਾ ਦੇ ਭੂਚਾਲ ਕਾਰਨ ਡਿੱਗ ਗਿਆ। ਤਾਇਵਾਨ ਕੈਬਨਿਟ ਨੇ ਕਿਹਾ ਕਿ ਇਸ ਭੂਚਾਲ ਕਾਰਨ ਹੋਰ ਕਈ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ 2 ਲੋਕਾਂ ਦੇ ਮਾਰੇ ਦੀ ਖਬਰ ਹੈ ਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ।

ਜਾਣਕਾਰੀ ਮੁਤਾਬਕ ਹੋਟਲ 'ਚ 30 ਦੇ ਕਰੀਬ ਲੋਕ ਫਸੇ ਹੋਏ ਹਨ। ਜਿਹੜਾ 4 ਸਟਾਰ ਹੋਟਲ ਡਿੱਗਿਆ ਹੈ ਉਸ ਦਾ ਨਾਂ ਮਾਰਸ਼ਲ ਹੋਟਲ ਦੱਸਿਆ ਜਾ ਰਿਹਾ ਹੈ। ਉਸ 'ਚ ਕਰੀਬ 300 ਕਮਰੇ ਹਨ। ਭੂਚਾਲ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਗਾਤਾਰ ਤਸਵੀਰਾਂ ਪੋਸਟ ਕੀਤੀ ਜਾ ਰਹੀਆਂ ਹਨ। ਸਰਕਾਰ ਨੇ ਵੀ ਹੋਟਲ ਨੂੰ ਨੁਕਸਾਨ ਪਹੁੰਚਣ ਦੀ ਹੱਲ ਸਵੀਕਾਰ ਕੀਤਾ ਹੈ ਪਰ ਹੋਰ ਜ਼ਿਆਦਾ ਜਾਣਕਰੀ ਨਹੀਂ ਦਿੱਤੀ ਹੈ। ਸੈਂਟਰਲ ਵੈਦਰ ਬਿਊਰੋ ਦੀ ਰਿਪੋਰਟ ਮੁਤਾਬਕ ਤਾਇਵਾਨ ਨੇ ਅੱਜ ਭੂਚਾਲ ਦੇ ਝਟਕਿਆਂ ਨੂੰ 19 ਵਾਰ ਮਹਿਸੂਸ ਕੀਤਾ ਸੀ।

ਜ਼ਿਕਰਯੋਗ ਹੈ ਕਿ ਦੱਖਣੀ ਤਾਇਵਾਨ 'ਚ 2 ਸਾਲ ਪਹਿਲਾਂ 6.4 ਤੀਬਰਤਾ ਦੇ ਆਏ ਭੂਚਾਲ ਕਾਰਨ 116 ਲੋਕਾਂ ਦੀ ਮੌਤ ਹੋ ਗਈ ਸੀ।
ਅਬੂ-ਧਾਬੀ ਦੀ ਇਹ ਨੰਬਰ ਪਲੇਟ ਖਰੀਦਣ ਲਈ ਵਪਾਰੀ ਨੇ ਕੀਤਾ ਇਹ ਕਾਰਾ, ਹੋਈ ਜੇਲ
NEXT STORY