ਵਾਸ਼ਿੰਗਟਨ — ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਦੌੜ 'ਚ ਸ਼ਾਮਲ ਤੁਲਸੀ ਗਬਾਰਡ ਨੇ ਆਖਿਆ ਹੈ ਕਿ ਅਮਰੀਕਾ ਨੂੰ ਵੈਨੇਜ਼ੁਏਲਾ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਵੈਨੇਜ਼ੁਏਲਾ 'ਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਹਟਾਏ ਜਾਣ ਦਾ ਸਮਰਥਨ ਕਰਦੇ ਹੋਏ ਵਿਰੋਧੀ ਦਲ ਦੇ ਨੇਤਾ ਜੁਆਨ ਗੁੱਡੋ ਨੂੰ ਆਖਰੀ ਰਾਸ਼ਟਰਪਤੀ ਦੇ ਰੂਪ 'ਚ ਮਾਨਤਾ ਦੇ ਦਿੱਤੀ ਸੀ। ਗਬਾਰਡ ਅਮਰੀਕੀ ਕਾਂਗਰਸ ਲਈ ਚੁਣੀ ਗਈ ਪਹਿਲੀ ਹਿੰਦੂ ਹੈ ਅਤੇ ਹਾਲ ਹੀ 'ਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ 2020 'ਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ 'ਚ ਉਮੀਦਵਾਰ ਬਣਨ ਦਾ ਯਤਨ ਕਰੇਗੀ।
ਗਬਾਰਡ ਨੇ ਵੀਰਵਾਰ ਨੂੰ ਇਕ ਟਵੀਟ 'ਚ ਆਖਿਆ ਕਿ ਅਮਰੀਕਾ ਨੂੰ ਵੈਨੇਜ਼ੁਏਲਾ ਤੋਂ ਦੂਰ ਰਹਿਣ ਦੀ ਲੋੜ ਹੈ। ਵੈਨੇਜ਼ੁਏਲਾ ਦੇ ਲੋਕਾਂ ਨੂੰ ਆਪਣਾ ਭਵਿੱਖ ਖੁਦ ਨਿਰਧਾਰਤ ਕਰਨ ਦਿਓ। ਅਸੀਂ ਨਹੀਂ ਚਾਹੁੰਦੇ ਕਿ ਹੋਰ ਦੇਸ਼ ਸਾਡੇ ਨੇਤਾਵਾਂ ਦੀ ਚੋਣ ਕਰਨ, ਉਸੇ ਤਰ੍ਹਾਂ ਸਾਨੂੰ ਵੀ ਉਨ੍ਹਾਂ ਦੇ ਨੇਤਾ ਦੀ ਚੋਣ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਤੁਲਸੀ ਵਿਦੇਸ਼ਾਂ 'ਚ ਦਖਲਅੰਦਾਜ਼ੀ ਕਰਨ ਦੀ ਅਮਰੀਕੀ ਨੀਤੀ ਦਾ ਵਿਰੋਧ ਕਰਦੀ ਰਹੀ ਹੈ। ਇਸ ਦੇ ਨਾਲ ਹੀ ਉਹ ਹੋਰ ਦੇਸ਼ਾਂ 'ਚ ਅਮਰੀਕੀ ਫੌਜੀਆਂ ਦੀ ਤੈਨਾਤੀ ਦੀ ਵੀ ਵਿਰੋਧੀ ਹੈ।
ਖਸ਼ੋਗੀ ਕਤਲ ਦੀ ਜਾਂਚ ਲਈ ਯੂ.ਐਨ ਦੇ ਮਨੁੱਖੀ ਅਧਿਕਾਰ ਮਾਹਰ ਜਾਣਗੇ ਤੁਰਕੀ
NEXT STORY