ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਇਕ ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ ਮ੍ਰਿਤਕਾਂ ਦੀ ਗਿਣਤੀ 1,500 ਤੋਂ ਵਧੇਰੇ ਹੋ ਚੁੱਕੀ ਹੈ। ਇਸ ਵਿਚ ਸਿਹਤ ਸੇਵਾ ਪ੍ਰਦਾਨ ਕਰਨ ਵਾਲਿਆਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਅਮਰੀਕਾ ਭਰ ਦੇ ਮੈਡੀਕਲ ਸਕੂਲ ਸੀਨੀਅਰ ਮੈਡੀਕਲ ਵਿਦਿਆਰਥੀਆਂ ਨੂੰ ਜਲਦੀ ਹੀ ਗ੍ਰੈਜੁਏਸ਼ਨ ਦੀ ਡਿਗਰੀ ਦੇਣ 'ਤੇ ਵਿਚਾਰ ਕਰ ਰਹੇ ਹਨ।
ਦੀ ਨਿਊਯਾਰਕ ਟਾਈਮਜ਼ ਦੇ ਮੁਤਾਬਕ ਨਿਊਯਾਰਕ ਯੂਨੀਵਰਸਿਟੀ ਵਿਚ ਗ੍ਰਾਸਮੈਨ ਸਕੂਲ ਆਫ ਮੈਡੀਸਨ ਵਿਦਿਆਰਥੀਆਂ ਨੂੰ ਜਲਦੀ ਹੀ ਗ੍ਰੈਜੁਏਸ਼ਨ ਦੀ ਡਿਗਰੀ ਦਿੱਤੇ ਜਾਣ ਦਾ ਐਲਾਨ ਕਰਨ ਵਾਲੀ ਪਹਿਲੀ ਅਮਰੀਕੀ ਯੂਨੀਵਰਸਿਟੀ ਸੀ। ਮੰਗਲਵਾਰ ਨੂੰ ਵਿਦਿਆਰਥੀਆਂ ਨੂੰ ਇਕ ਈ-ਮੇਲ ਭੇਜ ਕੇ ਇਹ ਜਾਣਕਾਰੀ ਦਿੱਤੀ ਗਈ ਸੀ। ਇਸ ਦੇ ਬਾਅਦ ਵੀਰਵਾਰ ਨੂੰ ਟਾਈਮਜ਼ ਯੂਨੀਵਰਸਿਟੀ, ਬੋਸਟਨ ਯੂਨੀਵਰਸਿਟੀ ਅਤੇ ਮੈਸਾਚੁਸੇਟਸ ਯੂਨੀਵਰਸਿਟੀ ਵਿਚ ਮੈਡੀਕਲ ਸਕੂਲਾਂ ਵਿਚ ਐਲਾਨ ਕੀਤਾ ਗਿਆ ਕਿ ਉਹਨਾਂ ਨੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਗ੍ਰੈਜੁਏਸ਼ਨ ਦੀ ਡਿਗਰੀ ਦੇਣ ਦੀ ਤਰੀਕ ਨੂੰ ਮਈ ਤੋਂ ਬਦਲ ਕੇ ਅਪ੍ਰੈਲ ਵਿਚ ਦੇਣ ਦੀ ਯੋਜਨਾ ਬਣਾਈ ਹੈ। ਹਾਰਵਰਡ ਮੈਡੀਕਲ ਸਕੂਲ ਨੇ ਵੀ ਕਿਹਾ ਹੈਕਿ ਉਹ ਵੀ ਇਸ ਕਦਮ 'ਤੇ ਸਰਗਰਮ ਰੂਪ ਨਾਲ ਵਿਚਾਰ ਕਰ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਕੋਲੰਬੀਆ ਦੇ ਵੈਗੇਲੋਸ ਕਾਲਜ ਆਫ ਫਿਜੀਸ਼ੀਅਨ ਅਤੇ ਸਰਜਨ ਨੇ ਸ਼ੁੱਕਰਵਾਰ ਨੂੰ ਇਹ ਵੀ ਐਲਾਨ ਕੀਤਾ ਕਿ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ 20 ਮਈ ਦੀ ਬਜਾਏ 15 ਅਪ੍ਰੈਲ ਨੂੰ ਗ੍ਰੈਜੁਏਸ਼ਨ ਦੀ ਡਿਗਰੀ ਦਿੱਤੀ ਜਾਵੇਗੀ। ਮੈਸਾਚੁਸੇਟਸ ਵਿਚ ਰਾਜ ਜਲਦੀ ਗ੍ਰੈਜੁਏਸ਼ਨ ਕਰਨ ਵਾਲਿਆਂ ਲਈ 90 ਦਿਨੀਂ ਪ੍ਰੋਵੀਜ਼ਨਲ ਲਾਈਸੈਂਸ ਪ੍ਰਦਾਨ ਕਰੇਗਾ, ਜੋ ਲੱਗਭਗ 700 ਮੈਡੀਕਲ ਵਿਦਿਆਰਥੀਆਂ ਨੂੰ ਘੱਟੋ-ਘੱਟ 2 ਹਫਤੇ ਪਹਿਲਾਂ ਰੋਗੀ ਦੀ ਦੇਖਭਾਲ ਕਰਨ ਦੇ ਸਮੱਰਥ ਬਣਾਏਗਾ। ਐੱਨ.ਵਾਈ.ਯੂ. ਗ੍ਰਾਸਮੈਨ ਦੇ ਇਕ ਅਧਿਕਾਰੀ ਦੇ ਮੁਤਾਬਕ ਸਕੂਲ ਨੇ ਇਹ ਫੈਸਲਾ ਇਸ ਲਈ ਕਿਉਂਕਿ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਵੱਧਦੀ ਗਿਣਤੀ ਦੇ ਕਾਰਨ ਹਸਪਤਾਲ ਵਿਚ ਮਰੀਜ਼ਾਂ ਦਾ ਹੜ੍ਹ ਆ ਰਿਹਾ ਹੈ। ਮੈਡੀਕਲ ਕਰਮੀਆਂ ਦੀ ਭਿਆਨਕ ਕਮੀ ਮਹਿਸੂਸ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਕਾਰਨ ਅਸੀਂ ਇਹ ਨਤੀਜੇ ਕੱਢਣ ਲਈ ਪ੍ਰੇਰਿਤ ਹੋਏ ਕਿ ਗ੍ਰੈਜੁਏਸ਼ਨ ਕੀਤੇ ਵਿਦਿਆਰਥੀਆਂ ਨੂੰ ਹੀ ਇਸ ਕੰਮ ਵਿਚ ਕਿਉਂ ਨਾ ਲਗਾ ਦਿੱਤਾ ਜਾਵੇ ਜੋ ਹੁਣ ਹਸਪਤਾਲਾਂ ਵਿਚ ਸੇਵਾ ਕਰਨ ਵਿਚ ਦਿਲਚਸਪੀ ਰੱਖਦੇ ਹਨ। ਉਹਨਾਂ ਨੇ ਆਪਣੀ ਲੋੜੀਂਦੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਅਤੇ ਹੁਣ ਉਹ ਇਸ ਲਈ ਤਿਆਰ ਹਨ।
ਅਮਰੀਕਾ 'ਚ ਕੋਰੋਨਾਵਾਇਰਸ ਨਾਲ ਨਵਜੰਮੇ ਬੱਚੇ ਦੀ ਮੌਤ
NEXT STORY