ਵਾਸ਼ਿੰਗਟਨ (ਬਿਊਰੋ)— ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਝੂਠੀ ਅਫਵਾਹ ਫੈਲਾ ਰਹੇ ਪਾਕਿਸਤਾਨ ਨੂੰ ਅਮਰੀਕਾ ਤੋਂ ਸਖਤ ਨਸੀਹਤ ਮਿਲੀ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਪਹਿਲਾਂ ਚੀਨ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿਚ ਰਰਿ ਰਹੇ ਮੁਸਲਮਾਨਾਂ ਦੀ ਚਿੰਤਾ ਕਰੇ। ਅਮਰੀਕਾ ਦੇ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਮੰਤਰੀ ਐਲਿਸ ਜੀ ਵੇਲਜ਼ ਨੇ ਕਿਹਾ ਕਿ ਚੀਨ ਵਿਚ ਮੁਸਲਿਮਾਂ ਦੇ ਹਾਲਾਤ ਕਾਫੀ ਖਰਾਬ ਹਨ। ਉਨ੍ਹਾਂ ਨੂੰ ਨਜ਼ਰਬੰਦੀ ਕੈਂਪਾਂ ਵਿਚ ਰੱਖਿਆ ਜਾ ਰਿਹਾ ਹੈ ਪਰ ਪਾਕਿਸਤਾਨ ਇਸ 'ਤੇ ਕੋਈ ਚਿੰਤਾ ਜ਼ਾਹਰ ਨਹੀਂ ਕਰਦਾ।
ਵੇਲਜ਼ ਨੇ ਕਿਹਾ ਕਿ ਪਾਕਿਸਤਾਨ ਨੂੰ ਇਸ ਮਾਮਲੇ 'ਤੇ ਜ਼ਿਆਦਾ ਚਿੰਤਾ ਜ਼ਾਹਰ ਕਰਨੀ ਚਾਹੀਦੀ ਹੈ ਕਿਉਂਕਿ ਇੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜ਼ਿਆਦਾ ਹੈ। ਟਰੰਪ ਪ੍ਰਸ਼ਾਸਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਚੀਨ ਵੱਲੋਂ ਮੁਸਲਿਮਾਂ ਦੇ ਨਜ਼ਰਬੰਦੀ ਕੈਂਪਾਂ ਦੇ ਭਿਆਨਕ ਤਸੀਹੇ ਦੇਣ ਦਾ ਮਾਮਲਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਪੂਰੇ ਚੀਨ ਵਿਚ ਮੁਸਲਿਮਾਂ ਦੇ ਹਾਲਾਤ ਬਦਤਰ ਹਨ। ਉਨ੍ਹਾਂ ਨੂੰ ਜ਼ਬਰੀ ਤਸ਼ੱਦਦ ਕੈਪਾਂ ਵਿਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਧਾਰਮਿਕ ਆਜ਼ਾਦੀ ਨਹੀਂ ਦਿੱਤੀ ਜਾ ਰਹੀ ਹੈ। ਅਸੀਂ ਭਵਿੱਖ ਵਿਚ ਵੀ ਇਸ ਮੁੱਦੇ ਨੂੰ ਬਾਰ-ਬਾਰ ਚੁੱਕਦੇ ਰਹਾਂਗੇ।
ਗੌਰਤਲਬ ਹੈ ਕਿ ਉਇਗਰ ਮੁਸਲਮਾਨਾਂ ਲਈ ਇਸਲਾਮਿਕ ਦੇਸ਼ ਇਸ ਲਈ ਚੁੱਪ ਹਨ ਕਿਉਂਕਿ ਉਹ ਚੀਨ ਦੀਆਂ ਨਜ਼ਰਾਂ ਵਿਚ ਬੁਰੇ ਨਹੀਂ ਬਣਨਾ ਚਾਹੁੰਦੇ। ਪਾਕਿਸਤਾਨ ਜਿਹੇ ਦੇਸ਼ ਦੀ ਅਰਥਵਿਵਸਥਾ ਤਾਂ ਚੀਨ ਦੇ ਸਹਾਰੇ ਹੀ ਚੱਲ ਰਹੀ ਹੈ। ਇਸ ਦੇ ਇਲਾਵਾ ਬਾਕੀ ਇਸਲਾਮਿਕ ਦੇਸ਼ਾਂ ਦੇ ਚੀਨ ਨਾਲ ਵਪਾਰਕ ਸੰਬੰਧ ਹਨ।
ਨਿਊਯਾਰਕ ਦੀਆਂ ਸੜਕਾਂ 'ਤੇ ਪਾਕਿ ਵਿਰੁੱਧ ਪ੍ਰਦਰਸ਼ਨ, ਤਸਵੀਰਾਂ ਵਾਇਰਲ
NEXT STORY