ਸਿੰਗਾਪੁਰ— ਦੱਖਣੀ ਚੀਨ ਸਾਗਰ ਵਿਚ ਚੀਨ ਦੀ ਵਧਦੀ ਮਨਮਾਨੀ ਖਿਲਾਫ ਆਸੀਆਨ ਦੇਸ਼ਾਂ ਨੇ ਮਿਲ ਕੇ ਆਵਾਜ਼ ਉਠਾਈ ਹੈ। ਆਸੀਆਨ ਦੇ ਮੈਂਬਰ ਦੇਸ਼ਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਚੀਨ ਇਸ ਖੇਤਰ ਨੂੰ ਲੈ ਕੇ ਲਗਾਤਾਰ ਦਾਅਵੇਦਾਰੀ ਜਤਾ ਰਿਹਾ ਹੈ,ਉਸ ਨਾਲ ਹੋਰ ਦਾਅਵੇਦਾਰਾਂ ਵਿਚਾਲੇ ਭਰੋਸਾ ਖਤਮ ਹੋਇਆ ਹੈ ਅਤੇ ਇਸ ਨਾਲ ਖੇਤਰੀ ਤਣਾਅ ਵਧ ਸਕਦਾ ਹੈ। ਸਿੰਗਾਪੁਰ ਵਿਚ ਇਕ ਦਿਨਾ ਬੈਠਕ ਤੋਂ ਇਕ ਦਿਨ ਬਾਅਦ ਇਸ ਸਬੰਧੀ ਬਿਆਨ ਜਾਰੀ ਕੀਤਾ ਗਿਆ ਹੈ। ਹਾਲਾਂਕਿ 10 ਮੈਂਬਰੀ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ (ਆਸੀਆਨ) ਨੇ ਆਪਣੇ ਬਿਆਨ ਵਿਚ ਸਿੱਧੇ ਤੌਰ 'ਤੇ ਚੀਨ ਦਾ ਨਾਂ ਨਹੀਂ ਲਿਆ ਹੈ ਪਰ ਸਾਫ ਹੈ ਕਿ ਨਿਸ਼ਾਨਾ ਚੀਨ 'ਤੇ ਹੀ ਹੈ।
ਵਾਤਾਵਰਣ ਕੈਨੇਡਾ ਵਲੋਂ ਸਪੈਸ਼ਲ ਸਟੇਟਮੈਂਟ ਜਾਰੀ
NEXT STORY