ਟੋਰਾਂਟੋ (ਏਜੰਸੀ)— ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ 'ਖਾਲਸਾ ਡੇਅ' ਮੌਕੇ ਕੱਢੇ ਗਏ ਨਗਰ ਕੀਰਤਨ ਵਿਚ ਸਿੱਖ ਫੌਜੀਆਂ ਵੱਲੋਂ ਹੱਥਾਂ ਵਿਚ ਖਾਲੀ ਹਥਿਆਰ ਫੜ ਕੇ ਪੈਦਲ ਮਾਰਚ ਕੱਢਿਆ ਗਿਆ। ਇਸ ਸਬੰਧੀ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਅਤੇ ਕੈਨੇਡਾ ਦੇ ਟੀ.ਵੀ. ਚੈਨਲਾਂ 'ਤੇ ਸੁਰਖੀਆਂ ਬਣ ਗਏ। ਇਸ ਘਟਨਾ ਦੇ ਬਾਅਦ ਟਰੂਡੋ ਸਰਕਾਰ 'ਤੇ ਟਿੱਪਣੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ।
ਬੀਤੀ 28 ਅਪ੍ਰੈਲ ਨੂੰ ਟੋਰਾਂਟੋ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਕੈਨੇਡੀਅਨ ਸਿੱਖ ਫੋਰਸ ਵੱਲੋਂ ਆਪਣੇ ਹੱਥਾਂ ਵਿਚ ਖਾਲੀ ਹਥਿਆਰ ਫੜ ਕੇ ਮਾਰਚ ਕੱਢਿਆ ਗਿਆ। ਹਾਲਾਂਕਿ ਕੈਨੇਡੀਅਨ ਫੌਜ ਦਾ ਕਹਿਣਾ ਹੈ ਕਿ ਅਜਿਹੇ ਮੌਕਿਆਂ 'ਤੇ ਹਥਿਆਰ ਨਹੀਂ ਲਿਜਾਏ ਜਾਂਦੇ। ਪਰ ਨਗਰ ਕੀਰਤਨ ਵਿਚ ਹਥਿਆਰ ਲਿਜਾਣ ਦਾ ਫੈਸਲਾ ਇਕ ਸਥਾਨਕ ਕਮਾਂਡਰ ਵੱਲੋਂ ਲਿਆ ਗਿਆ। ਹਥਿਆਰਬੰਦ ਫੌਜ ਨੇ ਦੱਸਿਆ ਕਿ ਸਿਰਫ ਕੈਨੇਡੀਅਨ ਆਰਮਜ ਫੌਰਸਿਜ ਮੈਨੁਅਲ ਆਫ ਡਰਿੱਲ ਐਂਡ ਸੈਰੇਮੋਨੀਅਲ ਮੌਕੇ ਹੀ ਹਥਿਆਰ ਫੜ ਕੇ ਪਰੇਡ ਵਿਚ ਸ਼ਾਮਲ ਹੋਇਆ ਜਾਂਦਾ ਹੈ।
ਏਸ਼ੀਆਈ ਯੂਨੀਵਰਸਿਟੀ ਦੀ ਰੈਕਿੰਗ 'ਚ ਭਾਰਤ ਦੇ 49 ਵਿੱਦਿਅਕ ਅਦਾਰੇ ਸ਼ਾਮਲ
NEXT STORY