ਇੰਟਰਨੈਸ਼ਨਲ ਡੈਸਕ : ਕੈਨੇਡਾ ਦੀ ਪੁਲਸ ਨੇ ਗ੍ਰੇਟਰ ਟੋਰਾਂਟੋ ਏਰੀਏ ਵਿਚ 28 ਫਰਵਰੀ ਨੂੰ ਆਯੋਜਿਤ ਤਿਰੰਗਾ ਕਾਰ ਰੈਲੀ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਜੋਧਵੀਰ ਧਾਲੀਵਾਲ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਨੇਡਾ ਦੀ ਅੰਗਰੇਜੀ ਅਖ਼ਬਾਰ ਨੈਸ਼ਨਲ ਪੋਸਟ ਮੁਤਾਬਕ ਜੋਧਵੀਰ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਦਾ ਕਰੀਬੀ ਰਿਸ਼ਤੇਦਾਰ ਹੈ। ਜੋਧਵੀਰ ’ਤੇ ਇਕ ਵਿਖਾਵਾਕਾਰੀ ਨੂੰ ਧੱਕਾ ਮਾਰਨ ਦੀ ਵੀਡੀਓ ਸਾਹਮਣੇ ਆਈ ਸੀ।
ਇਹ ਵੀ ਪੜ੍ਹੋ: ਪਾਕਿ 'ਚ ਗੁਰਦੀਪ ਸਿੰਘ ਨੇ ਰਚਿਆ ਇਤਿਹਾਸ, ਸਾਂਸਦ ਦੇ ਤੌਰ ’ਤੇ ਸਹੁੰ ਚੁੱਕਣ ਵਾਲੇ ਪਹਿਲੇ ਸਿੱਖ ਨੇਤਾ ਬਣੇ
ਦੱਸਿਆ ਗਿਆ ਹੈ ਕਿ ਧਾਲੀਵਾਲ ਦਾ ਵਿਆਹ ਜਗਮੀਤ ਸਿੰਘ ਦੀ ਪਤਨੀ ਦੀ ਭੈਣ ਨਾਲ ਹੋਇਆ ਹੈ ਅਤੇ ਉਹ ਲਿਬਰਲ ਪਾਰਟੀ ਦੀ ਸਾਂਸਦ ਰੂਬੀ ਸਹੋਤਾ ਦਾ ਵੀ ਰਿਸ਼ਤੇਦਾਰ ਹੈ। ਇਸ ਤੋਂ ਪਹਿਲਾਂ ਬਰੈਂਪਟਨ ਦੇ 27 ਸਾਲਾ ਜਸਕਰਨ ਸਿੰਘ ਨੂੰ 5 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ’ਤੇ ਇਕ ਬੀਬੀ ’ਤੇ ਹਮਲਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਟਰੰਪ ਸ਼ਾਸਨ ਦੌਰਾਨ ਐਚ-1ਬੀ ਵੀਜ਼ਾ ਨੂੰ ਲੈ ਕੇ ਦਰਜ ਇਤਰਾਜ਼ਾਂ ’ਤੇ ਬਾਈਡੇਨ ਪ੍ਰਸ਼ਾਸਨ ਮੁੜ ਕਰੇਗਾ ਵਿਚਾਰ
ਇੱਥੇ ਦੱਸ ਦਈਏ ਕਿ ਭਾਰਤ ਦੀ ਬਣੀ ਕੋਵਿਡ ਵੈਕਸੀਨ ਕੈਨੇਡਾ ਪਹੁੰਚਣ ਦੀ ਖੁਸ਼ੀ ਵਿਚ ਐਤਵਾਰ ਨੂੰ ਤਿਰੰਗਾ-ਮੇਪਲ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਇਸ ਰੈਲੀ ਵਿਚ ਭਾਰਤੀ ਤਿਰੰਗੇ ਅਤੇ ਕੈਨੇਡਾ ਦੇ ਝੰਡੇ ਲੱਗੀਆਂ ਹੋਈਆਂ 350 ਕਾਰਾਂ ਸ਼ਾਮਲ ਹੋਈਆਂ ਸਨ। ਇਸ ਰੈਲੀ ਦੌਰਾਨ ਹਿੰਸਾ ਭੜਕ ਗਈ ਜਿਸ ਦੇ ਵੀਡੀਓ ਵੀ ਮਿਲੇ ਹਨ। ਵੀਡੀਓ ਵਿਚ ਹਿੰਸਾ ਲਈ ਜ਼ਿੰਮੇਵਾਰ ਕੁਝ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਖਾਲਿਸਤਾਨੀ ਝੰਡੇ ਵੀ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਓਲੰਪਿਕ ਮੇਜ਼ਬਾਨ ਜਾਪਾਨ ਨੇ ਚੀਨ ਦੀ ਟੀਕਾਕਰਨ ਦੀ ਪੇਸ਼ਕਸ਼ ਨੂੰ ਠੁਕਰਾਇਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟਰੰਪ ਸ਼ਾਸਨ ਦੌਰਾਨ ਐਚ-1ਬੀ ਵੀਜ਼ਾ ਨੂੰ ਲੈ ਕੇ ਦਰਜ ਇਤਰਾਜ਼ਾਂ ’ਤੇ ਬਾਈਡੇਨ ਪ੍ਰਸ਼ਾਸਨ ਮੁੜ ਕਰੇਗਾ ਵਿਚਾਰ
NEXT STORY