ਰੋਮ/ਇਟਲੀ (ਕੈਂਥ)—ਇਟਲੀ ਵਿੱਚ ਸਰਕਾਰ ਜਿੱਥੇ ਸ਼ਰਨ ਲਈ ਆ ਰਹੇ ਲੀਬੀਆ ਜਾਂ ਹੋਰ ਦੇਸ਼ਾਂ ਦੇ ਲੋਕਾਂ ਉਪੱਰ ਦਿਆਲਤਾ ਦਿਖਾ ਕੇ ਉਹਨਾਂ ਨੂੰ ਇਟਾਲੀਅਨ ਨਾਗਰਿਕਤਾ ਬਖ਼ਸ ਰਹੀ ਹੈ, ਉੱਥੇ ਹੀ ਰੋਮ ਦੇ ਵੀਆ ਕੁਰਤਾਤੋਨੇ ਦੀ ਇਕ ਇਮਾਰਤ ਵਿਚੋਂ ਪ੍ਰਵਾਸੀਆਂ ਨੂੰ ਬੇਦਖਲ ਕਰਨ ਦੇ ਰੋਸ ਕਾਰਨ ਲਗਭਗ 100 ਪ੍ਰਵਾਸੀਆਂ ਅਤੇ ਪੁਲਸ ਵਿਚਕਾਰ ਹੋਈ ਖਿਚੋਤਾਣ ਨੇ ਗੰਭੀਰ ਦੰਗੇ ਦਾ ਰੂਪ ਧਾਰਨ ਕਰ ਲਿਆ। ਇਹ ਦੰਗਈ ਹਾਦਸਾ 24 ਅਗਸਤ ਨੂੰ ਟਰਮਿਨੀ ਸਟੇਸ਼ਨ ਦੇ ਨੇੜ੍ਹੇ ਵਾਪਰਿਆ, ਜੋ ਕਿ ਤਕਰੀਬਨ 6 ਘੰਟੇ ਤੱਕ ਜਾਰੀ ਰਿਹਾ।
ਰੋਮ ਦੇ ਕੇਂਦਰ ਵਿਚ ਸਥਿਤ ਟਰਮਿਨੀ ਸਟੇਸ਼ਨ ਦੇ ਬਾਹਰ ਬੱਸ ਟਰਮੀਨਲ ਵਿਚ ਪ੍ਰਵਾਸੀਆਂ ਅਤੇ ਉੱਥੇ ਕੰਟਰੋਲ ਕਰਨ ਵਾਲੀ ਪੁਲਸ ਵਿਚਕਾਰ ਹੋਏ ਸੰਘਰਸ਼ ਨੇ ਦੰਗੇ ਦਾ ਰੂਪ ਧਾਰਨ ਕਰ ਲਿਆ।
ਏਰੀਤਰੇਆ ਵਿਚੋਂ ਸ਼ਰਣ ਦੀ ਚਾਹ ਨਾਲ ਆਏ 800 ਦੇ ਕਰੀਬ ਪ੍ਰਵਾਸੀ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਿਲ ਹਨ, ਦੁਆਰਾ ਪਿਛਲੇ ਕਈ ਸਾਲਾਂ ਤੋਂ ਇੱਥੇ ਇਕ ਸਰਕਾਰੀ ਇਮਾਰਤ ਉੱਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਸੀ, ਜਿਸਨੂੰ ਪੁਲਸ ਵੱਲੋਂ ਖਾਲ੍ਹੀ ਕਰਵਾਉਣ ਕਾਰਨ ਇਹ ਦੰਗਾ ਹੋਇਆ।
ਪ੍ਰਵਾਸੀਆਂ ਵੱਲੋਂ ਪੁਲਸ ਉੱਤੇ ਪੱਥਰ, ਪੈਟਰੋਲ ਬੰਬ ਅਤੇ ਓਪਨ ਗੈਸ ਕਨੈਸਟਰਸ ਨਾਲ ਹਮਲਾ ਕੀਤਾ, ਜਿਸ ਕਾਰਨ ਪੁਲਸ ਨੂੰ ਪ੍ਰਵਾਸੀਆਂ ਨੂੰ ਹਮਲੇ ਤੋਂ ਰੋਕਣ ਲਈ ਉਨ੍ਹਾਂ ਉੱਪਰ ਪਾਣੀ ਦੀਆਂ ਤੇਜ ਵਾਛੜਾਂ ਦੀ ਵਰਤੋਂ ਕਰਨੀ ਪਈ। ਪ੍ਰਵਾਸੀਆਂ ਦੇ ਹੱਕ ਵਿਚ ਕੰਮ ਕਰਨ ਵਾਲੀ ਸੰਸਥਾ ਯੂਨੀਸੇਫ ਨੇ ਇਸਦੀ ਸਖ਼ਤ ਨਿੰਦਿਆ ਕਰਦੇ ਹੋਏ ਕਿਹਾ ਕਿ, ਪੁਲਸ ਵੱਲੋਂ ਕੀਤੀ ਘਈ ਇਹ ਇਕ ਬਹੁਤ ਹੀ ਘਿਨਾਉਣੀ ਹਰਕਤ ਹੈ। 800 ਪ੍ਰਵਾਸੀ ਵਿਅਕਤੀਆਂ ਨੂੰ ਅਮਾਨਵਤਾ ਦਿਖਾਉਂਦੇ ਹੋਏ ਬੇਘਰ ਕਰ ਕੇ ਇਕਦਮ ਸੜਕ ਉੱਤੇ ਸੁੱਟ ਦਿੱਤਾ ਗਿਆ। ਜਦੋਂ ਕਿ ਪੁਲਸ ਦਾ ਕਹਿਣਾ ਹੈ ਕਿ, ਪ੍ਰਵਾਸੀਆਂ ਦੇ ਰਹਿਣ ਲਈ ਸ਼ਹਿਰ ਦੇ ਖੇਤਰ ਤੋਰੇ ਮਾਊਰਾ ਅਤੇ ਬੋਚੇਆ ਵਿਖੇ ਕੈਂਪ ਪਹਿਲਾਂ ਹੀ ਤਿਆਰ ਕੀਤੇ ਗਏ ਹਨ।ਪ੍ਰੈੱਸ ਨੂੰ ਇਸ ਘਟਨਾ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸਤਰਾਨੇਰੀ ਇਨ ਇਤਾਲੀਆ ਦੀ ਨੁਮਾਇੰਦੀ ਬੀਬੀ ਵਰਿੰਦਰਪਾਲ ਕੌਰ ਧਾਲੀਵਾਲ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ, ਜਿਸ ਕਾਰਨ 100 ਪ੍ਰਵਾਸੀ ਪਰਿਵਾਰਾਂ ਦੇ ਭੱਵਿਖ ਦਾ ਸਵਾਲ ਹੈ ਕਿਉਂਕਿ ਵਿਦੇਸ਼ ਵਿੱਚ ਨੰਨੇ ਬੱਚਿਆਂ ਨੂੰ ਬਿਨਾਂ ਛੱਤ ਰੱਖਣਾ ਬਹੁਤ ਔਖਾ ਹੈ।
ਟਰੰਪ ਦੀ ਚਿਤਾਵਨੀ ਤੋਂ ਘਬਰਾਇਆ ਪਾਕਿ, ਹੁਣ ਬਣਾ ਰਿਹਾ ਹੈ ਇਹ ਯੋਜਨਾ
NEXT STORY