ਵਾਸ਼ਿੰਗਟਨ (ਏ.ਐੱਨ.ਆਈ.)- ਬੰਗਲਾਦੇਸ਼ ਦੇ 50ਵੇਂ ਆਜ਼ਾਦੀ ਦਿਵਸ ਮੌਕੇ ਬੰਗਲਾਦੇਸ਼ ਵਾਸ਼ਿੰਗਟਨ ਡੀ. ਸੀ. ਮੈਟਰੋ ਖੇਤਰ ’ਚ ਭਾਈਚਾਰੇ ਦੇ ਮੈਬਰਾਂ ਨੇ 1971 ’ਚ ਪਾਕਿਸਤਾਨੀ ਫ਼ੌਜ ਵੱਲੋਂ ਕੀਤੇ ਕਤਲੇਆਮ ਨੂੰ ਮਾਨਤਾ ਦੇਣ ਦੀ ਮੰਗ ਕਰਦੇ ਹੋਏ ਵ੍ਹਾਈਟ ਹਾਊਸ ਦੇ ਸਾਹਮਣੇ ਪ੍ਰਦਰਸ਼ਨ ਕੀਤਾ।ਉਨ੍ਹਾਂ ਦੀ ਅਗਵਾਈ ਅਮਰੀਕਾ ਸਥਿਤ ਬੰਗਲਾਦੇਸ਼ ਘੱਟਗਿਣਤੀਆਂ ਲਈ ਮਨੁੱਖੀ ਅਧਿਕਾਰ ਕਾਂਗਰਸ (ਐੱਚ. ਆਰ. ਸੀ. ਬੀ. ਐੱਮ.) ਦੀ ਕਾਰਜਕਾਰੀ ਨਿਰਦੇਸ਼ਕ ਪ੍ਰੀਆ ਸਾਹਾ ਅਤੇ ਐੱਚ. ਆਰ. ਸੀ. ਬੀ. ਐੱਮ. ਵਾਸ਼ਿੰਗਟਨ ਡੀ. ਸੀ. ਮੈਟਰੋ ਖੇਤਰ ਕਨਵੀਨਰ ਪ੍ਰਣੇਸ਼ ਹਲਦਰ ਨੇ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਬਾਜਵਾ ਨੇ ਸਾਊਦੀ ਵਿਦੇਸ਼ ਮੰਤਰੀ ਅੱਗੇ ਛੇੜਿਆ ਕਸ਼ਮੀਰ ਰਾਗ, ਕਿਹਾ-ਸ਼ਾਂਤੀ ਲਈ ਹੱਲ ਜ਼ਰੂਰੀ
ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ਫੜ ਕੇ ਨਾਅਰੇਬਾਜ਼ੀ ਕੀਤੀ। ਤਖਤੀਆਂ ’ਤੇ ਪਾਕਿਸਤਾਨ ਨੂੰ ‘ਬੰਗਾਲੀ ਕਤਲੇਆਮ’ ਲਈ ਜ਼ਿੰਮੇਵਾਰ ਲਿਖਿਆ ਹੋਇਆ ਸੀ। ਸਾਹਾ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ 1971 ਦੇ ਕਤਲੇਆਮ ਦੌਰਾਨ 30 ਲੱਖ ਬੰਗਾਲੀਆਂ ਨੂੰ ਮਾਰ ਦਿੱਤਾ ਸੀ ਅਤੇ ਲਗਭਗ 400,000 ਬੰਗਾਲੀ ਔਰਤਾਂ ਅਤੇ ਕੁੜੀਆਂ ਨਾਲ ਜਬਰ-ਜ਼ਨਾਹ ਕੀਤਾ ਸੀ। ਇਹ ਪਰਲੋ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਕਤਲੇਆਮ ਹੈ ਅਤੇ ਇਸ ਨੂੰ ਕੌਮਾਂਤਰੀ ਭਾਈਚਾਰੇ ਵੱਲੋਂ ਮਾਨਤਾ ਦਿੱਤੇ ਜਾਣ ਦੀ ਲੋੜ ਹੈ। ਪ੍ਰਣੇਸ਼ ਹਲਦਰ ਨੇ ਮੰਗ ਕੀਤੀ ਕਿ ਪਾਕਿਸਤਾਨ ਸਰਕਾਰ ਨੂੰ ਆਪਣੀ ਫ਼ੌਜ ਵੱਲੋਂ ਕੀਤੇ ਕਤਲੇਆਮ ਲਈ ਬੰਗਲਾਦੇਸ਼ ਸਰਕਾਰ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਪੰਜਾਬ ਦੀ ਕੁਸ਼ਪਿੰਦਰ ਕੌਰ ਬਣੀ ਕੌਂਸਲਰ, ਆਸਟਰੇਲੀਆ ਦੇ ਸੰਵਿਧਾਨਕ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਪੰਜਾਬਣ
NEXT STORY