ਤੇਲ ਅਵੀਵ (ਯੂ. ਐੱਨ. ਆਈ.)- ਇਜ਼ਰਾਈਲ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਐਲਾਨ ਕੀਤਾ ਕਿ 2,000 ਪੌਂਡ ਦੇ ਐੱਮ. ਕੇ.-84 ਭਾਰੀ ਹਵਾਈ ਬੰਬਾਂ ਦਾ ਜ਼ਖੀਰਾ ਸਮੁੰਦਰ ਦੇ ਰਸਤਿਓਂ ਇਜ਼ਰਾਈਲ ਪਹੁੰਚ ਗਿਆ ਹੈ। ਜਾਣਕਾਰੀ ਦਿੰਦੇ ਹੋਏ, ਰੱਖਿਆ ਮੰਤਰਾਲੇ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਨੇ ਇਸ ਖੇਪ ਨੂੰ ਰੋਕ ਦਿੱਤਾ ਸੀ ਪਰ ਟਰੰਪ ਪ੍ਰਸ਼ਾਸਨ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਹ ਬੰਬ ਇਜ਼ਰਾਈਲ ਪਹੁੰਚ ਗਏ ਹਨ।
ਇਹ ਵੀ ਪੜ੍ਹੋ: ਕਦੋਂ ਹੋਵੇਗਾ ਦੁਨੀਆ ਦਾ ਅੰਤ! ਮਹਾਨ ਵਿਗਿਆਨੀ ਨਿਊਟਨ ਨੇ 300 ਸਾਲ ਪਹਿਲਾਂ ਕਰ ਦਿੱਤੀ ਸੀ ਭਵਿੱਖਬਾਣੀ
ਇਜ਼ਰਾਈਲ ਰੱਖਿਆ ਮੰਤਰਾਲੇ ਦੇ ਮਿਸ਼ਨ ਟੂ ਯੂਨਾਈਟਿਡ ਸਟੇਟਸ ਤੇ ਮੰਤਰਾਲੇ ਦੇ ਰੱਖਿਆ ਖਰੀਦ ਡਾਇਰੈਕਟੋਰੇਟ (ਡੀ. ਪੀ. ਡੀ.) ਦੀ ਅੰਤਰਰਾਸ਼ਟਰੀ ਆਵਾਜਾਈ ਅਧਿਕਾਰ ਇਕਾਈ ਦੀ ਅਗਵਾਈ ਵਿਚ ਇਕ ਸਾਂਝੇ ਆਪ੍ਰੇਸ਼ਨ ਵਿਚ ਅਮਰੀਕੀ ਸਰਕਾਰ ਵੱਲੋਂ ਭੇਜਿਆ ਗਿਆ ਭਾਰੀ ਹਵਾਈ ਬੰਬਾਂ ਦਾ ਜ਼ਖੀਰਾ ਸ਼ਨੀਵਾਰ ਰਾਤ ਨੂੰ ਉਤਾਰਿਆ ਗਿਆ।
ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ 'ਚ 3 ਭਰਾਵਾਂ ਸਣੇ 10 ਲੋਕਾਂ ਦੀ ਮੌਤ
ਇਜ਼ਰਾਈਲੀ ਰੱਖਿਆ ਮੰਤਰਾਲਾ ਨੇ ਸੋਸ਼ਲ ਮੀਡੀਆ 'ਤੇ ਕੁਝ ਟਰੱਕਾਂ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ, ਜੋ ਬੰਦਰਗਾਹ ਤੋਂ ਹਥਿਆਰ ਲਿਆ ਰਹੇ ਹਨ। ਅਮਰੀਕਾ ਨੇ ਇਜ਼ਰਾਈਲ ਦੀ ਮਦਦ ਅਜਿਹੇ ਸਮੇਂ ਕੀਤੀ ਹੈ ਜਦੋਂ ਈਰਾਨ ਤੋਂ ਇਲਾਵਾ, ਉਹ ਲੇਬਨਾਨ ਵਿੱਚ ਹਿਜ਼ਬੁੱਲਾ ਅਤੇ ਫਲਸਤੀਨ ਵਿੱਚ ਹਮਾਸ ਨਾਲ ਤਣਾਅ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਬਾਅਦ, ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਮੱਧ ਪੂਰਬ ਵਿੱਚ ਤਣਾਅ ਫਿਰ ਵਧ ਸਕਦਾ ਹੈ।
ਇਹ ਵੀ ਪੜ੍ਹੋ: ਤੇਰਾ ਸਾਥ ਨਾ ਛੋੜੇਂਗੇ! ਬ੍ਰਾਜ਼ੀਲ ਦੇ ਇਸ ਜੋੜੇ ਨੇ ਬਣਾਇਆ ਸਭ ਤੋਂ ਲੰਬੇ ਵਿਆਹ ਦਾ ਰਿਕਾਰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਸੜਕ ਹਾਦਸੇ 'ਚ 3 ਭਰਾਵਾਂ ਸਣੇ 10 ਲੋਕਾਂ ਦੀ ਮੌਤ
NEXT STORY