ਕੈਨਬਰਾ (ਏਜੰਸੀ): ਆਸਟ੍ਰੇਲੀਆ ਦੀ ਮੁੱਖ ਵਿਰੋਧੀ ਪਾਰਟੀ ਨੇ ਸੋਲੋਮਨ ਟਾਪੂ 'ਤੇ ਚੀਨੀ ਫ਼ੌਜ ਦੀ ਸੰਭਾਵਤ ਮੌਜੂਦਗੀ ਦੇ ਮੱਦੇਨਜ਼ਰ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਦੀਆਂ ਫ਼ੌਜਾਂ ਨੂੰ ਸਿਖਲਾਈ ਦੇਣ ਲਈ ਮੰਗਲਵਾਰ ਨੂੰ ਪੈਸੀਫਿਕ ਡਿਫੈਂਸ ਸਕੂਲ ਖੋਲ੍ਹਣ ਦਾ ਵਾਅਦਾ ਕੀਤਾ। ਵਿਰੋਧੀ ਲੇਬਰ ਪਾਰਟੀ ਦਾ ਇਹ ਐਲਾਨ ਉਨ੍ਹਾਂ ਯੋਜਨਾਵਾਂ ਦਾ ਹਿੱਸਾ ਹੈ, ਜਿਸ ਨੂੰ ਉਹਨਾਂ ਨੇ 21 ਮਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਪਾਰਟੀ ਦੇ ਜਿੱਤਣ 'ਤੇ ਲਾਗੂ ਕਰਨ ਦਾ ਵਾਅਦਾ ਕੀਤਾ ਹੈ।
ਪਾਰਟੀ ਨੇ ਚੀਨ ਅਤੇ ਸੋਲੋਮਨ ਟਾਪੂ ਦਰਮਿਆਨ ਪਿਛਲੇ ਹਫ਼ਤੇ ਹੋਏ ਸੁਰੱਖਿਆ ਸਮਝੌਤਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੀ ਸਰਕਾਰ ਦੀ ਆਲੋਚਨਾ ਕੀਤੀ ਹੈ। ਆਸਟ੍ਰੇਲੀਆ ਅਤੇ ਅਮਰੀਕਾ ਨੂੰ ਡਰ ਹੈ ਕਿ ਇਹ ਸਮਝੌਤਾ ਚੀਨੀ ਜਲ ਸੈਨਾ ਨੂੰ ਆਸਟ੍ਰੇਲੀਆ ਦੇ ਉੱਤਰ-ਪੂਰਬੀ ਤੱਟ ਤੋਂ ਸਿਰਫ ਦੋ ਹਜ਼ਾਰ ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਲਿਆਏਗਾ। ਇਹ ਵੀ ਚਿੰਤਾ ਹੈ ਕਿ ਚੀਨ ਮਹਾਮਾਰੀ ਕਾਰਨ ਵਿੱਤੀ ਤੌਰ 'ਤੇ ਕਮਜ਼ੋਰ ਹੋਏ ਦੇਸ਼ਾਂ ਨੂੰ ਅਜਿਹੀਆਂ ਲੁਭਾਉਣੀਆਂ ਪੇਸ਼ਕਸ਼ਾਂ ਕਰ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਦੀ ਫ਼ੌਜ 'ਚ ਕੱਟੜਪੰਥੀਆਂ ਦੀ ਘੁਸਪੈਠ : ਅਨੀਤਾ ਆਨੰਦ
ਪਾਰਟੀ ਦੇ ਵਿਦੇਸ਼ ਮਾਮਲਿਆਂ ਦੇ ਬੁਲਾਰੇ ਪੈਨੀ ਵੋਂਗ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਪ੍ਰਸ਼ਾਂਤ ਵਿੱਚ ਆਪਣੀ ਪਸੰਦ ਦੇ ਹਿੱਸੇਦਾਰ ਵਜੋਂ ਆਪਣੀ ਜਗ੍ਹਾ ਬਹਾਲ ਕਰਨ ਦੀ ਲੋੜ ਹੈ। ਵੋਂਗ ਨੇ ਕਿਹਾ ਕਿ ਸਾਨੂੰ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਆਸਟ੍ਰੇਲੀਆ ਦੇ ਤੱਟਰੇਖਾ ਤੋਂ 2,000 ਕਿਲੋਮੀਟਰ ਤੋਂ ਘੱਟ ਚੀਨੀ ਸਥਾਨ ਦੀ ਸੰਭਾਵਨਾ ਆਸਟ੍ਰੇਲੀਆ ਦੇ ਸੁਰੱਖਿਆ ਹਿੱਤਾਂ ਲਈ ਨੁਕਸਾਨਦੇਹ ਹੈ। ਵੋਂਗ ਨੇ ਇੱਕ ਨੀਤੀਗਤ ਬਿਆਨ ਵਿੱਚ ਕਿਹਾ ਕਿ ਪ੍ਰਸਤਾਵਿਤ ਆਸਟ੍ਰੇਲੀਆ ਪੈਸੀਫਿਕ ਡਿਫੈਂਸ ਸਕੂਲ ਆਸਟ੍ਰੇਲੀਅਨ ਰੱਖਿਆ ਬਲ ਅਤੇ ਉਸ ਦੇ ਖੇਤਰੀ ਸਹਿਯੋਗੀਆਂ ਵਿਚਕਾਰ ਸੰਸਥਾਗਤ ਸਬੰਧ ਨੂੰ ਮਜ਼ਬੂਤਕਰੇਗਾ। ਨਾਲ ਹੀ ਖੇਤਰ ਦੀਆਂ ਲੋੜਾਂ ਨੂੰ ਵੀ ਪੂਰਾ ਕਰੇਗਾ।
ਪੜ੍ਹੋ ਇਹ ਅਹਿਮ ਖ਼ਬਰ -ਚੀਨ 'ਚ ਕੋਰੋਨਾ ਕਾਰਨ ਮੁੜ ਵਿਗੜਨ ਲੱਗੇ ਹਾਲਾਤ, ਬੀਜਿੰਗ 'ਚ ਕਰੋੜਾਂ ਲੋਕਾਂ ਲਈ ਨਵਾਂ ਫਰਮਾਨ ਜਾਰੀ
ਡੋਨਾਲਡ ਟਰੰਪ ਇਸ ਮਾਮਲੇ 'ਚ ਦੋਸ਼ੀ ਕਰਾਰ, ਰੋਜ਼ਾਨਾ ਦੇਣਾ ਹੋਵੇਗਾ 7 ਲੱਖ ਰੁਪਏ ਦਾ ਜੁਰਮਾਨਾ
NEXT STORY