ਵਾਸ਼ਿੰਗਟਨ (ਭਾਸ਼ਾ) : ਭਾਰਤੀ-ਅਮਰੀਕੀਆਂ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਅਮਰੀਕੀ ਸੂਬਾ ਕੈਲੀਫੋਰਨੀਆ ਕੋਵਿਡ-19 ਮਾਮਲਿਆਂ ਦੀ ਮੌਜੂਦਾ ਲਹਿਰ ਨੂੰ ਕਾਬੂ ਕਰਨ ਲਈ ਭਾਰਤ ਨੂੰ ਜੀਵਨ ਰੱਖਿਅਕ ਆਕਸੀਜਨ ਦੀ ਸਪਲਾਈ ਕਰੇਗਾ। ਭਾਰਤ ਵਿਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਚੱਲ ਰਹੀ ਹੈ। ਬੀਤੇ ਕੁੱਝ ਦਿਨਾਂ ਤੋਂ ਰੋਜ਼ਾਨਾ ਕੋਰੋਨਾ ਵਾਇਰਸ ਦੇ 3 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਵੱਖ-ਵੱਖ ਹਸਪਤਾਲਾਂ ਵਿਚ ਮੈਡੀਕਲ ਆਕਸੀਜਨ ਅਤੇ ਬਿਸਤਰਿਆਂ ਦੀ ਕਿੱਲਤ ਹੋ ਗਈ ਹੈ।
ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸੋਮਵਾਰ ਨੂੰ ਭਾਰਤ ਭੇਜੀ ਜਾਣ ਵਾਲੀ ਖੇਪ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ, ‘ਇਸ ਖ਼ੌਫਨਾਕ ਬੀਮਾਰੀ ਨਾਲ ਲੜਨ ਲਈ ਸਾਰਿਆਂ ਨੂੰ ਸਮਾਨ ਗੁਣਵੱਤਾ ਦਾ ਇਲਾਜ ਮਿਲਣਾ ਚਾਹੀਦਾ ਹੈ ਅਤੇ ਕੈਲੀਫੋਰਨੀਆ ਭਾਰਤ ਦੇ ਲੋਕਾਂ ਦੀ ਆਵਾਜ਼ ਨੂੰ ਸੁਣੇਗਾ ਅਤੇ ਉਨ੍ਹਾਂ ਦੀ ਮਦਦ ਕਰੇਗਾ, ਜਿਨ੍ਹਾਂ ਨੂੰ ਇਸ ਸਖ਼ਤ ਜ਼ਰੂਰ ਹੈ।’
ਕੈਲੀਫੋਰਨੀਆ ਵੱਲੋਂ ਭੇਜੀ ਜਾਣ ਵਾਲੀ ਮਦਦ ਵਿਚ 275 ਆਕਸੀਜਨ ਕੰਸਨਟ੍ਰੇਟਰ, 440 ਆਕਸੀਜਨ ਸਿਲੰਡਰ, 240 ਆਕਸੀਜਨ ਰੈਗੁਲੇਟਰ, 210 ਪਲਸ ਆਕਸੀਮੀਟਰ ਅਤੇ ਇਕ ਡਿਪਲਾਇਏਬਲ ਆਕਸੀਜਨ ਕੰਸਨਟ੍ਰੇਟਰ ਸਿਸਟਮ (ਸੀ.ਓ.ਸੀ.ਐਸ.) ਸ਼ਾਮਲ ਹੈ, ਜੋ ਪ੍ਰਤੀ ਮਿੰਟ 120 ਲੀਟਰ ਆਕਸੀਜਨ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। ਇਸ ਦਾ ਇਸਤੇਮਾਲ ਆਮ ਤੌਰ ’ਤੇ ਵੱੱਡੇ ਸਿਲੰਡਰਾਂ ਨੂੰ ਭਰਨ ਲਈ ਕੀਤਾ ਜਾਂਦਾ ਹੈ। ਅਮਰੀਕਾ ਦੀ ਅੰਤਰਰਾਸ਼ਟਰੀ ਵਿਕਾਸ ਏਜੰਸੀ ਦੇ ਸਹਿਯੋਗ ਨਾਲ ਇਨ੍ਹਾਂ ਜੀਵਨ ਰੱਖਿਅਕ ਸਮੱਗਰੀਆਂ ਦੀ ਵੰਡ ਕੀਤੀ ਜਾ ਰਹੀ ਹੈ। ਇਹ ਸਿੱਧਾ ਸਿਹਤ ਸੇਵਾ ਪ੍ਰਦਾਤਾਵਾਂ ਅਤੇ ਫਰੰਚ ਮੋਰਚੇ ’ਤੇ ਤਾਇਨਾਤ ਕਰਮੀਆਂ ਨੂੰ ਪ੍ਰਦਾਨ ਕੀਤੀ ਜਾਏਗੀ।
ਫਿਲੀਪੀਨਜ਼ 'ਚ ਹੈਲੀਕਾਪਟਰ ਹਾਦਸਾਗ੍ਰਸਤ, ਇਕ ਦੀ ਮੌਤ ਤੇ ਤਿੰਨ ਜ਼ਖਮੀ
NEXT STORY