ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਸਥਿਤ ਮੈਸਾਚੁਸੇਟਸ ਇੰਸਟੀਚਿਊਟ ਆਫ ਤਕਨਾਲੋਜੀ (ਐੱਮ.ਆਈ.ਟੀ.) ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਕ ਅਜਿਹੇ ਤਰਲ ਪਦਾਰਥ ਦੀ ਖੋਜ ਕੀਤੀ ਹੈ ਜੋ ਹੁਣ ਤੱਕ ਜਾਣੇ ਜਾਂਦੇ ਕਿਸੇ ਵੀ ਕਾਲੇ ਪਦਾਰਥ ਦੇ ਮੁਕਾਬਲੇ 10 ਗੁਣਾ ਵੱਧ ਕਾਲਾ ਹੈ। ਇਸ ਪਦਾਰਥ ਨੂੰ ਵਰਟੀਕਲ ਐਲਾਈਨਡ ਕਾਰਬਨ ਨੈਨੋਟਿਊਬਸ ਜਾਂ ਸੀ.ਐੱਨ.ਟੀ. ਨਾਲ ਬਣਾਇਆ ਗਿਆ ਹੈ। ਇਹ ਕਾਰਬਨ ਦੇ ਅਜਿਹੇ ਸੂਖਮ ਰੇਸ਼ੇ ਹਨ, ਜੋ ਕਲੋਰੀਨ ਦੀ ਪਰਤ ਵਾਲੀ ਐਲੂਮੀਨੀਅਮ ਫੁਆਇਲ ਦੀ ਸਤਹਿ 'ਤੇ ਇਕ-ਦੂਜੇ ਨਾਲ ਜੁੜੇ ਹੋਏ ਹਨ।
ਇਕ ਸ਼ੋਧ ਪੱਤਰਿਕਾ ਵਿਚ ਪ੍ਰਕਾਸ਼ਿਤ ਲੇਖ ਮੁਤਾਬਕ ਫੁਆਇਲ ਉੱਥੇ ਆਉਣ ਵਾਲੀ ਕਿਸੇ ਵੀ ਰੋਸ਼ਨੀ ਦੇ 99.96 ਫੀਸਦੀ ਹਿੱਸੇ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ, ਜਿਸ ਕਾਰਨ ਇਹ ਹੁਣ ਤੱਕ ਦਾ ਜਾਣਿਆ ਜਾਂਦਾ ਸਭ ਤੋਂ ਕਾਲਾ ਪਦਾਰਥ ਬਣ ਜਾਂਦਾ ਹੈ। ਐੱਮ.ਆਈ.ਟੀ. ਦੇ ਪ੍ਰੋਫੈਸਰ ਬ੍ਰਾਇਨ ਵਾਰਡਲ ਨੇ ਦੱਸਿਆ ਕਿ ਸੀ.ਐੱਨ.ਟੀ. ਪਦਾਰਥ ਦੀ ਵਿਹਾਰਿਕ ਵਰਤੋਂ ਹੋ ਸਕਦੀ ਹੈ। ਉਦਾਹਰਣ ਲਈ ਗੈਰ ਜ਼ਰੂਰੀ ਰੋਸ਼ਨੀ ਨੂੰ ਘੱਟ ਕਰਨ ਵਾਲੇ ਆਪਟੀਕਲ ਬਲਾਇੰਡਰ ਵਿਚ ਜਾਂ ਸਪੇਸ ਦੂਰਬੀਨਾਂ ਦੀ ਮਦਦ ਕਰਨ ਵਿਚ। ਵਾਰਡਲ ਨੇ ਦੱਸਿਆ,''ਹੁਣ ਤੱਕ ਜਾਣੇ ਜਾਂਦੇ ਕਿਸੇ ਵੀ ਪਦਾਰਥ ਦੇ ਮੁਕਾਬਲੇ ਸਾਡਾ ਪਦਾਰਥ 10 ਗੁਣਾ ਜ਼ਿਆਦਾ ਕਾਲਾ ਹੈ ਪਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਧ ਕਾਲੇ ਪਦਾਰਥ ਦੀ ਖੋਜ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ।''
ਵਿਗਿਆਨੀਆਂ ਦਾ ਮੰਨਣਾ ਹੈ ਕਿ ਕਾਰਬਨ ਨੈਨੋਟਿਊਬ ਦਾ ਜਾਲ ਆਉਣ ਵਾਲੇ ਪ੍ਰਕਾਸ਼ ਦੇ ਜ਼ਿਆਦਾਤਰ ਹਿੱਸੇ ਨੂੰ ਸੋਖ ਕੇ ਤਾਪ ਵਿਚ ਬਦਲ ਸਕਦਾ ਹੈ ਅਤੇ ਪ੍ਰਕਾਸ਼ ਦਾ ਬਹੁਤ ਥੋੜ੍ਹਾ ਜਿਹਾ ਹਿੱਸਾ ਹੀ ਵਾਪਸ ਪ੍ਰਕਾਸ਼ ਦੇ ਰੂਪ ਵਿਚ ਪਹੁੰਚ ਪਾਉਂਦਾ ਹੈ। ਵਾਰਡਲ ਨੇ ਕਿਹਾ ਕਿ ਵਿਭਿੰਨ ਤਰ੍ਹਾਂ ਦੇ ਸੀ.ਐੱਨ.ਟੀ. ਜਾਲ ਨੂੰ ਜ਼ਿਆਦਾ ਕਾਲੇਪਨ ਲਈ ਜਾਣਿਆ ਜਾਂਦਾ ਹੈ ਪਰ ਹਾਲੇ ਵੀ ਇਸ ਗੱਲ ਨੂੰ ਲੈ ਕੇ ਯੰਤਰਿਕ ਸਮਝ ਦੀ ਕਮੀ ਹੈ ਕਿ ਆਖਿਰ ਇਹ ਪਦਾਰਥ ਸਭ ਤੋਂ ਵੱਧ ਕਾਲਾ ਕਿਉਂ ਹੈ। ਇਸ ਬਾਰੇ ਵਿਚ ਅੱਗੇ ਹੋਰ ਅਧਿਐਨ ਦੀ ਲੋੜ ਹੈ।
ਅਮਰੀਕਾ : ਜਨਰਲ ਮੋਟਰਜ਼ ਦੇ ਕਰੀਬ 46,000 ਕਰਮਚਾਰੀ ਹੜਤਾਲ 'ਤੇ
NEXT STORY