ਮਾਂਟਰੀਅਲ— ਕੈਨੇਡੀਅਨ ਇਤਿਹਾਸ ਦੇ ਵੱਡੇ ਰੇਲ ਹਾਦਸੇ, ਜਿਸ 'ਚ 47 ਲੋਕਾਂ ਦੀ ਮੌਤ ਹੋ ਗਈ ਸੀ, ਨਾਲ ਸਬੰਧਿਤ ਇਕ ਮਾਮਲੇ ਦਾ ਨਬੇੜਾ ਹੋ ਗਿਆ ਹੈ। ਦੀਵਾਲੀਆ ਹੋ ਚੁੱਕੀ ਮਾਂਟਰੀਅਲ ਮੇਨ ਤੇ ਐਟਲਾਂਟਿਕ ਰੇਲਵੇ (ਐੱਮ.ਐੱਮ.ਏ.) ਤੋਂ ਇਲਾਵਾ ਇਸ ਦੇ ਕਈ ਸਾਬਕਾ ਮੁਲਾਜ਼ਮਾਂ ਨੂੰ 1.25 ਮਿਲੀਅਨ ਡਾਲਰ ਦਾ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ ਜਦਕਿ ਇਕ ਸਾਬਕਾ ਰੇਲ ਕਰਮਚਾਰੀ ਨੂੰ ਸ਼ਰਤੀਆ ਸਜ਼ਾ ਸੁਣਾਈ ਗਈ ਹੈ।
ਜੁਲਾਈ 2013 'ਚ ਕੱਚਾ ਤੇਲ ਲਿਜਾ ਰਹੀ ਰੇਲ ਗੱਡੀ ਦੇ ਕਿਊਬਿਕ ਦੇ ਲੈਕ ਮੇਗਾਂਟਿਕ ਕਸਬੇ 'ਚ ਪਟੜੀ ਤੋਂ ਉੱਤਰ ਜਾਣ ਪਿੱਛੋਂ ਇਸ 'ਚ ਧਮਾਕਾ ਹੋ ਗਿਆ। ਕਿਊਬਿਕ ਦੀ ਇਕ ਅਦਾਲਤ ਨੇ ਰੇਲ ਗੱਡੀ ਦੀ ਮਾਲਕ ਕੰਪਨੀ ਐੱਮ.ਐੱਮ.ਏ. ਨੂੰ ਫਿਸ਼ਰੀਜ਼ ਐਕਟ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ ਕਿਉਂਕਿ ਕੱਚਾ ਤੇਲ ਰਿਸਣ ਕਾਰਨ ਮੇਗਾਂਟਿਕ ਝੀਲ ਤੇ ਚੌਡੀਅਰ ਨਦੀ ਦਾ ਪਾਣੀ ਦੂਸ਼ਿਤ ਹੋ ਗਿਆ। ਜੁਰਮਾਨੇ ਦੀ ਰਕਮ 'ਚੋਂ 10 ਲੱਖ ਡਾਲਰ ਰੇਲ ਕੰਪਨੀ ਨੂੰ ਅਦਾ ਕਰਨੇ ਹੋਣਗੇ ਤੇ ਪੰਜ ਸਾਬਕਾ ਅਧਿਕਾਰੀਆਂ ਨੂੰ 50-50 ਹਜ਼ਾਰ ਡਾਲਰ ਅਦਾ ਕਰਨੇ ਹੋਣਗੇ। ਇਸ ਮਾਮਲੇ 'ਚ ਸਾਬਕਾ ਰੇਲ ਇੰਜੀਨੀਅਰ ਨੂੰ 6 ਮਹੀਨੇ ਦੀ ਸ਼ਰਤੀਆ ਸਜ਼ਾ ਸੁਣਾਈ ਗਈ ਹੈ ਭਾਵ ਉਸ ਨੂੰ ਕਮਿਊਨਿਟੀ ਦੀ ਸੇਵਾ ਕਰਨੀ ਹੋਵੇਗਾ।
ਘਰ ਬਾਹਰ ਖੇਡਦੀ 2 ਸਾਲਾਂ ਬੱਚੀ ਜਮ੍ਹ ਗਈ ਬਰਫ 'ਚ, ਮੌਤ
NEXT STORY