ਕੀਵ (ਭਾਸ਼ਾ) : ਯੂਕ੍ਰੇਨ ਨਾਲ ਯੁੱਧ ਦੌਰਾਨ ਰੂਸੀ ਲੜਾਕੂ ਜਹਾਜ਼ ਨੇ ਮੰਗਲਵਾਰ ਨੂੰ ਕਾਲਾ ਸਾਗਰ ’ਤੇ ਇਕ ਅਮਰੀਕੀ ਮਨੁੱਖ ਰਹਿਤ ਨਿਗਰਾਨੀ ਡ੍ਰੋਨ ’ਤੇ ਹਮਲਾ ਕੀਤਾ, ਜਿਸ ਕਾਰਨ ਅਮਰੀਕਾ ਨੂੰ ਆਪਣਾ ਡਰੋਨ ਅੰਤਰਰਾਸ਼ਟਰੀ ਜਲ ਖੇਤਰ ’ਚ ਡੇਗਣਾ ਪਿਆ। ਯੂਰਪੀਅਨ ਕਮਾਨ (ਈਊਕਾਮ) ਨੇ ਇਕ ਬਿਆਨ ’ਚ ਕਿਹਾ ਕਿ ਜਦੋਂ ਰੂਸੀ ਜਹਾਜ਼ ਐੱਸ. ਯੂ. - 27-ਯੂ. ਨੇ ਡ੍ਰੋਨ ਦੇ ਪ੍ਰੋਪੈਲਰ ਨੂੰ ਨਿਸ਼ਾਨਾ ਬਣਾਇਆ ਤਾਂ ਡ੍ਰੋਨ ਪੂਰੀ ਤਰ੍ਹਾਂ ਅੰਤਰਰਾਸ਼ਟਰੀ ਹਵਾਈ ਖੇਤਰ ਦੇ ਅੰਦਰ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਫੈਕਟਰੀ ’ਚ ਲੱਗੀ ਭਿਆਨਕ ਅੱਗ, ਇਕ ਵਰਕਰ ਜ਼ਿੰਦਾ ਸੜਿਆ, ਦੋ ਦੀ ਦਮ ਘੁੱਟਣ ਨਾਲ ਮੌਤ
ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜਾਨ ਕਿਰਬੀ ਨੇ ਕਿਹਾ ਕਿ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀ ਆਪਣੇ ਰੂਸੀ ਹਮਅਹੁਦਾ ਨਾਲ ਸਿੱਧੀ ਗੱਲਬਾਤ ਕਰਨਗੇ।
ਤੋਸ਼ਾਖਾਨਾ ਲਈ ਬਣੇ ਨਵੇਂ ਨਿਯਮ, ਨਹੀਂ ਲੈ ਸਕਦੇ 300 ਅਮਰੀਕੀ ਡਾਲਰ ਤੋਂ ਮਹਿੰਗਾ ਤੋਹਫ਼ਾ
NEXT STORY