ਬੀਜਿੰਗ (ਭਾਸ਼ਾ)— ਚੀਨ ਦੇ ਪੱਛਮੀ ਚੋਂਗਕਿੰਗ ਸ਼ਹਿਰ ਵਿਚ ਛੋਟੇ ਬੱਚਿਆਂ ਦੇ ਸਕੂਲ ਵਿਚ ਇਕ ਔਰਤ ਨੇ ਚਾਕੂ ਨਾਲ ਹਮਲਾ ਕੀਤਾ। ਇਸ ਹਮਲੇ ਵਿਚ 14 ਬੱਚੇ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਸ਼ਿੰਸ਼ਿਜੀ ਕਿੰਡਰਗਾਰਟਨ ਵਿਚ ਸ਼ੁੱਕਰਵਾਰ ਸਵੇਰੇ ਲਿਊ ਉਪਨਾਮ ਦੀ 39 ਸਾਲਾ ਮਹਿਲਾ ਰਸੋਈ ਵਿਚ ਵਰਤਿਆ ਜਾਣ ਵਾਲਾ ਚਾਕੂ ਲੈ ਕੇ ਦਾਖਲ ਹੋਈ। ਉਸ ਸਮੇਂ ਬੱਚੇ ਖੇਡ ਦੇ ਮੈਦਾਨ ਵਿਚ ਸਨ। ਮਹਿਲਾ ਨੇ ਬੱਚਿਆਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਉਕਤ ਮਹਿਲਾ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਮਲੇ ਦੇ ਪਿੱਛੇ ਦੇ ਕਾਰਨਾਂ ਬਾਰੇ ਹਾਲੇ ਪਤਾ ਨਹੀਂ ਚੱਲ ਸਕਿਆ ਹੈ।

ਭਾਵੇਂਕਿ ਸੋਸ਼ਲ ਮੀਡੀਆ 'ਤੇ ਜਾਰੀ ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮਹਿਲਾ ਦੀ ਸਰਕਾਰ ਪ੍ਰਤੀ ਨਾਰਾਜ਼ਗੀ ਸੀ। ਪ੍ਰਸਾਰਣ ਕਰਤਾ ਵੱਲੋਂ ਸ਼ੇਅਰ ਕੀਤੀ ਗਈ ਮੋਬਾਇਲ ਰਿਕਾਡਿੰਗ ਵਿਚ ਦਿਖਾਈ ਦੇ ਰਿਹਾ ਹੈ ਕਿ ਪੁਲਸ ਸ਼ੱਕੀ ਮਹਿਲਾ ਨੂੰ ਖਿੱਚ ਕੇ ਲੈ ਜਾ ਰਹੀ ਹੈ। ਨਾਲ ਹੀ ਇਕ ਬੱਚਾ ਸਟਰੇਚਰ 'ਤੇ ਲੇਟਿਆ ਹੋਇਆ ਹੈ। ਇੱਥੇ ਦੱਸਣਯੋਗ ਹੈ ਕਿ ਚੀਨ ਵਿਚ ਹਾਲ ਹੀ ਦੇ ਸਾਲਾਂ ਵਿਚ ਅਜਿਹੇ ਕਈ ਹਮਲੇ ਹੋਏ ਹਨ। ਇਨ੍ਹਾਂ ਹਮਲਿਆਂ ਲਈ ਉਹ ਲੋਕ ਜ਼ਿੰਮੇਵਾਰ ਹਨ ਜੋ ਜਾਂ ਤਾਂ ਮਾਨਸਿਕ ਰੂਪ ਵਿਚ ਬੀਮਾਰ ਹਨ ਜਾਂ ਜਿਨ੍ਹਾਂ ਦੇ ਦਿਲ ਵਿਚ ਬਹੁਤ ਸਾਰੀਆਂ ਸ਼ਿਕਾਇਤਾਂ ਹਨ।
ਇਥੋਪੀਆ 'ਚ ਪਹਿਲੀ ਵਾਰ ਕੋਈ ਮਹਿਲਾ ਬਣੀ ਰਾਸ਼ਟਰਪਤੀ
NEXT STORY